ਜਲਾਲਾਬਾਦ, 22 ਜੂਨ (ਹਰਪ੍ਰੀਤ ਸਿੰਘ ਪਰੂਥੀ)- ਈ.ਟੀ.ਟੀ. 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਦੀ ਅਹਿਮ ਮੀਟਿੰਗ ਸੂਬਾ ਕਮੇਟੀ ਮੈਂਬਰ ਮਦਨ ਸਿੰਘ ਕਚੂਰਾ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਪਾਰਕ ਜਲਾਲਾਬਾਦ ਵਿਚ ਹੋਈ | ਮੀਟਿੰਗ 'ਚ ਵੱਡੀ ਗਿਣਤੀ 'ਚ ਬੇਰੁਜ਼ਗਾਰ ਅਧਿਆਪਕ ਹਾਜ਼ਰ ਹੋਏ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 2364 ਈ.ਟੀ.ਟੀ. ਅਧਿਆਪਕਾਂ ਦੀ ਪਹਿਲੀ ਲਿਸਟ ਦੇ ਉਮੀਦਵਾਰ ਜੁਆਇਨ ਕਰ ਚੁੱਕੇ ਹਨ ਜਿਸ ਨੂੰ ਲਗਭਗ ਤਿੰਨ ਮਹੀਨੇ ਬੀਤ ਚੁੱਕੇ ਹਨ ਪਰ ਤ੍ਰਾਸਦੀ ਇਹ ਹੈ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹ ਬੇਰੁਜ਼ਗਾਰ ਅਧਿਆਪਕ ਨੂੰ ਵਾਰ ਵਾਰ ਝੂਠੇ ਲਾਰੇ ਲਗਾਏ ਜਾ ਰਹੇ ਹਨ ਕਿ ਦੂਜੀ ਲਿਸਟ ਜਲਦੀ ਆ ਜਾਵੇਗੀ | ਬੇਰੁਜ਼ਗਾਰ ਅਧਿਆਪਕਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦੂਜੀ ਲਿਸਟ ਜਲਦੀ ਤੋਂ ਜਲਦੀ ਕੱਢੀ ਜਾਵੇ | ਇਸ ਮੌਕੇ ਈ.ਟੀ.ਟੀ. 2364 ਅਧਿਆਪਕ ਯੂਨੀਅਨ ਪੰਜਾਬ ਸੂਬਾ ਕਮੇਟੀ ਮੈਂਬਰ ਮਦਨ ਸਿੰਘ ਕਚੂਰਾ, ਜ਼ਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਕਾਠਗੜ੍ਹ, ਗੁਰਮੀਤ ਸਿੰਘ ਢਾਬਾਂ, ਪਰਮਜੀਤ ਸਿੰਘ ਕਾਠਗੜ੍ਹ, ਬਲਵਿੰਦਰ ਸਿੰਘ ਬੱਘੇ ਕੇ, ਸੰਦੀਪ ਸਿੰਘ ਸਿਮਰੇ ਵਾਲੇ, ਬਲਵਿੰਦਰ ਸਿੰਘ ਬਲਾਕੀ ਵਾਲਾ ਪ੍ਰਧਾਨ ਈ.ਟੀ.ਟੀ. 2364 ਬੇਰੁਜ਼ਗਾਰ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ, ਬਲਵਿੰਦਰ ਸਿੰਘ ਭੜੋਲੀ ਵਾਲਾ, ਰਕੇਸ਼ ਸਿੰਘ ਬਹਾਦਰ ਕੇ, ਪੰਮਾ ਸਿੰਘ ਪਾਲੀਵਾਲਾ, ਗੁਰਮੀਤ ਸਿੰਘ ਸਿੱਧੂਵਾਲਾ, ਸਰੋਜ ਰਾਣੀ ਕਾਠਗੜ੍ਹ, ਪ੍ਰਵੀਨ ਰਾਣੀ. ਗੁਰਵਿੰਦਰ ਕੌਰ ਆਦਿ ਮੌਜੂਦ ਸਨ |