ਅਬੋਹਰ, 21 ਸਤੰਬਰ (ਸੁਖਜੀਤ ਸਿੰਘ ਬਰਾੜ)- ਸਥਾਨਕ ਸਰਕਾਰੀ ਹਸਪਤਾਲ 'ਚ ਬਤੌਰ ਐਮ.ਓ. ਨਿਯੁਕਤ ਸਥਾਨਕ ਸ਼ਹਿਰ ਦੀ ਜੰਮਪਲ ਧੀ ਡਾ.ਗਰਿਮਾ ਪੋਪਲੀ ਨੇ ਕਿਹਾ ਕਿ ਮੇਰਾ ਸੁਪਨਾ ਸੀ ਕਿ ਮੈਂ ਡਾਕਟਰ ਬਣਨ ਤੋਂ ਬਾਅਦ ਸਥਾਨਕ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਖੇ ਹੀ ਬਤੌਰ ਡਾਕਟਰ ਸੇਵਾਵਾਂ ਦੇਵਾਂ | ਸਥਾਨਕ ਸਰਕਾਰੀ ਹਸਪਤਾਲ ਵਿਖੇ ਤਾਇਨਾਤ ਡਾ.ਗਰਿਮਾ ਪੋਪਲੀ ਨੇ ਕਿਹਾ ਕਿ ਮੇਰਾ ਇਹ ਸੁਪਨਾ ਪੂਰਾ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੈਸਾ ਹੈ ਮਾਨਵਤਾ ਦੀ ਸੇਵਾ ਕਰਨਾ | ਮੈਂ ਆਪਣੇ ਵੰਨਿਓ ਹਰ ਮਰੀਜ਼ ਦਾ ਚੰਗਾ ਇਲਾਜ ਕਰ ਪੂਰੀ ਜ਼ਿੰਮੇਵਾਰੀ ਨਾਲ ਸੇਵਾਵਾਂ ਨਿਭਾਵਾਂਗੀ | ਸਥਾਨਕ ਫਲਾਵਰ ਫੈਲੀ ਸਕੂਲ ਦੇ ਮਾਲਕ ਸਰਬਜੀਤ ਸਿੰਘ ਪੋਪਲੀ ਅਤੇ ਸ੍ਰੀਮਤੀ ਰੇਣੂ ਪੋਪਲੀ ਦੀ ਧੀ ਡਾ.ਗਰਿਮਾ ਪੋਪਲੀ ਨੇ ਕਿਹਾ ਕਿ ਉਹ ਆਪਣੀ ਕਾਮਯਾਬੀ ਦਾ ਸਿਹਰਾ ਮਾਤਾ ਪਿਤਾ ਨੂੰ ਦਿੰਦੀ ਹੈ | ਉਸ ਦੇ ਮਾਤਾ ਪਿਤਾ ਚਾਹੁੰਦੇ ਸਨ ਕਿ ਸਾਡੀ ਧੀ ਐਮ.ਬੀ.ਬੀ.ਐੱਸ. ਕਰ ਡਾਕਟਰ ਬਣੇ | ਮੈਂ ਡਾਕਟਰ ਬਣ ਕੇ ਮਾਪਿਆ ਦਾ ਨਾਂਅ ਰੌਸ਼ਨ ਕਰ ਦਿੱਤਾ ਹੈ ਤੇ ਵਾਹਿਗੁਰੂ ਨੇ ਵੀ ਮੇਰੀ ਅਬੋਹਰ ਦੇ ਸਰਕਾਰੀ ਹਸਪਤਾਲ 'ਚ ਤਾਇਨਾਤੀ ਕਰ ਮੇਰਾ ਸੁਪਨਾ ਪੂਰਾ ਕਰ ਦਿੱਤਾ ਹੈ |