07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਮੋਦੀ ਸਰਕਾਰ ਦੇ 11 ਸਾਲਾਂ ਦੇ ਉੱਤਮਤਾ ਪ੍ਰੋਗਰਾਮ ਸੰਬੰਧੀ ਭਾਜਪਾ ਨੇ ਕੀਤੀ ਮੀਟਿੰਗ

ਅਜੀਤ ਡੈਸਕ 20-06-2025
ਫ਼ਾਜ਼ਿਲਕਾ, 19 ਜੂਨ (ਦਵਿੰਦਰ ਪਾਲ ਸਿੰਘ)-ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਦੇ ਆਦੇਸ਼ਾਂ ਅਨੁਸਾਰ ਸੂਬਾ ਭਾਜਪਾ ਆਗੂ ਰੰਜਮ ਕਾਮਰਾ ਦੇ ਅਦਾਰੇ ਵਿਖੇ ਮੋਦੀ ਸਰਕਾਰ ਦੇ 11 ਸਾਲਾਂ ਦੇ ਬੇਮਿਸਾਲ ਸੇਵਾ ਅਤੇ ਸੁਸ਼ਾਸਨ ਪ੍ਰੋਗਰਾਮ ਨੂੰ ਬੂਥ ਤੱਕ ਲਿਜਾਉਣ ਦੀ ਯੋਜਨਾ ਸਬੰਧੀ ਇੱਕ ਮੀਟਿੰਗ ਹੋਈ | ਜ਼ਿਲ੍ਹਾ ਜਨਰਲ ਸਕੱਤਰ ਅਸ਼ਵਨੀ ਫੁਟੇਲਾ ਨੇ ਦੱਸਿਆ ਕਿ 11 ਸਾਲਾਂ ਦੇ ਬੇਮਿਸਾਲ ਸੇਵਾ ਪ੍ਰੋਗਰਾਮ ਦੇ ਜ਼ਿਲ੍ਹਾ ਇੰਚਾਰਜ ਵਿਨੈ ਸ਼ਰਮਾ ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਵਿਨੈ ਸ਼ਰਮਾ ਨੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਮੰਡਲ ਪ੍ਰਧਾਨ ਅਤੇ 11 ਸਾਲਾਂ ਦੇ ਬੇਮਿਸਾਲ ਪ੍ਰੋਗਰਾਮ ਦੇ ਇੰਚਾਰਜਾਂ ਨਾਲ ਮੀਟਿੰਗ ਬਾਰੇ ਵਿਸ਼ੇਸ਼ ਤੌਰ 'ਤੇ ਚਰਚਾ ਕੀਤੀ ਅਤੇ 2 ਜੁਲਾਈ ਤੱਕ ਪ੍ਰੋਗਰਾਮ ਦੇ ਪੂਰਾ ਹੋਣ ਤੱਕ ਮੀਟਿੰਗ ਵਿਚ ਦਿਸ਼ਾ-ਨਿਰਦੇਸ਼ ਵੀ ਦਿੱਤੇ | ਮੰਡਲ ਪ੍ਰਧਾਨ ਰਮੇਸ਼ ਕਟਾਰੀਆ, ਦਲੀਪ ਸਿੰਘ, ਪਰਮਜੀਤ ਸ਼ੇਰਾ, ਬਲਰਾਮ ਕੇਸ਼ਵਾਨੀਆ, ਪਵਨਵੀਰ ਮਹੰਤ, ਕੁਲਦੀਪ ਮਹੰਤ ਅਭਿਸ਼ੇਕ ਮਲੂਜਾ, ਰਾਹੁਲ ਚਾਵਲਾ, ਅੰਕੁਸ਼ ਫੁਟੇਲਾ, ਲਖਵਿੰਦਰ ਕੁੱਕੜ, ਰੀਗਲ ਗੋਇਲ, ਪ੍ਰਦੀਪ ਕੰਬੋਜ, ਕਾਲੂ ਰਾਮ, ਡਾਕਟਰ ਪ੍ਰੇਮ ਟਾਹਲੀ ਵਾਲਾ, ਗੁਰਦੀਪ ਸਿੰਘ ਪਾਲੀਵਾਲਾ, ਕਰਨੈਲ ਸਿੰਘ ਮੀਟਿੰਗ ਵਿਚ ਮੌਜੂਦ ਸਨ |
ਪਿਛਲੀ ਖ਼ਬਰ ਜ਼ਮੀਨ ਦੀ ਵੱਟ 'ਤੇ ਮਿੱਟੀ ਲਗਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਜ਼ਖ਼ਮੀ 2 ਵਿਅਕਤੀਆਂ ਵਿਰੁੱਧ ਪਰਚਾ ਦਰ... ਅਗਲੀ ਖ਼ਬਰ ਮੋਰਜੰਡ ਸਿੱਖਾਂ 'ਚ 'ਕੌਣ ਬਣੇਗਾ ਪਿਆਰੇ ਦਾ ਪਿਆਰਾ' ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।