09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਕਾਲਜ 'ਚ ਸਾਈਬਰ ਫ਼ਿਜ਼ੀਕਲ ਤੇ ਆਰਟੀਫਿਸ਼ੀਅਲ ਲੈਬ ਜਲਦ ਸਥਾਪਿਤ ਹੋਵੇਗੀ: ਸੰਧਵਾਂ

ਅਜੀਤ ਡੈਸਕ 20-06-2025
ਕੋਟਕਪੂਰਾ, 19 ਜੂਨ (ਮੋਹਰ ਸਿੰਘ ਗਿੱਲ)-ਸਰਕਾਰੀ ਬਹੁਤਕਨੀਕੀ ਕਾਲਜ ਕੋਟਕਪੂਰਾ ਵਿਖੇ ਪਹਿਲੀ ਸਾਈਬਰ ਫਿਜ਼ੀਕਲ ਲੈਬ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਲੈਬ ਸਥਾਪਿਤ ਕੀਤੀ ਜਾ ਰਹੀ ਹੈ | ਪਿ੍ੰਸੀਪਲ ਇੰਜੀ. ਸੁਰੇਸ਼ ਕੁਮਾਰ ਨੇ ਦੱਸਿਆ ਕਿ ਕਾਲਜ ਵਿਖੇ ਇਹ ਲੈਬ ਸਥਾਪਿਤ ਕਰਨ ਲਈ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਹਿਨੁਮਾਈ ਹੇਠ ਸਕੱਤਰ ਤਕਨੀਕੀ ਸਿੱਖਿਆ ਵਿਭਾਗ, ਡਾਇਰੈਕਟਰ ਤਕਨੀਤੀ ਸਿੱਖਿਆ ਵਿਭਾਗ, ਵਧੀਕ ਡਾਇਰੈਕਟਰ ਦਰਸ਼ਨ ਸਿੰਘ ਸਿੱਧੂ ਅਤੇ ਰਵਿੰਦਰ ਸਿੰਘ ਹੁੰਦਲ ਅਤੇ ਵਿਭਾਗ ਦੇ ਕੋਆਰਡੀਨੇਟਰ ਨਵਨੀਤ ਵਾਲੀਆ ਦੇ ਅਣਥੱਕ ਯਤਨਾ ਸਦਕਾ ਆਈ. ਆਈ. ਟੀ. ਰੋਪੜ ਅਤੇ ਸਰਕਾਰੀ ਬਹੁਤਕਨੀਕੀ ਕਾਲਜ ਕੋਟਕਪੂਰਾ ਵਿਚਕਾਰ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ (ਐਮ.ਓ.ਯੂ.) ਸਾਈਨ ਕੀਤਾ ਗਿਆ ਹੈ, ਜੋ ਕਿ ਪੂਰੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ | ਵਿਦਿਆਰਥੀਆਂ ਨੂੰ ਸਕਿੱਲ, ਟ੍ਰੇਨਿੰਗ ਅਤੇ ਪਲੇਸਮੈਂਟ ਵਿਚ ਵੀ ਵੱਡੇ ਪੱਧਰ 'ਤੇ ਮਦਦ ਮਿਲੇਗੀ | ਇਸ ਉਪਰਾਲੇ ਲਈ ਏ. ਡਬਲਯੂ. ਏ. ਡੀ. ਐਚ.ਦੇ ਡੀਨ ਡਾ. ਪਰਸ਼ਪਿੰਦਰ ਆਈ. ਆਈ. ਟੀ ਰੋਪੜ ਅਤੇ ਡਾ. ਰਾਧਿਕਾ ਤਿ੍ਖਾ ਸੀ.ਈ.ਓ, ਆਈ. ਆਈ. ਟੀ. ਰੋਪੜ, ਡਾ. ਅਦਿੱਤਿਆ ਮਦਾਨ ਸੀ. ਈ.ਓ. ਦਾ ਮੁੱਖ ਯੋਗਦਾਨ ਰਿਹਾ ਹੈ | ਇਸ ਮੌਕੇ ਵਰਿੰਦਰ ਸਿੰਘ ਐਸ. ਡੀ. ਐਮ ਕੋਟਕਪੂਰਾ, ਰਜਨੀ ਮਹਾਜਨ, ਗੁਰਸੇਵ ਸਿੰਘ, ਮਨਮੋਹਨ ਕਿ੍ਸ਼ਨ ਸੀਨੀਅਰ ਲਖਵਿੰਦਰ ਸਿੰਘ ਲਾਇਬ੍ਰੇਰੀਅਨ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਝੂਠੀ ਸਿਆਸਤ ਤੋਂ ਤੰਗ- ਜਥੇਦਾਰ ਮਾਹਲਾ <br/> ਅਗਲੀ ਖ਼ਬਰ ਚੇਅਰਮੈਨ ਢਿੱਲੋਂ ਅਤੇ ਚੇਅਰਮੈਨ ਘੁੱਲੀ ਵਲੋਂ ਪਾਣੀ ਦੇ ਨਵੇਂ ਟਿਊਬਵੈੱਲ ਅਤੇ ਪਾਈਪਲਾਇਨ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।