25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਮੋਘੇ ਠੀਕ ਨਾ ਹੋਣ ਕਾਰਨ ਕਬੂਲਸ਼ਾਹ ਮਾਈਨਰ ਤੋਂ ਨਹੀਂ ਮਿਲ ਰਿਹਾ ਪਾਣੀ, ਝੋਨੇ ਦੀ ਬਿਜਾਈ ਹੋ ਰਹੀ ਪ੍ਰਭਾਵਿਤ

ਅਜੀਤ ਡੈਸਕ 23-06-2025
ਫ਼ਾਜ਼ਿਲਕਾ, 22 ਜੂਨ (ਅਮਰਜੀਤ ਸ਼ਰਮਾ)- ਫ਼ਾਜ਼ਿਲਕਾ ਵਿਚ ਕਿਸਾਨ ਨਵ-ਨਿਰਮਿਤ ਕਬੂਲ ਸ਼ਾਹ ਮਾਈਨਰ 'ਤੇ ਪਹੁੰਚੇ | ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਦੇ ਖੇਤਾਂ ਵਿਚ ਪਾਣੀ ਜਾਣ ਲਈ ਨਹਿਰ 'ਚ ਬਣਾਏ ਗਏ ਮੋਘੇ ਠੀਕ ਨਹੀਂ ਹਨ ਜਿਸ ਕਰਕੇ ਕਿਸਾਨਾਂ ਨੂੰ ਪੂਰਾ ਪਾਣੀ ਨਹੀਂ ਮਿਲ ਪਾ ਰਿਹਾ, ਹਾਲਾਂਕਿ ਨਹਿਰ 'ਚ ਪਾਣੀ ਚੱਲ ਰਿਹਾ ਹੈ | ਕਿਸਾਨਾਂ ਅਨੁਸਾਰ ਉਨ੍ਹਾਂ ਨੂੰ ਲੱਗਦਾ ਹੈ ਕਿ ਕਿਸੇ ਤਕਨੀਕੀ ਕਮੀ ਕਰਕੇ ਇਹ ਸਮੱਸਿਆ ਆ ਰਹੀ ਹੈ ਜਦਕਿ ਪੁਰਾਣੀ ਨਹਿਰ ਦੇ ਸਮੇਂ ਇਹ ਸਮੱਸਿਆ ਨਹੀਂ ਸੀ | ਕਿਸਾਨ ਵਿਨੋਦ ਕੁਮਾਰ ਧਾਮੂ ਨੇ ਦੱਸਿਆ ਕਿ ਉਹ ਹੋਰ ਕਿਸਾਨਾਂ ਨਾਲ ਮਿਲ ਕੇ ਨਵੀਂ ਬਣੀ ਕਬੂਲਸ਼ਾਹ 'ਤੇ ਪਹੁੰਚੇ ਹਨ | ਉਨ੍ਹਾਂ ਨੂੰ ਨਹਿਰੀ ਪਾਣੀ ਨੂੰ ਲੈ ਕੇ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਮਾਈਨਰ ਨਵੀਂ ਬਣਨ ਤੋਂ ਬਾਅਦ ਲੱਗਦਾ ਹੈ ਕਿ ਤਕਨੀਕੀ ਪੱਧਰ 'ਤੇ ਕਮੀ ਰਹਿ ਗਈ ਹੈ | ਕਿਸਾਨਾਂ ਦੇ ਮੋਘਿਆਂ ਤੱਕ ਨਹਿਰੀ ਪਾਣੀ ਪੂਰਾ ਨਹੀਂ ਪਹੁੰਚ ਰਿਹਾ | ਜਦਕਿ ਪੁਰਾਣੀ ਨਹਿਰ ਵਿਚ ਬਣੇ ਮੋਘਿਆਂ ਰਾਹੀਂ ਉਨ੍ਹਾਂ ਨੂੰ ਪੂਰਾ ਨਹਿਰੀ ਪਾਣੀ ਮਿਲ ਰਿਹਾ ਸੀ ਜਿਸ ਕਰਕੇ ਮੋਘਾ ਨੰਬਰ 15090 ਦੇ ਸਾਰੇ ਹਿੱਸੇਦਾਰ ਪਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਨਹਿਰ ਨਵੀਂ ਬਣਨ ਤੋਂ ਬਾਅਦ ਇਹ ਸਮੱਸਿਆ ਹਰ ਮੋਘੇ 'ਤੇ ਆ ਰਹੀ ਹੈ | ਹਾਲਾਂਕਿ ਉਨ੍ਹਾਂ ਵਲ਼ੋਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਵੀ ਕੀਤੀ ਗਈ | ਪਾਣੀ ਵੀ ਪੂਰਾ ਛੱਡਿਆ ਗਿਆ, ਪਰ ਮੋਘਿਆਂ ਤੱਕ ਪਾਣੀ ਪੂਰਾ ਨਹੀਂ ਆ ਰਿਹਾ | ਉਨ੍ਹਾਂ ਦੱਸਿਆ ਕਿ ਟੇਲ 'ਤੇ 10 ਹਿੱਸੇ ਚੱਲਣੇ ਚਾਹੀਦੇ ਜੋ ਕਿ 17 ਹਿੱਸੇ ਚੱਲ ਰਹੇ ਹਨ | ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਬਿਜਾਈਾ ਕਰਨ ਵਿਚ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਲੈ ਕੇ ਉਨ੍ਹਾਂ ਨੇ ਇਸ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਹੈ | ਉੱਥੇ ਹੀ ਐੱਸ.ਡੀ.ਓ. ਵਿਵੇਕ ਮੱਕੜ ਨੇ ਦੱਸਿਆ ਕਿ ਪਿੱਛੋਂ ਨਹਿਰ ਵਿਚ ਪਾਣੀ ਘੱਟ ਹੋਣ ਕਰਕੇ ਦਿੱਕਤ ਆ ਰਹੀ ਹੈ ਜਦਕਿ ਮੋਘਿਆਂ ਵਿਚ ਕੋਈ ਸਮੱਸਿਆ ਨਹੀਂ ਹੈ | ਜਦ ਪਿੱਛੋਂ ਪਾਣੀ ਪੂਰਾ ਆਵੇਗਾ ਤਾਂ ਇਹ ਸਮੱਸਿਆ ਹੱਲ ਹੋ ਜਾਏਗੀ |
ਪਿਛਲੀ ਖ਼ਬਰ ਠੱਗੀ ਮਾਰਨ 'ਤੇ ਮਾਮਲਾ ਦਰਜ ਅਗਲੀ ਖ਼ਬਰ ਡੇਰਾ ਸ੍ਰੀ ਭਜਨਗੜ੍ਹ ਸਾਹਿਬ ਵਿਖੇ ਚੱਲ ਰਹੇ ਸਮਾਗਮਾਂ 'ਚ ਵੱਡੀ ਗਿਣਤੀ 'ਚ ਸੰਗਤਾਂ ਕਰ ਰਹੀਆਂ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।