ਮਮਦੋਟ, 22 ਜੂਨ (ਸੁਖਦੇਵ ਸਿੰਘ ਸੰਗਮ)-ਮਮਦੋਟ ਬਲਾਕ ਦੇ ਪਿੰਡ ਥੇਹ ਗੁੱਜਰ ਵਿਖੇ ਦੁੱਖ ਭੰਜਨ ਦੇਸੀ ਦਵਾਖ਼ਾਨਾ ਵਿਚ ਵੈਦ ਭਾਰਤ ਭੂਸ਼ਨ ਵਲੋਂ ਆਪਣੇ ਬੇਟੇ ਡਾ. ਆਸ਼ੂ ਦੇ 25ਵੇਂ ਜਨਮ ਦਿਨ 'ਤੇ ਸੰਧੂ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸੁਖਵੰਤ ਸਿੰਘ ਥੇਹ ਗੁੱਜਰ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਮਦੋਟ, ਗੁਰਤੇਜ ਸਿੰਘ ਮਚਾਕੀ ਜ਼ਿਲ੍ਹਾ ਜਨਰਲ ਸਕੱਤਰ ਤੇ ਡਾਕਟਰ ਸੁਰਜੀਤ ਸਿੰਘ ਬਲਾਕ ਪ੍ਰਧਾਨ ਸਾਦਿਕ ਵਲੋ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਡਾ. ਸੰਦੀਪ, ਸਾਵਨ ਸਿੰਘ, ਮੈਡਮ ਸ਼ਰਨਜੀਤ ਕੌਰ, ਮੈਡਮ ਨਵਨੀਤ ਕੌਰ, ਪੂਨਮ ਕੌਰ, ਜਸ਼ਨਦੀਪ ਸਿੰਘ, ਜਸਕਰਨ ਸਿੰਘ, ਮਨਜਿੰਦਰ ਸਿੰਘ, ਮਨਪ੍ਰੀਤ ਸਿੰਘ, ਡਾ. ਜਗਰੂਪ ਸਿੰਘ ਸੰਧੂ, ਹਮੀਰ ਸਿੰਘ ਮੌਜੂਦ ਸਨ | ਦੁੱਖ ਭੰਜਨ ਦੇਸੀ ਦਵਾਖ਼ਾਨਾ ਵਲੋਂ ਫਰੂਟ ਅਤੇ ਜੂਸ ਦਾ ਪ੍ਰਬੰਧ ਵੀ ਕੀਤਾ ਗਿਆ ਸੀ |