ਮਮਦੋਟ, 22 ਜੂਨ (ਰਾਜਿੰਦਰ ਸਿੰਘ ਹਾਂਡਾ)- 21 ਜੂਨ ਨੂੰ ਮਨਾਏ ਜਾਣ ਵਾਲੇ ਕੌਮੀ ਗਤਕਾ ਦਿਵਸ ਦੇ ਸਬੰਧ ਵਿਚ ਅੱਜ ਮਮਦੋਟ ਵਿਖੇ ਗੁਰਦੁਆਰਾ ਸਿੰਘ ਸਭਾ ਕਮੇਟੀ ਵਲੋਂ ਅਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਅਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਖੇ ਗਤਕਾ ਟੀਮਾਂ ਵਲੋਂ ਅਤੇ ਬੱਚਿਆਂ ਤੇ ਨੌਜਵਾਨਾਂ ਵਲੋਂ ਆਪਣੀ ਕਲਾ ਦੇ ਜੌਹਰ ਦਿਖਾਏ ਗਏ | ਇਸ ਮੌਕੇ ਬਹਾਦਰ ਬਾਬਾ ਬਿਧੀ ਚੰਦ ਜੀ ਛਾਉਣੀ (ਕੜਮਾਂ) ਦੇ ਬਾਬਾ ਜੋਬਨ ਸਿੰਘ ਵਲੋਂ ਆਪਣੀ ਗਤਕਾ ਟੀਮ ਨਾਲ ਹਾਜ਼ਰੀ ਭਰੀ ਗਈ | ਇਸ ਮੌਕੇ ਭਾਈ ਸੂਰਤ ਸਿੰਘ ਮਮਦੋਟ ਪ੍ਰਧਾਨ ਅਕਾਲੀ ਦਲ (ਅ), ਜਸਵੰਤ ਸਿੰਘ ਭੁੱਲਰ, ਜ਼ਿਲ੍ਹਾ ਕਿਸਾਨ ਆਗੂ ਮਹਿੰਦਰ ਸਿੰਘ ਵਧੋਣ, ਮਨਪ੍ਰੀਤ ਸਿੰਘ ਸੰਧੂ ਪ੍ਰਧਾਨ ਕਿਸਾਨ ਯੂਨੀਅਨ (ਕਾਦੀਆ), ਜਥੇਦਾਰ ਮੋਹਨ ਸਿੰਘ ਨਿਆਜੀਆਂ, ਸੋਨੂੰ ਸੰਧੂ ਮਮਦੋਟ, ਸੁਰਜੀਤ ਸਿੰਘ ਸੰਧੂ, ਜਰਮਲ ਸਿੰਘ ਜੰਗ, ਮੇਹਰ ਸਿੰਘ ਜੰਗ, ਕੁਲਦੀਪ ਸਿੰਘ ਭੱਲੂ, ਰਘਵੀਰ ਸਿੰਘ ਵਿਰਕ, ਗੁਰਜੰਟ ਸਿੰਘ ਭੁੱਲੂ, ਗੁਰਚਰਨ ਸਿੰਘ ਜੰਗ, ਮਹਿੰਦਰ ਸਿੰਘ ਭੁੱਲਰ ਸਮੇਤ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸਨ | ਕਮੇਟੀ ਵਲੋਂ ਗਤਕਾ ਪਾਰਟੀਆਂ ਨੂੰ 5100 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ |