ਜ਼ੀਰਾ, 21 ਜੂਨ (ਰਜਨੀਸ਼ ਕਥੂਰੀਆ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਜ਼ੀਰਾ ਦੀ ਇਕ ਵਿਸ਼ੇਸ਼ ਮੀਟਿੰਗ ਬਲਾਕ ਜ਼ੀਰਾ ਦੇ ਪ੍ਰਧਾਨ ਸੁਖਦੇਵ ਸਿੰਘ ਸਨੇਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਿਲ ਹੋਏ | ਇਸ ਦੌਰਾਨ ਕਿਸਾਨੀ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਬੋਲਦਿਆਂ ਕਿਸਾਨ ਆਗੂ ਸੁਖਦੇਵ ਸਿੰਘ ਸਨੇਰ ਨੇ ਕਿਹਾ ਕਿ ਅਸੀਂ ਭਾਕਿਯੂ ਕਾਦੀਆਂ ਪੰਜਾਬ ਵਲੋਂ ਸਾਰੇ ਕਿਸਾਨਾਂ ਅਤੇ ਖਾਸ ਕਰਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਅਪੀਲ ਕਰਦੇ ਹਾਂ ਕਿ ਆਉਣ ਵਾਲੇ ਜੁਲਾਈ ਮਹੀਨੇ ਦੌਰਾਨ ਆਪਣੇ ਖੇਤਾਂ ਵਿਚ ਨਵੇਂ ਰਵਾਇਤੀ ਰੁੱਖ ਲਗਾਏ ਜਾਣ | ਕਿਸਾਨ ਆਗੂ ਨੇ ਕਿਹਾ ਕਿ ਸਾਡਾ ਵਾਤਾਵਰਨ ਹਰ ਦਿਨ ਬਰਬਾਦ ਹੋ ਰਿਹਾ ਹੈ | ਸਾਨੂੰ ਇਸ ਸਮੇਂ ਜਿੱਥੇ ਪਾਣੀ ਦੀ ਬੂੰਦ- ਬੂੰਦ ਬਚਾਉਣ ਦੀ ਲੋੜ ਹੈ ਉੱਥੇ ਗੰਧਲੇ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਵੱਡੀ ਪੱਧਰ 'ਤੇ ਸਾਨੂੰ ਰੁੱਖ ਲਗਾਉਣੇ ਚਾਹੀਦੇ ਹਨ | ਇਸ ਮੌਕੇ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਜੰਗਲੀ ਰਕਬਾ ਕੇਵਲ 3.6 ਫ਼ੀਸਦੀ ਹੈ ਜੋ ਕਿ ਰਾਜਸਥਾਨ ਨਾਲੋਂ ਵੀ ਘੱਟ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਸਾਨੂੰ ਸਭ ਨੂੰ ਆਪਣੀਆਂ ਬੰਬੀਆਂ, ਖ਼ਾਲੀ ਥਾਵਾਂ, ਨਹਿਰਾਂ ਸੂਇਆਂ, ਸੜਕਾਂ ਅਤੇ ਰਾਹਾਂ ਦੇ ਕੰਢਿਆਂ 'ਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਪੰਜਾਬ ਦੇ ਵਾਤਾਵਰਨ ਨੂੰ ਬਚਾਇਆ ਜਾ ਸਕੇ | ਕਿਸਾਨ ਆਗੂਆਂ ਨੇ ਕਿਹਾ ਕਿ ਭਾਕਿਯੂ ਕਾਦੀਆਂ ਬਲਾਕ ਜ਼ੀਰਾ ਵਲੋਂ ਰੁੱਖ ਲਾਉਣ ਵਾਲੇ ਕਿਸਾਨਾਂ ਨੂੰ ਇੰਜਨ ਨਾਲ ਚੱਲਣ ਵਾਲਾ ਵਰਮਾ ਮੁਹੱਈਆ ਕਰਵਾਇਆ ਜਾਵੇਗਾ ਅਤੇ 100 ਰੁੱਖ ਲਾਉਣ ਵਾਲੇ ਕਿਸਾਨ ਨੂੰ ਜਥੇਬੰਦੀ ਦੇ ਆਗੂ ਉਸਦੇ ਪਿੰਡ ਵਿਚ ਜਾ ਕੇ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਮੀਟਿੰਗ ਵਿਚ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਕਾਰਜਕਾਰੀ ਮੈਂਬਰ ਪੰਜਾਬ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਜ਼ਿਲ੍ਹਾ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਲੌਂਗੋਦੇਵਾ, ਬਲਾਕ ਆਗੂ ਜਸਵਿੰਦਰ ਸਿੰਘ ਸਨੇਰ, ਜਸਪ੍ਰੀਤ ਸਿੰਘ ਲੌਂਗੋਦੇਵਾ, ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜਨਰਲ ਸਕੱਤਰ ਮਨਦੀਪ ਸਿੰਘ ਅਲੀਪੁਰ, ਬਲਜੀਤ ਸਿੰਘ ਨੰਬਰਦਾਰ ਸਨੇਰ, ਬਾਬਾ ਤਰਸੇਮ ਸਿੰਘ ਤਲਵੰਡੀ ਜੱਲੇ ਖਾਂ, ਅੰਮਿ੍ਤਪਾਲ ਸਿੰਘ ਸਾਧੂਵਾਲਾ, ਰਾਮ ਸਿੰਘ ਸੇਖਵਾਂ, ਠਾਣਾ ਸਿੰਘ ਸੇਖਵਾਂ, ਸਤਨਾਮ ਸਿੰਘ ਸੇਖਵਾਂ, ਮੋਹਣ ਸਿੰਘ ਨੰਬਰਦਾਰ, ਵਿੱਕੀ ਨਾਰੰਗ, ਪਾਲ ਸਿੰਘ ਸਨੇਰ, ਸੁਖਜੀਤ ਸਿੰਘ ਮੱਲੇਵਾਲਾ, ਭੁਪਿੰਦਰ ਸਿੰਘ ਬਲਾਕ ਪ੍ਰਧਾਨ ਮੱਖੂ, ਮਹਿੰਦਰ ਸਿੰਘ ਮਨਸੂਰਦੇਵਾ, ਆਤਮਾ ਸਿੰਘ ਮਨਸੂਰਦੇਵਾ, ਗੁਰਪ੍ਰੀਤ ਸਿੰਘ ਵਲਟੋਹਾ ਬਲਾਕ ਪ੍ਰਧਾਨ ਮੱਲਾਂਵਾਲਾ, ਨੈਬ ਸਿੰਘ ਇਕਾਈ ਪ੍ਰਧਾਨ ਸੇਖਵਾਂ, ਸੁਖਦੇਵ ਸਿੰਘ ਇਕਾਈ ਪ੍ਰਧਾਨ ਵਾੜਾ, ਕਾਕਾ ਸਿੰਘ ਵਾੜਾ, ਸੁੱਖਾ ਸਿੰਘ ਝਤਰੇ, ਚੰਨਾ ਸਿੰਘ ਢਿੱਲੋਂ, ਠਾਣਾ ਸਿੰਘ ਪੰਡੋਰੀ, ਬਾਬਾ ਗੁਰਚਰਨ ਸਿੰਘ ਜ਼ੀਰਾ, ਸੁਖਬੀਰ ਸਿੰਘ ਮਰਖਾਈ, ਸ਼ਾਂਤੀ ਸਰੂਪ, ਬੰਟੀ ਮਰਖਾਈ ਆਦਿ ਕਿਸਾਨ ਆਗੂ ਹਾਜ਼ਰ ਸਨ |