28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਇਨਕਮ ਟੈਕਸ ਵਿਭਾਗ ਨੇ ਲਗਾਇਆ ਜਾਗਰੂਕਤਾ ਸੈਮੀਨਾਰ

ਅਜੀਤ ਡੈਸਕ 23-06-2025
ਅਬੋਹਰ, 22 ਜੂਨ (ਤੇਜਿੰਦਰ ਸਿੰਘ ਖ਼ਾਲਸਾ)- ਇਨਕਮ ਟੈਕਸ ਵਿਭਾਗ ਵਲ਼ੋਂ ਇਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਅਬੋਹਰ ਦੇ ਇਨਕਮ ਟੈਕਸ ਦਫ਼ਤਰ 'ਚ ਲਗਾਇਆ ਗਿਆ ਜਿਸ ਵਿਚ ਕਰਦਾਤਾ, ਚਾਰਟਡ ਅਕਾਊਾਟੈਂਟ ਤੇ ਵਕੀਲਾਂ ਨੂੰ ਟੈਕਸ, ਪ੍ਰੋਜੈਕਟ ਨਜ਼, ਬੋਗਸ ਡਿਡਕਸ਼ਨ ਤੇ ਰਿਫੰਡ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਯੋਜਨਾ ਦਾ ਮੁੱਖ ਉਦੇਸ਼ ਕਰਦਾਤਾ ਨੂੰ ਟੈਕਸ ਭਰਨ ਲਈ ਸਿਰਫ਼ ਕਾਨੂੰਨੀ ਹੀ ਨਹੀਂ ਬਲਕਿ ਨੈਤਿਕ ਤੇ ਸਮਾਜਿਕ ਪਹਿਲੂਆਂ ਤੋਂ ਵੀ ਜਾਣੂ ਕਰਵਾਉਣਾ ਸੀ | ਪ੍ਰੋਗਰਾਮ ਦਾ ਸੰਚਾਲਨ ਅਬੋਹਰ ਦੇ ਇਨਕਮ ਟੈਕਸ ਅਧਿਕਾਰੀ ਸ੍ਰੀਮਤੀ ਸ਼ਿਲਪਾ ਢੀਂਗੜਾ ਦੀ ਅਗਵਾਈ ਹੇਠ ਕੀਤਾ ਗਿਆ | ਇਸ ਮੌਕੇ ਟੈਕਸ ਬਾਰ ਅਬੋਹਰ ਦੇ ਪ੍ਰਧਾਨ ਗੁਰਜਿੰਦਰ ਸਿੰਘ ਕਾਲੜਾ, ਸੀਨੀਅਰ ਵਕੀਲ ਸੰਜੇ ਅਰੋੜਾ, ਮਹੇਸ਼ ਖੁੰਗਰ, ਐੱਸ.ਐਲ. ਬਾਂਸਲ, ਫ਼ਾਜ਼ਿਲਕਾ ਟੈਕਸ ਬਾਰ ਐਸੋਸੀਏਸ਼ਨ ਦੇ ਆਰਸੀ ਬੱਬਰ, ਵਿਸ਼ਾਲ ਬੱਬਰ, ਸੁਮਿਤ ਡੋਡਾ, ਜਲਾਲਾਬਾਦ ਤੋਂ ਟੈਕਸ ਮਾਹਿਰ ਗੌਰਵ ਡੁਮਰਾ, ਵਿਨੈ ਮਿੱਢਾ ਆਦਿ ਹਾਜ਼ਰ ਸਨ | ਪ੍ਰੋਗਰਾਮ ਦੇ ਅੰਤ ਵਿਚ ਇਨਕਮ ਟੈਕਸ ਵਿਭਾਗ ਵਲ਼ੋਂ ਕਰਮਚਾਰੀ ਸੰਯਮ ਛਾਬੜਾ ਤੇ ਅੰਜਲੀ ਯਾਦਵ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਆਤਮ ਵੱਲਭ ਸਕੂਲ 'ਚ ਏ.ਵੀ. ਕੈਂਬਰਿਜ ਟਰਾਂਜ਼ਿਸ਼ਨ ਵਰਕਸ਼ਾਪ ਲਗਾਈ ਅਗਲੀ ਖ਼ਬਰ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵਲੋਂ ਸੂਬਾ ਪੱਧਰੀ ਮੇਲੇ ਦਾ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।