ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਪੁਲਿਸ ਨੇ ਇੱਕ ਘਰ ਵਿਚੋਂ 10 ਲੱਖ ਰੁਪਏ ਦਾ ਸਮਾਨ ਚੋਰੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਏ.ਐੱਸ.ਆਈ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਮਰਜੀਤ ਸਿੰਘ ਪੁੱਤਰ ਸਤਨਾਮ ਸਿੰਘ ਪੁੱਤਰ ਨਰੈਣ ਸਿੰਘ ਵਾਸੀ ਪਿੰਡ ਹੌਜ਼ ਉਰਫ਼ ਗੰਧੜ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਸਵੀਰ ਸਿੰਘ ਪੁੱਤਰ ਚਮਨ ਸਿੰਘ ਵਾਸੀ ਪਿੰਡ ਖਿਓ ਵਾਲਾ ਨੇ ਉਸ ਦੇ ਘਰੋਂ ਕਰੀਬ 14 ਤੋਲੇ ਸੋਨੇ ਦੇ ਗਹਿਣੇ, ਜਿਸ ਵਿਚ 4 ਲੇਡੀਜ਼ ਚੂੜੀਆਂ, 4 ਲੇਡੀਜ਼ ਮੁੰਦਰੀਆਂ, 2 ਜੋੜੇ ਕੰਨਾਂ ਦੇ ਕਾਂਟੇ ਅਤੇ ਟੋਪਸ ਇੱਕ ਹਾਰ ਸੈੱਟ,ਦੋ ਮੋਹਰਾਂ, ਇੱਕ ਕੋਕਾ, ਤਿੰਨ ਮੁੰਦਰੀਆਂ ਜੈਂਟਸ ਅਤੇ ਇੱਕ ਚਾਂਦੀ ਦੀ ਪੰਜੇਬਾਂ ਦਾ ਜੋੜਾ ਅਤੇ ਕਰੀਬ 26 ਹਜ਼ਾਰ ਰੁਪਏ ਨਗਦੀ ਚੋਰੀ ਕਰਕੇ ਲੈ ਗਿਆ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ |