•ਧੂਰੀ ਹਲਕੇ ਦੀ ਵਿਕਾਸ ਪੱਖੋਂ ਨੁਹਾਰ ਬਦਲੀ ਜਾ ਰਹੀ ਹੈ-ਚੇਅਰਮੈਨ ਢਿੱਲੋਂ, ਚੇਅਰਮੈਨ ਘੁੱਲੀ
ਧੂਰੀ, 19 ਜੂਨ (ਲਖਵੀਰ ਸਿੰਘ ਧਾਂਦਰਾ)-ਨਗਰ ਕੌਂਸਲ ਅਤੇ ਸੀਵਰੇਜ ਬੋਰਡ ਵਲੋਂ ਸ਼ਹਿਰ ਵਿਚ ਪੀਣ ਵਾਲੇ ਸਾਫ਼ ਪਾਣੀ ਅਤੇ ਨਵੀ ਪਾਈਪ ਲਾਇਨ ਦਾ ਉਦਘਾਟਨ ਮੁੱਖ ਮੰਤਰੀ ਦਫ਼ਤਰ ਇੰਚਾਰਜ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਮੁੱਖ ਮੰਤਰੀ ਦਫ਼ਤਰ ਧੂਰੀ ਦੇ ਇੰਚਾਰਜ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਅਤੇ ਨਗਰ ਕੌਂਸਲ ਪ੍ਰਧਾਨ ਪੁਸ਼ਪਾ ਤਾਇਲ ਵਲੋਂ ਨਵੇ ਟਿਊਬਵੈੱਲ ਅਤੇ ਬਾਹਰਲੇ ਏਰੀਆ ਨੂੰ ਜੋੜਨ ਲਈ ਨਵੀ ਪਾਇਪ ਲਾਇਨ ਦਾ ਕੰਮ ਸੂਰੁ ਕਰਵਾਇਆ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਪੁਸ਼ਪਾ ਤਾਇਲ ਅਤੇ ਸਾਬਕਾ ਪ੍ਰਧਾਨ ਸੰਦੀਪ ਤਾਇਲ ਨੇ ਮੁੱਖ ਮੰਤਰੀ ਸ: ਭਗਵੰਤ ਮਾਨ ਦਾ ਧੰਨਵਾਦ ਕਰਦਿਆ ਦੱਸਿਆ ਕਿ ਸ਼ਹਿਰ ਅੰਦਰ 6 ਕਰੋੜ 73 ਲੱਖ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਸਾਫ਼ ਪਾਣੀ ਦੇ ਤਿੰਨ ਟਿਊਬਵੈੱਲ ਅਤੇ ਕਰੀਬ 18 ਕਿੱਲੋਮੀਟਰ ਨਵੀ ਪਾਇਪ ਲਾਇਨ ਅਤੇ ਪਾਣੀ ਦੇ 3145 ਨਵੇ ਕੁਨੈਕਸ਼ਨ ਦਿੱਤੇ ਜਾਣਗੇ | ਉਨ੍ਹਾਂ ਦੱਸਿਆ ਕਿ ਅੱਜ ਧੂਰੀ ਬੱਸ ਸਟੈਂਡ ਦੇ ਅੰਦਰ ਇਕ ਟਿਊਬਵੈੱਲ ਪੰਪ ਦਾ ਉਦਘਾਟਨ ਕੀਤਾ ਗਿਆ ਜਿਸ ਨਾਲ ਸਾਰੇ ਸ਼ਹਿਰ ਖ਼ਾਸਕਰ ਵਾਰਡ 10,13,14,15 ਦੇ ਏਰੀਆ ਸ਼ਿਵਪੁਰੀ ਮੁਹੱਲਾ ਨਿਵਾਸੀਆਂ ਨੂੰ ਇਸ ਦਾ ਬਹੁਤ ਜ਼ਿਆਦਾ ਲਾਭ ਹੋਵੇਗਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾ ਦੇ ਹਿਤਾਂ ਨੂੰ ਮੁੱਖ ਰੱਖਦੇ ਹੋਏ ਲੋਕ ਹਿਤੈਸ਼ੀ ਫ਼ੈਸਲੇ ਲਏ ਜਾ ਰਹੇ ਹਨ | ਉਨ੍ਹਾਂ ਕਿਹਾ ਧੂਰੀ ਵਿਚ ਪੀਣ ਵਾਲੇ ਸਾਫ਼ ਪਾਣੀ ਦੇ ਤਿੰਨ ਟਿਊਬਵੈੱਲ ਪੰਪ ਬਾਗੜੀਆ ਰੋਡ, ਮਿਉਂਸਪਲ ਪਾਰਕ ਅਤੇ ਬੱਸ ਸਟੈਂਡ ਅਤੇ ਨਵੀ 18 ਕਿੱਲੋਮੀਟਰ ਨਵੀ ਪਾਇਪ ਲਾਇਨ ਵਿਛਾ ਕੇ ਸ਼ਹਿਰ ਦੇ ਬਾਹਰਲੇ ਏਰੀਆ ਨੂੰ ਵੀ ਇਨ੍ਹਾਂ ਨਾਲ ਜੋੜਿਆ ਜਾਵੇਗਾ | ਇਸ ਪਾਇਪ ਲਾਇਨ ਦਾ ਉਦਘਾਟਨ ਅੱਜ ਕਹੇਰੂ ਰੋਡ ਤੇ ਉਦਘਾਟਨ ਕਰ ਕੇ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਪਹਿਲਾ ਵੀ ਚਾਰ ਟਿਊਬਵੈੱਲ ਪੰਪ ਲਗਾਏ ਗਏ ਹਨ | ਉਨ੍ਹਾਂ ਦੱਸਿਆ ਕਿ ਪੀਣ ਵਾਲੇ ਪਾਣੀ ਦੇ 3145 ਨਵੇ ਕੁਨੈਕਸ਼ਨ ਦਿੱਤੇ ਜਾ ਰਹੇ ਹਨ | ਇਸ ਮੌਕੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਆਪ ਆਗੂ ਅਤੇ ਵਕਫ਼ ਬੋਰਡ ਦੇ ਮੈਂਬਰ ਡਾ.ਅਨਵਰ ਭਸੌੜ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਵੱਲੋਂ ਪੰਜਾਬ ਵਿਚ ਰਿਕਾਰਡ ਤੋੜ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ | ਇਸ ਮੌਕੇ ਕਰਮਜੀਤ ਸਿੰਘ ਫ਼ੀਲਡ ਅਫ਼ਸਰ ਮੁੱਖ ਮੰਤਰੀ ਦਫ਼ਤਰ, ਰਮਨਦੀਪ ਸਿੰਘ, ਸੀਵਰੇਜ ਬੋਰਡ ਦੇ ਐਕਸੀਅਨ ਰਾਹੁਲ ਕੋਸਲ, ਐਸ.ਡੀ.ਓ ਰਾਜਿੰਦਰ ਗਰਗ, ਜੇਈ ਅਮਿਤ ਸਿੰਗਲਾ, ਕੌਂਸਲਰ ਹਰੀਕਿ੍ਸ਼ਨ ਮਨੀ, ਪੁਸ਼ਪਿੰਦਰ ਕੁਮਾਰ ਸੋਮਾ, ਚੌਧਰੀ ਰਾਕੇਸ਼ ਕੁਮਾਰ ਰਿੰਕੂ, ਅਸ਼ਵਨੀ ਧੀਰ, ਪ੍ਰੇਮ ਕੁਮਾਰ ਠੇਕੇਦਾਰ, ਅਨਿਲ ਮਿੱਤਲ, ਮਿਲਖ ਰਾਜ ਅਤੇ ਹੋਰ ਆਪ ਆਗੂ ਹਾਜ਼ਰ ਸਨ |
ਚੇਅਰਮੈਨ ਢਿੱਲੋਂ ਅਤੇ ਚੇਅਰਮੈਨ ਘੁੱਲੀ ਵਲੋਂ ਪਾਣੀ ਦੇ ਨਵੇਂ ਟਿਊਬਵੈੱਲ ਅਤੇ ਪਾਈਪਲਾਇਨ ਦਾ ਉਦਘਾਟਨ
ਅਜੀਤ ਡੈਸਕ
20-06-2025