07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਆਰੀਆਭੱਟ ਕਾਲਜ ਦਾ ਐੱਮ.ਐੱਸ.ਸੀ. ਗਣਿਤ ਸਮੈਸਟਰ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 20-06-2025
ਬਰਨਾਲਾ, 19 ਜੂਨ (ਅਸ਼ੋਕ ਭਾਰਤ)-ਆਰੀਆਭੱਟ ਕਾਲਜ ਚੀਮਾ-ਜੋਧਪੁਰ ਦਾ ਐੱਮ.ਐੱਸ.ਸੀ. ਗਣਿਤ ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਸੰਸਥਾ ਦੇ ਚੇਅਰਮੈਨ ਇੰਜੀ: ਰਾਕੇਸ਼ ਕੁਮਾਰ ਗੁਪਤਾ ਨੇ ਦਿੱਤੀ ਤੇ ਦੱਸਿਆ ਕਿ ਵਿਦਿਆਰਥਣ ਜੈਸ਼ਿਕਾ ਸ਼ਰਮਾ ਪੁੱਤਰੀ ਗੋਵਰਧਨ ਦਾਸ ਨੇ 7.40 ਐੱਸ.ਜੀ.ਪੀ.ਏ. ਅਤੇ ਨਵਜੋਤ ਸਿੰਘ ਪੁੱਤਰ ਬਖਤੌਰ ਸਿੰਘ ਨੇ 6.60 ਐੱਸ.ਜੀ.ਪੀ.ਏ ਅੰਕ ਪ੍ਰਾਪਤ ਕਰ ਕੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਸ਼ਾਨਦਾਰ ਪ੍ਰਾਪਤੀ 'ਤੇ ਡਾਇਰੈਕਟਰ ਡਾ: ਅਜੇ ਮਿੱਤਲ, ਡੀਨ ਅਕਾਦਮਿਕ ਇੰਚਾਰਜ ਡਾ: ਭਾਵੇਤ ਗਰਗ, ਚੇਅਰਮੈਨ ਇੰਜੀ: ਰਾਕੇਸ਼ ਕੁਮਾਰ ਗੁਪਤਾ, ਵਿਭਾਗ ਦੇ ਮੁਖੀ ਪ੍ਰੋ: ਵਰੁਣ ਸਿੰਗਲਾ, ਕਲਾਸ ਇੰਚਾਰਜ ਪ੍ਰੋ: ਹਰਜਿੰਦਰ ਕੌਰ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਬੀ.ਐੱਸ.ਐੱਫ਼ ਵਲੋਂ 21 ਨੂੰ ਊਧਮ ਸਿੰਘ ਪਾਰਕ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਏਗਾ-ਸੀ.ਓ ਪਿ੍ਥਵੀ ਸਿੰਘ ਅਗਲੀ ਖ਼ਬਰ ਨਗਰ ਪੰਚਾਇਤ ਹੰਡਿਆਇਆ ਨੇ ਨਜਾਇਜ਼ ਕਬਜ਼ਾ ਛੁਡਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।