ਅਬੋਹਰ, 19 ਜੂਨ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਅਬੋਹਰ ਦੇ ਪਿੰਡ ਸੱਪਾਂ ਵਾਲੀ ਵਿਖੇ ਬਾਬਾ ਗ਼ਰੀਬ ਦਾਸ ਵੈੱਲਫੇਅਰ ਸੁਸਾਇਟੀ ਵਲ਼ੋਂ ਪਿੰਡ ਵਾਸੀਆਂ ਦੇ ਸਹਿਯੋਗ ਲਾਲ ਬਾਬਾ ਗ਼ਰੀਬ ਦਾਸ ਦੀ ਯਾਦ ਵਿਚ 9 ਜੁਲਾਈ ਨੂੰ ਸਾਲਾਨਾ ਮੇਲਾ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਅਮਨ ਕੁਮਾਰ, ਲਵਪ੍ਰੀਤ ਧੰਜੂ, ਰਮਨ ਕੰਬੋਜ, ਸੰਦੀਪ ਕੰਬੋਜ ਨੇ ਦੱਸਿਆ ਕਿ ਇਸ ਦਿਨ ਪੰਜਾਬੀ ਗਾਇਕਾ ਅਮਨ ਰੋਜ਼ੀ, ਗਾਇਕ ਪ੍ਰਗਟ ਦੁੱਲੇਵਾਲ ਵਲ਼ੋਂ ਖੱੁਲ੍ਹੇ ਅਖਾੜੇ ਦੌਰਾਨ ਗਾਇਕੀ ਦੇ ਰੰਗ ਬੰਨ੍ਹੇ ਜਾਣਗੇ | ਪਰ ਇਸ ਵਾਰ ਮੇਲੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਖੇਡ ਮੁਕਾਬਲੇ ਨਹੀਂ ਕਰਵਾਏ ਜਾਣਗੇ | ਗੁਰੂ ਦਾ ਲੰਗਰ ਅਤੁੱਟ ਲਗਾਇਆ ਜਾਵੇਗਾ | ਉਨ੍ਹਾਂ ਇਲਾਕਾ ਵਾਸੀਆਂ ਨੂੰ ਇਸ ਸਾਲਾਨਾ ਮੇਲੇ 'ਚ ਹੰੁਮ੍ਹ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ |