ਜ਼ੀਰਾ,22 ਜੂਨ (ਰਜਨੀਸ਼ ਕਥੂਰੀਆ)- ਕੋਰਟ ਕੰਪਲੈਕਸ ਜ਼ੀਰਾ ਵਿਖੇ ਪਤੰਜਲੀ ਯੋਗ ਸਮਿਤੀ ਜ਼ੀਰਾ ਦੇ ਪ੍ਰਧਾਨ ਕਾਨੂੰਗੋ ਗੁਰਦੀਪ ਸਿੰਘ ਦੀ ਅਗਵਾਈ ਵਿਚ ਯੋਗ ਕੈਂਪ ਲਗਾਇਆ ਗਿਆ | ਕੈਂਪ ਵਿਚ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਜ਼ੀਰਾ ਮੈਡਮ ਪ੍ਰਤਿਮਾ ਸਿੰਗਲਾ ਤੇ ਸਟਾਫ਼ ਤੋਂ ਇਲਾਵਾ ਮਹਿੰਦਰਪਾਲ ਮੈਂਬਰ ਲੋਕ ਅਦਾਲਤ ਜ਼ੀਰਾ ਤੇ ਸਤਿੰਦਰ ਸਚਦੇਵਾ ਮੈਂਬਰ ਲੋਕ ਅਦਾਲਤ ਮੋਗਾ ਨੇ ਹਿੱਸਾ ਲਿਆ | ਯੋਗ ਗੁਰੂ ਗੁਰਦੀਪ ਸਿੰਘ ਨੇ ਯੋਗ ਕਿਰਿਆਵਾਂ ਕਰਵਾਈਆਂ |