07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਬਾਗ਼ਬਾਨੀ ਵਿਭਾਗ, ਅਬੋਹਰ ਵਲੋਂ ਨੈਸ਼ਨਲ ਬੀ-ਕੀਪਿੰਗ ਅਤੇ ਹਨੀ ਮਿਸ਼ਨ ਤਹਿਤ ਦੋ ਰੋਜ਼ਾ ਸੈਮੀਨਾਰ ਕਰਵਾਇਆ

ਅਜੀਤ ਡੈਸਕ 20-06-2025
ਅਬੋਹਰ, 19 ਜੂਨ (ਸੁਖਜੀਤ ਸਿੰਘ ਬਰਾੜ)-ਬਾਗ਼ਬਾਨੀ ਵਿਭਾਗ ਅਬੋਹਰ ਵਲ਼ੋਂ ਮਧੂ ਮੱਖੀ ਪਾਲਨ ਸਬੰਧੀ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਪਹਿਲੇ ਦਿਨ ਤਕਨੀਕੀ ਸੈਸ਼ਨ ਕਰਵਾਇਆ ਗਿਆ ਜਿਸ ਦੌਰਾਨ ਡਾ.ਕੁਲਜੀਤ ਸਿੰਘ, ਡਿਪਟੀ ਡਾਇਰੈਕਟਰ ਬਾਗ਼ਬਾਨੀ, ਅਬੋਹਰ ਵਲ਼ੋਂ ਸੰਬੋਧਨ ਕਰਦਿਆਂ ਪਹੁੰਚੇ | ਕਿਸਾਨਾਂ ਨੂੰ ਆਇਆ ਨੂੰ ਕਿਹਾ ਗਿਆ ਅਤੇ ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਦੇ ਨਾਲ ਨਾਲ ਬਾਗ਼ਬਾਨੀ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਮਾਹਿਰਾਂ ਵਲ਼ੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ | ਇਸ ਦੌਰਾਨ ਡਾ.ਮਨਜੀਤ ਰਾਣੀ ਵਲ਼ੋਂ ਵਿਭਾਗ ਦੀਆਂ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ | ਡਾ.ਜਗਦੀਪ ਸਿੰਘ ਵਲ਼ੋਂ ਐਨ.ਬੀ.ਐੱਚ.ਐਮ. ਦੀਆਂ ਸਕੀਮਾਂ ਬਾਰੇ ਅਤੇ ਮਧੂ ਮੱਖੀ ਪਾਲਕਾਂ ਨੂੰ ਮਧੂ ਕ੍ਰਾਂਤੀ ਪੋਰਟਲ ਤੇ ਰਜਿਸਟਰ ਹੋਣ ਬਾਰੇ ਦੱਸਿਆ ਗਿਆ | ਡਾ. ਅਰਵਿੰਦ ਅਹਲਾਵਤ ਵਲ਼ੋਂ ਮਧੂ ਮੱਖੀ ਪਾਲਨ ਅਤੇ ਮੰਡੀਕਰਨ ਬਾਰੇ ਜਾਣਕਾਰੀ ਦਿੱਤੀ ਗਈ | ਖੇਤਰੀ ਖੋਜ ਕੇਂਦਰ, ਅਬੋਹਰ ਦੇ ਮਾਹਿਰਾਂ ਵਲ਼ੋਂ ਵਿਸ਼ੇਸ਼ ਤੋਰ ਤੇ ਭਾਗ ਲਿਆ ਗਿਆ | ਇਸ ਦੌਰਾਨ ਡਾ.ਅਨਿਲ ਸਾਗਵਾਨ ਵਲ਼ੋਂ ਨਵੇਂ ਬਾਗ਼ਾਂ ਦੀ ਵਿਉਂਤਬੰਦੀ ਬਾਰੇ ਦੱਸਿਆ ਗਿਆ | ਡਾ. ਜਗਦੀਸ਼ ਅਰੋੜਾ ਵਲ਼ੋਂ ਬਾਗ਼ਬਾਨੀ ਫ਼ਸਲਾਂ ਵਿਚ ਮਧੂ ਮੱਖੀ ਪਾਲਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ | ਡਾ. ਸੰਦੀਪ ਰਹੇਜਾ ਵਲ਼ੋਂ ਬਾਗ਼ਾਂ ਦੀਆਂ ਬਿਮਾਰੀਆਂ ਅਤੇ ਰੋਕਥਾਮ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਸਟੇਜ ਦਾ ਸੰਚਾਲਨ ਡਾ. ਸ਼ੋਪਤ ਸਹਾਰਨ ਵਲ਼ੋਂ ਕੀਤਾ ਗਿਆ | ਅੰਤ ਵਿਚ ਡਾ. ਕੁਲਜੀਤ ਸਿੰਘ ਵਲ਼ੋਂ ਪਹੁੰਚੇ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ | ਇਸ ਉਪਰੰਤ ਦੂਸਰੇ ਦਿਨ ਪ੍ਰਦੀਪ ਕੁਮਾਰ ਪਿੰਡ ਸਿੰਘੇਵਾਲਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਲ਼ੋਂ ਸਥਾਪਿਤ ਕੀਤੇ ਬੀ-ਬਰੀਡਿੰਗ ਅਤੇ ਹਨੀ ਪ੍ਰੋਸੈਸਿੰਗ ਯੂਨਿਟ ਦਾ ਦੌਰਾ ਕਰਵਾਇਆ ਗਿਆ | ਇਸ ਮੌਕੇ ਡਾ. ਸੁਖਜਿੰਦਰ ਸਿੰਘ, ਡਾ. ਸੁਭਾਸ਼ ਚੌਧਰੀ, ਡਾ. ਕੰਵਲਜੀਤ ਕੋਰ, ਜ਼ਿਲੇ੍ਹ ਦੇ ਮਧੂਮੱਖੀ ਪਾਲਕ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਅੱਜ ਮਨਾਇਆ ਜਾਵੇਗਾ ਯੋਗ ਦਿਵਸ ਅਗਲੀ ਖ਼ਬਰ ਮਾਤਾ ਚਿੰਤਪੁਰਨੀ ਦਰਬਾਰ ਵਿਚ ਚਾਰ ਰੋਜ਼ਾ 22ਵਾਂ ਵਿਸ਼ਾਲ ਲੰਗਰ ਹੋਇਆ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।