ਜਲਾਲਾਬਾਦ, 19 ਜੂਨ (ਜਤਿੰਦਰ ਪਾਲ ਸਿੰਘ)-ਬੀ ਐੱਸ ਐੱਫ਼ ਵਲੋਂ ਸਰਹੱਦ 'ਤੇ ਡਿਊਟੀ ਨਿਭਾਉਣ ਦੇ ਨਾਲ ਨਾਲ ਸਮਾਜਸੇਵੀ ਕੰਮਾਂ ਅਤੇ ਸਦਭਾਵਨਾ ਨੂੰ ਹਮੇਸ਼ਾ ਅੱਗੇ ਵਧਾਇਆ ਹੈ¢ ਬੀ ਐੱਸ ਐੱਫ਼ ਦੇ ਜਵਾਨ ਹਮੇਸ਼ਾ ਹੀ ਦੇਸ਼ ਲਈ ਜਾਨਾਂ ਵਾਰਨ ਤੱਕ ਤਿਆਰ ਰਹਿੰਦੇ ਹਨ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਬੀ ਐੱਸ ਐੱਫ਼ ਦੀ 160 ਬਟਾਲੀਅਨ ਦੇ ਕਮਾਡੈਂਟ ਪਿ੍ਥਵੀ ਸਿੰਘ ਜੀ ਨੇ ਦੱਸਿਆ ਕਿ ਬੀ ਐੱਸ ਐੱਫ਼ ਦੀ 160 ਬਟਾਲੀਅਨ ਵਲ਼ੋਂ 21 ਜੂਨ ਨੂੰ ਅੰਤਰ ਰਾਸ਼ਟਰੀ ਯੋਗ ਦਿਨ ਦੇ ਮੌਕੇ ਤੇ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਪਾਰਕ 'ਚ ਯੋਗ ਦਿਨ ਮਨਾਇਆ ਜਾ ਰਿਹਾ ਹੈ ਤੇ ਇਸ ਦੌਰਾਨ ਸਾਡੇ ਜਵਾਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਣਗੇ ¢ ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਸਾਡੇ ਨਾਲ ਇਸ ਸਮਾਗਮ ਵਿਚ ਹਿੱਸਾ ਲੈਣ ਅਤੇ ਬੀ ਐੱਸ ਐੱਫ਼ ਦੇ ਜਵਾਨਾਂ ਦਾ ਮਨੋਬਲ ਵਧਾਉਣ ਦੇ ਨਾਲ ਨਾਲ ਆਪਣੀ ਸਿਹਤ ਨੂੰ ਵੀ ਲਾਭ ਪਹੁੰਚਾਉਣ¢