ਫ਼ਾਜ਼ਿਲਕਾ, 19 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਅੰਤਰਰਾਸ਼ਟਰੀ ਸਰਹੱਦ 'ਤੇ ਜ਼ੀਰੋ ਲਾਈਨ 'ਤੇ ਪਿੰਡ ਗੁਲਾਬਾ ਭੈਣੀ ਵੱਲੇ ਸ਼ਾਹ ਹਿਠਾੜ ਵਿਖੇ ਬਣੀ ਪੀਰ ਬਾਬਾ ਬੁਰਜੀ ਵਾਲਾ ਦੀ ਮਜ਼ਾਰ 'ਤੇ ਮੱਥਾ ਟੇਕਿਆ | ਵਿਧਾਇਕ ਨੇ ਆਪਣੇ ਪਿਤਾ ਖਜ਼ਾਨ ਸਿੰਘ ਅਤੇ ਧਰਮ ਪਤਨੀ ਖ਼ੁਸ਼ਬੂ ਸਾਵਣ ਸੁੱਖਾ ਸਵਨਾ ਸਮੇਤ ਇੱਥੇ ਆਪਣੀ ਸ਼ਰਧਾ ਪ੍ਰਗਟ ਕਰਦਿਆਂ ਮੱਥਾ ਟੇਕਿਆ | ਉਨ੍ਹਾਂ ਨੇ ਇੱਥੇ ਮਨੁੱਖਤਾ ਦੇ ਭਲੇ ਦੀ ਅਰਦਾਸ ਕੀਤੀ ਅਤੇ ਆਪਣੇ ਹਲਕੇ ਸਮੇਤ ਪੰਜਾਬ ਦਾ ਭਲਾ ਮੰਗਿਆ | ਜ਼ਿਕਰ ਯੋਗ ਹੈ ਕਿ ਅੱਜ ਦੇ ਦਿਨ ਕੌਮਾਂਤਰੀ ਸਰਹੱਦ ਅਤੇ ਇਸ ਮਜ਼ਾਰ 'ਤੇ ਮੇਲਾ ਲੱਗਦਾ ਹੈ | ਜਿੱਥੇ ਵੱਡੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਹਨ | ਇਸ ਮੌਕੇ ਉਨ੍ਹਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੂਰ ਸ਼ਾਹ, ਯੂਥ ਆਗੂ ਸੁਰਿੰਦਰ ਘੋਗਾ, ਬਲਵਿੰਦਰ ਸਿੰਘ ਆਲਮ ਸ਼ਾਹ, ਰਜੇਸ਼ ਸਿੰਘ ਸਰਪੰਚ, ਰਮੇਸ਼ ਸਿੰਘ , ਬਚਨ ਸਿੰਘ , ਦਾਰਾ ਸਿੰਘ ਰੇਤੇ ਵਾਲੀ ਭੈਣੀ ਹਾਜ਼ਰ ਸਨ |