ਅਬੋਹਰ, 19 ਜੂਨ (ਸੁਖਜੀਤ ਸਿੰਘ ਬਰਾੜ)-ਗੁਆਂਢੀ ਸੂਬੇ ਰਾਜਸਥਾਨ ਦੇ ਜ਼ਿਲ੍ਹਾ ਹਨੂਮਾਨਗੜ੍ਹ ਦੇ ਪਿੰਡ ਮੋਰਜੰਡ ਸਿੱਖਾ ਵਿਖੇ ਸੰਗਤਾਂ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖ ਧਰਮ ਦੇ ਇਤਿਹਾਸ ਬਾਰੇ ਅਤੇ ਸਿੱਖ ਧਰਮ ਨਾਲ ਜੋੜ ਲਈ ਸੰਗਤਾਂ ਦੇ ਸਹਿਯੋਗ ਨਾਲ ਕੋਣ ਬਣੇਗਾ ਪਿਆਰੇ ਦਾ ਪਿਆਰਾ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਨੇੜਲੇ ਇਲਾਕਿਆਂ ਤੋਂ ਨੌਜਵਾਨ ਬੱਚੇ, ਬੱਚੀਆਂ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਸਮਾਰੋਹ ਦੇ ਪ੍ਰਬੰਧਕ ਧਾਰਮਿਕ ਆਗੂ ਜਸਕਰਨ ਸਿੰਘ ਖਾਰਾ ਚੱਕ 'ਤੇ ਬਲਕਰਨ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਪ੍ਰਚਾਰਕ ਬਾਬਾ ਗੁਰਜੀਤ ਸਿੰਘ ਨੇ ਨੌਜਵਾਨ ਪੀੜ੍ਹੀ ਅਤੇ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਅੰਮਿ੍ਤ ਛੱਕ ਗੁਰੂ ਦੇ ਸਿੰਘ ਸੱਜਣ ਲਈ ਪ੍ਰੇਰਿਤ ਕੀਤਾ | ਸਮਾਗਮ ਵਿਚ 400 ਦੇ ਕਰੀਬ ਬੱਚੇ ਬੱਚੀਆਂ ਨੇ ਸ਼ਿਰਕਤ ਕਰ ਸਿੱਖ ਧਰਮ ਦੇ ਵਿਰਸੇ ਬਾਰੇ ਜਾਣਕਾਰੀ ਹਾਸਲ ਕੀਤੀ | ਇਸ ਦੌਰਾਨ 20 ਬੱਚਿਆਂ ਨੇ ਅੰਮਿ੍ਤ ਸੰਚਾਰ ਵੀ ਕੀਤਾ | ਅੰਤ ਵਿਚ ਸਮਾਗਮ 'ਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਧਾਰਮਿਕ ਆਗੂ ਜਸਕਰਨ ਸਿੰਘ ਖਾਰਾ ਚੱਕ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |