25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮੱੁਦਕੀ-ਗਿੱਲ ਰੋਡ ਦੀ ਮਾੜੀ ਹਾਲਤ ਤੋਂ ਲੋਕ ਹੋਏ ਡਾਢੇ ਪੇ੍ਰਸ਼ਾਨ

ਅਜੀਤ ਡੈਸਕ 02-09-2025
ਮੁੱਦਕੀ, 1 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਮੁੱਦਕੀ ਤੋਂ ਪਿੰਡ ਗਿੱਲ ਨੂੰ ਜਾਂਦੀ ਸੜਕ ਜਗ੍ਹਾ-ਜਗ੍ਹਾ ਤੋਂ ਟੁੱਟੀ ਹੋਣ ਕਾਰਨ ਸਮੱਸਿਆ ਦਾ ਕਾਰਨ ਬਣੀ ਹੋਈ ਹੈ | ਪਿੰਡ ਗਿੱਲ ਦੇ ਵਾਸੀ ਰਣਜੀਤ ਸਿੰਘ ਰਾਣਾ ਗਿੱਲ, ਪਰਮਜੀਤ ਸਿੰਘ ਗਿੱਲ, ਗੁਰਲਿਆਕਤ ਸਿੰਘ, ਜਰਨੈਲ ਸਿੰਘ, ਧਰਮਲ ਸਿੰਘ, ਸਾਧੂ ਸਿੰਘ, ਸੁਰਜੀਤ ਸਿੰਘ, ਕੇਵਲ ਸਿੰਘ ਸੱਧਰ, ਬਲਵੀਰ ਸਿੰਘ ਆਰੇ ਵਾਲੇ, ਰਣਜੀਤ ਸਿੰਘ ਕਾਕਾ, ਮਾਸਟਰ ਗੁਰਇੰਦਰ ਸਿੰਘ, ਮਾਸਟਰ ਮੋਹਨ ਸਿੰਘ, ਗੁਰਲਾਭ ਸਿੰਘ ਨੰਬਰਦਾਰ, ਸਤਿੰਦਰਪਾਲ ਸਿੰਘ ਗੁੱਡੂ, ਸੁਖਦੇਵ ਸਿੰਘ, ਪਿੰਦਰ ਸਿੰਘ ਨੰਬਰਦਾਰ ਦਾ ਕਹਿਣਾ ਹੈ ਕਿ ਮੁੱਦਕੀ ਬਾਈਪਾਸ ਤੋਂ ਲੈ ਕੇ ਪਿੰਡ ਗਿੱਲ ਤੱਕ ਸੜਕ ਬੁਰੀ ਤਰ੍ਹਾਂ ਟੁੱਟੀ ਹੋਈ ਹੈ ਅਤੇ ਇਹ ਸੜਕ ਅੱਗੇ ਦਰਜਨ ਦੇ ਕਰੀਬ ਪਿੰਡਾਂ ਨੂੰ ਜੋੜਦੀ ਹੈ | ਉਨ੍ਹਾਂ ਕਿਹਾ ਕਿ ਸੜਕ 'ਚ ਇੰਨੇ ਡੂੰਘੇ ਟੋਏ ਹੋ ਗਏ ਹਨ ਕਿ ਗੱਡੀਆਂ ਦੇ ਬੰਪਰ ਵੀ ਖੱਡਿਆਂ 'ਚ ਫਸਣ ਲੱਗ ਪਏ ਹਨ | ਇਸ ਸੜਕ ਦੀ ਹਾਲਤ ਅਜਿਹੀ ਬਣ ਗਈ ਹੈ ਕਿ ਗੱਡੀ ਨੂੰ ਖੱਬੇ-ਸੱਜਿਓਾ ਵੀ ਅੱਗੇ ਲੈ ਕੇ ਜਾਣਾ ਖਾਲਾ ਜੀ ਦਾ ਵਾੜਾ ਨਹੀਂ ਰਿਹਾ | ਜਿੱਥੇ ਦਿਨ ਚੜ੍ਹਦਿਆਂ ਹੀ ਲੋਕਾਂ ਦਾ ਆਉਣ-ਜਾਣ ਕਰ ਕੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਸੜਕ ਨੀਵੀਂ ਹੋਣ ਕਰਕੇ ਬਰਸਾਤ ਵਿਚ ਪਾਣੀ ਭਰਨ ਕਾਰਨ ਝੀਲ ਬਣ ਜਾਂਦੀ ਹੈ | ਇੱਥੇ ਹਾਦਸਿਆਂ ਦਾ ਵੀ ਡਰ ਬਣਿਆ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਇਸ ਸੜਕ ਦੀ ਖਸਤਾ ਹਾਲਤ ਬਾਰੇ ਕਈ ਵਾਰ ਅਧਿਕਾਰੀਆਂ ਤੇ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਗਿਆ ਪਰ ਕਿਸੇ ਨੇ ਕੋਈ ਸਾਰ ਨਹੀਂ ਲਈ | ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਪ੍ਰਧਾਨ ਮੰਤਰੀ ਯੋਜਨਾ ਅਧੀਨ ਲਿਆ ਕੇ ਚੌੜਾ ਕੀਤਾ ਜਾਵੇ |
ਪਿਛਲੀ ਖ਼ਬਰ ਸਰਹੱਦੀ ਪਿੰਡਾਂ ਦੇ ਹਾਲਾਤ ਦਾ ਜਾਇਜ਼ਾ ਲੈਣ ਪਹੁੰਚੇ ਸਾਬਕਾ ਮੁੱਖ ਸੰਸਦੀ ਸਕੱਤਰ ਸੁਖਪਾਲ ਸਿੰਘ ਨੰਨੂੰ <br/> ਅਗਲੀ ਖ਼ਬਰ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਨਕਦੀ ਖੋਹੀ, ਤਿੰਨ ਖ਼ਿਲਾਫ਼ ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।