25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਅਪਾਹਜ ਲੋਕਾਂ ਦੇ ਰੇਲਵੇ ਪਾਸ ਤੇ ਸਰਟੀਫਿਕੇਟ ਬਣਾਉਣ ਦਾ ਸਿਲਸਿਲਾ ਜਾਰੀ

ਅਜੀਤ ਡੈਸਕ 23-06-2025
ਅਬੋਹਰ, 22 ਜੂਨ (ਤੇਜਿੰਦਰ ਸਿੰਘ ਖ਼ਾਲਸਾ)- ਸਮਾਜ ਸੇਵੀ ਵਿਪਨ ਸ਼ਰਮਾ ਦੀਆਂ ਕੋਸ਼ਿਸ਼ਾਂ ਨਾਲ ਅਪਾਹਜ ਲੋਕਾਂ ਦੇ ਰੇਲਵੇ ਪਾਸ ਤੇ ਸਰਟੀਫਿਕੇਟ ਬਣਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਸ ਤਹਿਤ ਅਬੋਹਰ ਦੀ ਸਰਕਾਰੀ ਹਸਪਤਾਲ ਵਿਚ ਅਲੱਗ-ਅਲੱਗ ਮਾਹਿਰਾਂ ਵਲ਼ੋਂ ਕਈ ਅਪਾਹਿਜਾਂ ਦੇ ਰੇਲਵੇ ਪਾਸ ਤੇ ਸਰਟੀਫਿਕੇਟ ਬਣਾਏ ਗਏ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਪਨ ਸ਼ਰਮਾ ਨੇ ਦੱਸਿਆ ਕਿ ਡਾਕਟਰ ਸਨਮਾਨ ਮਾਂਜੀ ਵਲ਼ੋਂ 35 ਸਰਟੀਫਿਕੇਟ, ਡਾਕਟਰ ਨੂਪੁਰ ਨੇ 6 ਸਰਟੀਫਿਕੇਟ, ਡਾਕਟਰ ਮਹੇਸ਼ ਨੇ 11 ਸਰਟੀਫਿਕੇਟ, ਡਾਕਟਰ ਸੁਰੇਸ਼ ਕੰਬੋਜ ਨੇ ਇਕ ਸਰਟੀਫਿਕੇਟ, ਡਾ.ਲਵਲੀ ਕਾਂਸਲ ਨੇ 12 ਸਰਟੀਫਿਕੇਟ ਬਣਾਏ ਹਨ | ਇਸ ਦੇ ਇਲਾਵਾ ਡਾਕਟਰ ਸਨਮਾਨ ਮਾਂਜੀ, ਡਾਕਟਰ ਮਹੇਸ਼ ਕੁਮਾਰ, ਡਾਕਟਰ ਸੌਰਵ ਫੁਟੇਲਾ, ਡਾਕਟਰ ਨੂਪੁਰ, ਡਾਕਟਰ ਲਵਲੀ ਕਾਂਸਲ ਵਲ਼ੋਂ 70 ਰੇਲਵੇ ਪਾਸ ਵੀ ਬਣਾਏ ਗਏ | ਉਨ੍ਹਾਂ ਦੱਸਿਆ ਕਿ ਹਰ ਸ਼ੁੱਕਰਵਾਰ ਨੂੰ ਸਰਕਾਰੀ ਹਸਪਤਾਲ ਵਿਚ ਅਪਾਹਿਜ ਲੋਕਾਂ ਦੇ ਸਰਟੀਫਿਕੇਟ ਬਣਾਏ ਜਾਂਦੇ ਹਨ ਜੇਕਰ ਕਿਸੇ ਅਪਾਹਿਜ ਨੂੰ ਰੇਲਵੇ ਪਾਸ ਬਣਾਉਣ ਵਿਚ ਦਿੱਕਤ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਰਾਬਤਾ ਕਰ ਸਕਦਾ ਹੈ | ਵਿਪਨ ਸ਼ਰਮਾ ਨੇ ਦੱਸਿਆ ਕਿ ਅਪਾਹਿਜ ਵਿਅਕਤੀ ਰੇਲਵੇ ਪਾਸ ਹੋਣ ਨਾਲ ਭਾਰਤ ਦੇਸ਼ 'ਚ ਰੇਲਗੱਡੀ ਮਾਰਫ਼ਤ ਆਪਣੇ ਇਕ ਸਾਥੀ ਦੇ ਨਾਲ 25 ਫ਼ੀਸਦੀ ਕਿਰਾਏ ਦੇ ਨਾਲ ਕਿਤੇ ਵੀ ਸਫ਼ਰ ਕਰ ਸਕਦਾ ਹੈ | ਵਿਪਨ ਸ਼ਰਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸੇ ਮਾਨਸਿਕ ਰੋਗੀ ਬੱਚੇ ਦਾ ਆਈਕਿਊ ਟੈੱਸਟ ਕਰਾਉਣ ਲਈ ਫ਼ਰੀਦਕੋਟ ਜਾਣਾ ਪੈਂਦਾ ਹੈ, ਜਿਸ ਤਹਿਤ ਕਈ ਲੋਕਾਂ ਕੋਲ ਪੈਸੇ ਨਹੀਂ ਹੁੰਦੇ ਜਿਸ ਤਹਿਤ ਉਕਤ ਟੈੱਸਟ ਦੀ ਸੁਵਿਧਾ ਜ਼ਿਲ੍ਹਾ ਪੱਧਰ 'ਤੇ ਕੀਤੀ ਜਾਣੀ ਚਾਹੀਦੀ ਹੈ | ਇਸ ਮੌਕੇ ਰਾਜੀਵ ਕੁਮਾਰ, ਪੂਜਾ ਰਾਣੀ, ਨਿਸ਼ਾ ਰਾਣੀ ਆਦਿ ਨੇ ਵੀ ਆਪਣਾ ਯੋਗਦਾਨ ਦਿੱਤਾ |
ਪਿਛਲੀ ਖ਼ਬਰ ਫ਼ਰਦ ਕੇਂਦਰ ਦਾ ਪਿ੍ੰਟਰ ਇਕ ਹਫ਼ਤੇ ਤੋਂ ਖ਼ਰਾਬ, ਲੋਕ ਪਰੇਸ਼ਾਨ ਅਗਲੀ ਖ਼ਬਰ ਠੱਗੀ ਮਾਰਨ 'ਤੇ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।