ਅਬੋਹਰ, 19 ਜੂਨ (ਵਿਵੇਕ ਹੂੜੀਆ)-ਹਿਮਾਚਲ ਪ੍ਰਦੇਸ਼ ਵਿਚ ਸਥਿਤ ਦੇਵ ਭੂਮੀ ਮਾਤਾ ਚਿੰਤਪੁਰਨੀ ਦਰਬਾਰ ਵਿਖੇ ਝੰਡਾ ਲਹਿਰਾਉਣ ਤੋਂ ਬਾਅਦ ਪ੍ਰਧਾਨ ਸੰਜੀਵ ਗਿਲਹੋਤਰਾ ਅਤੇ ਪੈੱ੍ਰਸ ਸਕੱਤਰ ਪ੍ਰਵੀਨ ਜੁਨੇਜਾ (ਕਾਕਾ) ਦੀ ਅਗਵਾਈ ਹੇਠ ਸੰਘ ਦੇ ਵਲੰਟੀਅਰਾਂ ਨੇ ਹਰ ਸਾਲ ਦੀ ਤਰ੍ਹਾਂ ਕੰਜਕ ਪੂਜਣ ਤੋਂ ਬਾਅਦ ਬਜਰੰਗ ਭਵਨ ਧਰਮਸ਼ਾਲਾ ਵਿਚ ਚਾਰ ਦਿਨਾਂ 22ਵਾਂ ਵਿਸ਼ਾਲ ਲੰਗਰ ਆਯੋਜਨ ਕੀਤਾ ਗਿਆ ਸੀ | ਇਸ ਵਿਚ ਭੋਜਨ, ਚਾਹ ਅਤੇ ਪਾਣੀ ਦੇ ਨਾਲ ਸ਼ਰਧਾਲੂਆਂ ਲਈ ਡਾਕਟਰੀ ਸਹੂਲਤਾਂ ਵੀ ਉਪਲਬਧ ਕਰਵਾਈਆਂ ਗਈਆਂ | ਇਸ ਮੌਕੇ ਸੰਜੀਵ ਗਿਲਹੋਤਰਾ, ਸੰਜੀਵ ਵਧਵਾ, ਅਸੀਸ ਵਰਮਾ, ਪ੍ਰਵੀਨ ਜੁਨੇਜਾ (ਕਾਕਾ), ਮੁੰਨਾ ਹਲਵਾਈ, ਰਜਤ ਮਿੱਢਾ, ਵਰੁਨ ਬਾਵਾ, ਸੰਜੀਵ ਚਾਵਲਾ, ਅਵਿਨਾਸ਼ ਸੇਠੀ, ਵੇਦ ਮਿਗਲਾਨੀ, ਸੁਨੀਲ ਸੋਨੀ, ਰਾਜੀਵ ਗਰੋਵਰ, ਰਾਹੁਲ ਗਾਂਧੀ, ਅਸ਼ੋਕ ਛਾਬੜਾ, ਦਿਸ਼ੂ ਮਦਾਨ, ਜ਼ੋਨੀ ਗਰੋਵਰ, ਕਾਲੀ ਕੁੱਕੜ, ਸੁਰਿੰਦਰ ਕੁਮਾਰ, ਹਨੀ ਵਰਮਾ, ਜਤਿੰਦਰ ਚੁੱਘ, ਮੀਤਾ ਸਿੰਘ, ਰਾਕੇਸ਼ ਜੱਗਾ, ਪ੍ਰਵੀਨ ਵਧਵਾ, ਸੁਨੀਲ ਵਧਵਾ, ਵੇਦ ਮਿਗਲਾਨੀ, ਸਚਿਨ ਗਗਨੇਜਾ, ਅਮਨ ਤਨੇਜਾ, ਵਿਕਾਸ ਅੰਗੀ, ਡਾ: ਸੰਦੀਪ ਸਿਡਾਨਾ, ਸੁਜਾਵਲ ਗਿਲਹੋਤਰਾ, ਆਸ਼ੀਸ਼ ਸਿਡਾਨਾ, ਸੁਖਚੈਨ ਸਮੇਤ ਹੋਰਾਂ ਵਲ਼ੋਂ 4 ਦਿਨ ਲੰਗਰ ਵਿਚ ਸੇਵਾ ਕੀਤੀ ਗਈ | ਪੈੱ੍ਰਸ ਸਕੱਤਰ ਪ੍ਰਵੀਨ ਜੁਨੇਜਾ ਕਾਕਾ ਨੇ ਦੱਸਿਆ ਕਿ ਚਾਰ ਰੋਜ਼ਾ ਲੰਗਰ ਦੌਰਾਨ ਦੋ ਵਕਤ ਦੇ ਖਾਣੇ ਅਤੇ ਚਾਹ-ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ ਸੀ | ਜਿਸ ਵਿਚ ਵੱਖ-ਵੱਖ ਪਕਵਾਨ ਵੀ ਵਰਤਾਏ ਗਏ ਸਨ | ਸੰਘ ਦੇ ਮੁਖੀ ਸੰਜੀਵ ਗਿਲਹੋਤਰਾ ਨੇ ਦੱਸਿਆ ਕਿ ਮਾਂ ਭਗਵਤੀ ਦੇ ਜਾਗਰਨ, ਕੀਰਤਨ, ਚੌਕੀ ਅਤੇ ਸੇਵਾਦਾਰਾਂ ਦੀ ਮਦਦ ਨਾਲ ਇਕੱਠੇ ਕੀਤੇ ਦਾਨ ਤੋਂ ਹਰ ਸਾਲ ਜੂਨ ਮਹੀਨੇ ਚਿੰਤਪੁਰਨੀ ਦਰਬਾਰ ਵਿਚ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ | ਇਸ ਦੇ ਨਾਲ ਹੀ, ਹਰ ਸਾਲ ਅਗਸਤ ਮਹੀਨੇ ਵਿਚ ਮਾਂ ਚਿੰਤਪੁਰਨੀ ਦਰਬਾਰ, ਜਵਾਲਾ ਜੀ, ਕਾਂਗੜਾ ਜੀ, ਚਾਮੁੰਡਾ ਜੀ ਲਈ ਸਾਈਕਲ ਟੂਰ ਦਾ ਆਯੋਜਨ ਕੀਤਾ ਜਾਂਦਾ ਹੈ |