ਮੰਡੀ ਅਰਨੀਵਾਲਾ, 22ਜੂਨ (ਨਿਸ਼ਾਨ ਸਿੰਘ ਮੋਹਲ਼ਾ)- ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਣਧੀਰ ਸਿੰਘ ਫੱਗੂਵਾਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਰਲਡ ਫ਼ੋਟੋਗਰਾਫੀ ਦਿਨ ਨੂੰ ਮੁੱਖ ਰੱਖਦਿਆਂ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵਲ਼ੋਂ ਕਰਵਾਏ ਜਾ ਰਹੇ ਮੇਲੇ ਦੀ ਸਫਲਤਾ ਨੂੰ ਲੈ ਕੇ ਅਰਨੀਵਾਲਾ ਦੇ ਆਗੂਆਂ ਦੀ ਇੱਕ ਮੀਟਿੰਗ ਹੋਈ ਜਿਸ ਵਿਚ ਫੋਟੋਗ੍ਰਾਫਰਾਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਵਿਚਾਰ ਚਰਚਾ ਕੀਤੀ ਤੇ ਇਸ ਮੌਕੇ ਸਮੂਹ ਫੋਟੋਗ੍ਰਾਫਰ ਵੱਲੋਂ ਸੂਬਾ ਪੱਧਰੀ ਫ਼ੋਟੋ ਮੇਲੇ ਐਗਜੀਬੀਸ਼ਨ ਦੀ ਅਗਵਾਈ ਹੇਠ 16 ਤੇ 17 ਅਗਸਤ ਨੂੰ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਮੇਲੇ ਦਾ ਪੋਸਟਰ ਜਾਰੀ ਕੀਤਾ | ਇਸ ਮੌਕੇ ਅੰਗਰੇਜ਼ ਬਰਾੜ ਸਟੂਡੀਓ ਮੰਡੀ ਅਰਨੀਵਾਲਾ, ਰਜਿੰਦਰ ਕੁਮਾਰ ਆਰ.ਕੇ. ਸਟੂਡੀਓ, ਰਣਜੀਤ ਸਿੰਘ ਤਾਜ ਸਟੂਡੀਓ, ਸੁਰੇਸ਼ ਕੁਮਾਰ ਸਾਈਨ ਸਟੂਡੀਓ, ਬੂਟਾ ਸਿੰਘ ਢਿੱਲੋਂ ਸਟੂਡੀਓ ਆਦਿ ਹਾਜ਼ਰ ਹੋਏ |