25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਫ਼ਰਦ ਕੇਂਦਰ ਦਾ ਪਿ੍ੰਟਰ ਇਕ ਹਫ਼ਤੇ ਤੋਂ ਖ਼ਰਾਬ, ਲੋਕ ਪਰੇਸ਼ਾਨ

ਅਜੀਤ ਡੈਸਕ 23-06-2025
ਗੁਰੂਹਰਸਹਾਏ, 22 ਜੂਨ (ਕਪਿਲ ਕੰਧਾਰੀ)- ਇਕ ਪਾਸੇ ਪੰਜਾਬ ਸਰਕਾਰ ਅਖ਼ਬਾਰ ਵਿਚ ਹਰ ਰੋਜ਼ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਰਜਿਸਟਰੀਆਂ ਦਾ ਕੰਮ ਤੇ ਹੋਰ ਕਈ ਕੰਮ ਨੂੰ ਡਿਜੀਟਲ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਉੱਥੇ ਹੀ ਜੇਕਰ ਗੁਰੂਹਰਸਹਾਏ ਤਹਿਸੀਲ ਦੀ ਗੱਲ ਕੀਤੀ ਜਾਵੇ ਤਾਂ ਗੁਰੂਹਰਸਹਾਏ ਤਹਿਸੀਲ ਵਿਚ ਬਣੇ ਫ਼ਰਦ ਕੇਂਦਰ ਵਿਚ ਪਿ੍ੰਟਰ ਖ਼ਰਾਬ ਹੋਣ ਦੇ ਚੱਲਦਿਆਂ ਪਿਛਲੇ ਇਕ ਹਫ਼ਤੇ ਤੋਂ ਸਾਰਾ ਕੰਮਕਾਜ ਠੱਪ ਪਿਆ ਹੈ | ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਹਿਸੀਲ ਕੰਪਲੈਕਸ ਵਿਚ ਆਪਣਾ ਕੰਮਕਾਜ ਕਰਵਾਉਣ ਆਏ ਸ਼ਹਿਰ ਵਾਸੀ ਸੀਮੂ ਮੱਕੜ ਨੇ ਦੱਸਿਆ ਕਿ ਉਹ ਪਿਛਲੇ ਇਕ ਹਫ਼ਤੇ ਤੋਂ ਆਪਣੇ ਕੰਮ ਕਾਜ ਸਬੰਧੀ ਫ਼ਰਦ ਕੇਂਦਰ ਜਾ ਰਹੇ ਹਨ ਪਰ ਫ਼ਰਦ ਕੇਂਦਰ ਦਾ ਪਿ੍ੰਟਰ ਇਕ ਹਫ਼ਤੇ ਤੋਂ ਖ਼ਰਾਬ ਹੋਣ ਕਰਕੇ ਉਨ੍ਹਾਂ ਦਾ ਕੰਮ ਨਹੀਂ ਹੋ ਰਿਹਾ ਅਤੇ ਨਾ ਹੀ ਕੋਈ ਫ਼ਰਦ ਬਦਲ ਦਾ ਪਿ੍ੰਟ ਨਿਕਲ ਰਿਹਾ ਹੈ ਤੇ ਨਾ ਹੀ ਕੋਈ ਇੰਤਕਾਲ ਵਗ਼ੈਰਾ ਦਰਜ ਹੋ ਰਹੇ ਹਨ | ਉੱਥੇ ਹੀ ਜਦ ਉਨ੍ਹਾਂ ਵਲੋਂ ਪਟਵਾਰਖ਼ਾਨੇ ਵਿਚ ਬੈਠੇ ਕੁੱਝ ਪਟਵਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਟੈਕਨੀਕਲ ਪ੍ਰੋਵਾਈਡਰ ਨੂੰ ਤਨਖ਼ਾਹ ਨਾ ਦੇਣ ਕਾਰਨ ਉਹ ਕਈ ਦਿਨਾਂ ਤੋਂ ਹੜਤਾਲ 'ਤੇ ਚੱਲ ਰਹੇ ਹਨ ਜਿੰਨੀ ਦੇਰ ਤੱਕ ਟੈਕਨੀਕਲ ਸਟਾਫ਼ ਆ ਕੇ ਪਿ੍ੰਟਰ ਠੀਕ ਨਹੀਂ ਕਰਦਾ ਉਤਨੀ ਦੇਰ ਤੱਕ ਕੋਈ ਵੀ ਫ਼ਰਦ ਬਦਲ ਦਾ ਇੰਤਕਾਲ ਦਾ ਹੋਣਾ ਮੁਸ਼ਕਲ ਹੈ | ਉੱਧਰ ਜਦ ਉਨ੍ਹਾਂ ਵਲੋਂ ਫ਼ਰਦ ਕੇਂਦਰ ਵਿਚ ਬੈਠੇ ਮੁਲਾਜ਼ਮਾਂ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਹਾਲੇ ਤੱਕ ਟੈਕਨੀਕਲ ਸਟਾਫ਼ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ ਕਿਉਂਕਿ ਜਿੰਨੀ ਦੇਰ ਤੱਕ ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨਿਆਂ ਦੀਆਂ ਤਨਖ਼ਾਹਾਂ ਨਹੀਂ ਦਿੱਤੀਆਂ ਜਾਂਦੀਆਂ ਉਂਨੀ ਦੇਰ ਤੱਕ ਉਹ ਸਾਰਾ ਸਟਾਫ਼ ਹੜਤਾਲ 'ਤੇ ਹਨ | ਉੱਧਰ ਇਸ ਸੰਬੰਧੀ ਤਹਿਸੀਲਦਾਰ ਬੀਰ ਕਰਨ ਦੇ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਸਮੱਸਿਆ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਹੋਇਆ ਹੈ ਤੇ ਜਲਦ ਹੀ ਪਿ੍ੰਟਰ ਠੀਕ ਹੋ ਜਾਵੇਗਾ | ਹੁਣ ਦੇਖਣਾ ਇਹ ਹੋਵੇਗਾ ਕਿ ਪਿਛਲੇ ਇਕ ਹਫ਼ਤੇ ਤੋਂ ਖ਼ਰਾਬ ਪਿਆ ਪਿ੍ੰਟਰ ਠੀਕ ਹੁੰਦਾ ਹੈ ਜਾ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ |
ਪਿਛਲੀ ਖ਼ਬਰ ਮਾਸਟਰ ਕੇਡਰ ਤੇ ਲੈਕਚਰਾਰਾਂ ਦੀ ਸਾਰੇ ਵਿਸ਼ਿਆਂ ਦੀ ਨਵੀਂ ਭਰਤੀ ਦਾ ਇਸ਼ਤਿਹਾਰ ਜਾਰੀ ਕਰਵਾਉਣ ਲਈ ਸੰਘਰਸ਼ ਤਿੱਖਾ ਕਰਨ ਦਾ... ਅਗਲੀ ਖ਼ਬਰ ਅਪਾਹਜ ਲੋਕਾਂ ਦੇ ਰੇਲਵੇ ਪਾਸ ਤੇ ਸਰਟੀਫਿਕੇਟ ਬਣਾਉਣ ਦਾ ਸਿਲਸਿਲਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।