27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਘਰੇਲੂ ਗੈਸ ਦੀ ਵਰਤੋਂ ਸਮੇਂ ਸਾਵਧਾਨੀਆਂ ਵਰਤ ਕੇ ਹਾਦਸਿਆਂ ਤੋਂ ਬਚਿਆ ਜਾ ਸਕਦਾ- ਦਵਿੰਦਰ ਸਿੰਘ

ਅਜੀਤ ਡੈਸਕ 23-06-2025
ਗੁਰੂਹਰਸਹਾਏ, 22 ਜੂਨ (ਕਪਿਲ ਕੰਧਾਰੀ)- ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਸੇਲ ਅਫ਼ਸਰ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰੂਹਰਸਹਾਏ ਸ਼ਹਿਰ ਦੇ ਨਾਲ ਲੱਗਦੇ ਪਿੰਡ ਚੱਪਾਅੜਿੱਕੀ ਵਿਖੇ ਘਰੇਲੂ ਗੈਸ ਦੀ ਵਰਤੋਂ ਸਬੰਧੀ ਜਾਗਰੂਕ ਕਰਨ ਲਈ ਸ਼ਾਨ ਇਨਡੇਨ ਸਰਵਿਸ ਵਲੋਂ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਪਿੰਡ ਦੇ ਕਰੀਬ 30 ਮਹਿਲਾਵਾਂ ਵਲੋਂ ਭਾਗ ਲਿਆ ਗਿਆ | ਇਸ ਮੌਕੇ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਸ਼ਾਨ ਇੰਡੀਅਨ ਸਰਵਿਸ ਦੇ ਮਾਲਕ ਦਵਿੰਦਰ ਸਿੰਘ, ਗੌਰਵ ਸਿਕਰੀ ਨੇ ਕਿਹਾ ਕਿ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਲਾਪਰਵਾਹੀ ਕਾਰਨ ਘਰੇਲੂ ਰਸੋਈ ਗੈਸ ਦੀ ਵਰਤੋਂ ਸਮੇਂ ਹਾਦਸੇ ਹੋ ਜਾਂਦੇ ਹਨ ਪਰ ਥੋੜ੍ਹੀਆਂ ਸਾਵਧਾਨੀਆਂ ਵਰਤ ਕੇ ਘਰੇਲੂ ਗੈਸ ਦੀ ਵਰਤੋ ਸਮੇਂ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ | ਉਨ੍ਹਾਂ ਨੇ ਮਹਿਲਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਰਸੋਈ ਗੈਸ ਦੀ ਵਰਤੋ ਕਰਦੇ ਸਮੇਂ ਚੁੱਲ੍ਹਾ ਹਮੇਸ਼ਾ ਸਲੰਡਰ ਤੋਂ ਉੱਚਾ ਰੱਖਿਆ ਜਾਵੇ ਅਤੇ ਵਰਤੋਂ ਤੋਂ ਬਾਅਦ ਰੈਗੂਲੇਟਰ ਨੂੰ ਬੰਦ ਕੀਤਾ ਜਾਵੇ ਤੇ ਗੈਸ ਚਲਾਉਣ ਲਈ ਹਮੇਸ਼ਾ ਲਾਈਟਰ ਦੀ ਵਰਤੋਂ ਕੀਤੀ ਜਾਵੇ ਤੇ ਗੈਸ ਵਾਲੀ ਪਾਈਪ ਵੀ ਨਿਯਮਤ ਰੂਪ ਵਿਚ ਬਦਲੀ ਜਾਵੇ ਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਤੁਹਾਡੇ ਘਰ ਕੋਈ ਅਜਿਹਾ ਸਿਲੰਡਰ ਆਉਂਦਾ ਜਿਸਦੀ ਮਿਆਦ ਮਿਤੀ ਪੁੱਗ ਚੁੱਕੀ ਹੁੰਦੀ ਹੈ ਤਾਂ ਤੁਰੰਤ ਗੈਸ ਏਜੰਸੀ ਦੇ ਕਰਮਚਾਰੀ ਨੂੰ ਸਲੰਡਰ ਵਾਪਸ ਦਿੱਤਾ ਜਾਵੇ | ਇਸ ਮੌਕੇ ਸੰਦੀਪ ਕੁਮਾਰ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਮਮਦੋਟ ਵਿਖੇ ਗਤਕਾ ਦਿਵਸ ਮਨਾਇਆ ਅਗਲੀ ਖ਼ਬਰ ਸ਼ਿਵਾਲਿਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਮੁੱਦਕੀ ਵਿਖੇ ਯੋਗਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।