ਫ਼ਾਜ਼ਿਲਕਾ, 21 ਸਤੰਬਰ (ਦਵਿੰਦਰ ਪਾਲ ਸਿੰਘ)- ਮਿੱਟੀ ਪਰਖ-ਅਧਾਰਤ ਸਲਾਹਕਾਰ ਸੇਵਾਵਾਂ ਲਈ ਤਕਨਾਲੋਜੀ ਅਤੇ ਵਿਸਥਾਰ ਪ੍ਰਬੰਧਨ 'ਤੇ ਪੰਜ-ਦਿਨਾ ਸਿਖਲਾਈ ਪ੍ਰੋਗਰਾਮ ਡਾ. ਪ੍ਰਕਾਸ਼ ਚੰਦ ਗੁਰਜਰ ਵਲੋਂ ਡਾ.ਅਰਵਿੰਦ ਕੁਮਾਰ ਅਹਿਲਾਵਤ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿਚ 35 ਸਿੱਖਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ ਹਰਿੰਦਰ ਸਿੰਘ ਦਹੀਆ, ਡਾ. ਰਮੇਸ਼, ਪਿ੍ਥਵੀਰਾਜ ਤੇ ਰਾਜੇਸ਼ ਕੁਮਾਰ ਮੌਜੂਦ ਸਨ | ਸਿਖਲਾਈ ਪ੍ਰੋਗਰਾਮ ਵਿਚ ਵਿਸ਼ਾ ਵਸਤੂ ਮਾਹਿਰਾਂ ਨੇ ਮਿੱਟੀ ਸਿਹਤ ਕਾਰਡਾਂ ਤੇ ਮਿੱਟੀ ਪਰਖ 'ਤੇ ਵਿਹਾਰਕ ਪ੍ਰਦਰਸ਼ਨ ਕੀਤੇ ਤੇ ਕਿਸਾਨਾਂ ਨੂੰ ਮਿੱਟੀ ਨਾਲ ਸਬੰਧਿਤ ਸਮੱਸਿਆਵਾਂ ਤੇ ਟੈਸਟਿੰਗ ਰਾਹੀਂ ਉਨ੍ਹਾਂ ਨੂੰ ਕਿਵੇਂ ਹੱਲ ਕਰਨਾ ਹੈ, ਬਾਰੇ ਜਾਣਕਾਰੀ ਦਿੱਤੀ | ਅਬੋਹਰ ਦੇ ਡੀ.ਏ.ਵੀ. ਕਾਲਜ ਤੋਂ ਡਾ. ਨਵਦੀਪ ਗਾਂਧੀ ਤੇ ਪ੍ਰੋਫੈਸਰ ਜਿਤੇਸ਼ ਸੋਨੀ ਨੇ ਸਿਖਲਾਈ ਪ੍ਰੋਗਰਾਮ ਦਾ ਸੰਚਾਲਨ ਕੀਤਾ | ਪਿ੍ੰਸੀਪਲ ਆਰ.ਕੇ. ਮਹਾਜਨ ਨੇ ਸਿੱਖਿਆਰਥੀਆਂ ਦਾ ਧੰਨਵਾਦ ਕੀਤਾ |