ਜਲਾਲਾਬਾਦ, 20 ਜੂਨ (ਜਤਿੰਦਰ ਪਾਲ ਸਿੰਘ)-ਅੰਤਰਰਾਸ਼ਟਰੀ ਯੋਗ ਦਿਵਸ ਤੋਂ ਇਕ ਦਿਨ ਪਹਿਲਾਂ ਐੱਫ਼.ਐੱਫ਼. ਰੋਡ 'ਤੇ ਬੀ ਐੱਸ ਐੱਫ਼ ਵਿਚ 158 ਅਤੇ 160 ਬਟਾਲੀਅਨ ਦੇ ਜਵਾਨਾਂ ਵਲ਼ੋਂ ਆਪਣੇ ਪਰਿਵਾਰਾਂ ਦੇ ਨਾਲ ਯੋਗ ਅਭਿਆਸ ਕੀਤਾ¢ ਇਸ ਯੋਗ ਅਭਿਆਸ ਦਾ ਉਦੇਸ਼ ਲੋਕਾਂ ਵਿਚ ਯੋਗ ਪ੍ਰਤੀ ਰੁਝਾਨ ਵਧਾਉਣ ਸੀ ¢ ਕਮਾਡੈਂਟ ਪਿ੍ਥਵੀ ਸਿੰਘ ਅਤੇ ਅਨਿਲ ਠਾਕੁਰ ਨੇ ਦੱਸਿਆ ਕਿ 21 ਜੂਨ ਨੂੰ ਹੋਣ ਵਾਲੇ ਮੁੱਖ ਸਮਾਗਮ ਤੋਂ ਪਹਿਲਾਂ ਇਹ ਅਭਿਆਸ ਕਰਵਾਇਆ ਗਿਆ ਸੀ ਤਾਂ ਜੋ ਲੋਕਾਂ ਯੋਗ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ ¢