ਅਬੋਹਰ, 22 ਜੂਨ (ਤੇਜਿੰਦਰ ਸਿੰਘ ਖ਼ਾਲਸਾ)- ਸਥਾਨਕ ਨਹਿਰੂ ਪਾਰਕ ਵਿਚ ਮੁਫ਼ਤ ਯੋਗਾ ਕਲੱਬ ਅਬੋਹਰ ਵਲ਼ੋਂ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਕਲੱਬ ਦੇ ਪ੍ਰਧਾਨ ਤੇ ਯੋਗਾ ਇੰਚਾਰਜ ਮਾਸਟਰ ਸੁਰਿੰਦਰ ਬਿੱਲਾਪੱਟੀ ਨੇ ਸਭ ਨੂੰ ਯੋਗਾ ਦਿਹਾੜੇ ਦੇ ਮਹੱਤਵ ਤੇ ਸਰੀਰਕ, ਮਾਨਸਿਕ ਰੂਪ ਤੋਂ ਹੋਣ ਵਾਲੇ ਲਾਭ ਸਬੰਧੀ ਜਾਣਕਾਰੀ ਦਿੰਦੇ ਹੋਏ ਕਈ ਯੋਗ ਆਸਣ ਕਰਵਾਏ | ਇਸ ਸੰਬੰਧੀ ਉਨ੍ਹਾਂ ਦੱਸਿਆ ਕਿ ਸੰਸਾਰ ਪੱਧਰ 'ਤੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਪ੍ਰਮਾਣਤਾ ਮਿਲੀ ਹੋਈ ਹੈ ਪਰ ਜੇਕਰ ਅਸੀਂ ਸਿਰਫ਼ ਯੋਗਾ ਦਿਹਾੜੇ ਹੀ ਨਹੀਂ ਬਲਕਿ ਸਿਹਤ, ਸੰਤੁਲਿਤ ਤੇ ਨਿਰੋਗੀ ਜੀਵਨ ਤੇ ਮਾਨਸਿਕ ਤੌਰ ਤੇ ਤਣਾਅ ਮੁਕਤੀ ਚਾਹੁੰਦੇ ਹਾਂ ਤਾਂ ਸਾਨੂੰ ਯੋਗਾ ਹਰ ਰੋਜ਼ ਕਰਨਾ ਚਾਹੀਦਾ ਹੈ ਜਿਸ ਤਹਿਤ ਨਹਿਰੂ ਪਾਰਕ ਦੇ ਹਰੇ ਭਰੇ ਵਾਤਾਵਰਨ 'ਚ ਹਰ ਰੋਜ਼ ਸਵੇਰੇ ਇਕ ਘੰਟੇ ਲਈ ਯੋਗਾ ਕਲਾਸ ਬਿਲਕੁਲ ਮੁਫ਼ਤ ਪਿਛਲੇ ਕਈ ਸਾਲਾਂ ਤੋਂ ਲਗਾਈ ਜਾ ਰਹੀ ਹੈ | ਇਸ ਮੌਕੇ ਸਹੀ ਰਾਮ ਬੱਬਰ, ਅਸ਼ੋਕ ਗੋਇਲ, ਵਿਕਰਮ, ਪਵਨ ਗਿਰਧਰ, ਜਰਨੈਲ ਸਿੰਘ, ਕਾਂਸ਼ੀ ਰਾਮ, ਚਿਮਨ ਲਾਲ ਗੁੰਬਰ, ਸੁਰਿੰਦਰ ਨੋਖਵਾਲ, ਵਿਸ਼ਨੂੰ ਪੂਨੀਆ, ਰਾਮ ਪ੍ਰਕਾਸ਼ ਗਰੋਵਰ, ਸੁਨੀਲ ਛਾਬੜਾ, ਰਾਜੂ, ਊਸ਼ਾ ਬੱਬਰ, ਵੀਨਾ ਰਾਣੀ, ਅਨੀਤਾ ਚੌਧਰੀ, ਸੋਨੀ ਅਨੀਤਾ, ਦੀਪਾ ਸੇਤੀਆ, ਦੀਪਿਕਾ, ਅੰਜਨਾ ਮਿੱਤਲ, ਕਿਰਨਦੀਪ, ਮੀਨੂ ਖੁਰਾਨਾ, ਰਜਨੀ ਚੁੱਘ, ਕੁਲਦੀਪ ਕੌਰ, ਸ਼ੀਨੂ ਰਾਣੀ, ਮਧੂ ਕਾਲੜਾ, ਪੂਜਾ, ਅੰਜਲੀ, ਕੈਲਾਸ਼, ਸਿਮਰਨ, ਰਾਜ ਰਾਣੀ, ਮੁਸਕਾਨ, ਖ਼ੁਸ਼ੀ ਸਣੇ ਕਈ ਸ਼ਹਿਰਵਾਸੀ ਹਾਜ਼ਰ ਸਨ |