05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿਦਿਆਰਥੀਆਂ ਤੋਂ ਫ਼ੀਸ ਨਾ ਲਈ ਜਾਵੇ-ਫੌਜੀ <br/>

ਅਜੀਤ ਡੈਸਕ 22-09-2025
ਮੰਡੀ ਲਾਧੂਕਾ, 21 ਸਤੰਬਰ (ਰਾਕੇਸ਼ ਛਾਬੜਾ)-ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿਦਿਆਰਥੀਆਂ ਤੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਪ੍ਰੀਖਿਆ ਅਤੇ ਹੋਰ ਫ਼ੀਸਾਂ ਨਾ ਲਈਆਂ ਜਾਣ | ਪਿੰਡ ਲਾਧੂਕਾ ਦੇ ਸਾਬਕਾ ਫ਼ੌਜੀ ਬਲਵਿੰਦਰ ਸਿੰਘ ਵੜਵਾਲ ਨੇ ਕਿਹਾ ਹੈ ਕਿ ਹਿੰਦ ਪਾਕਿ ਸਰਹੱਦ 'ਤੇ ਸਤਲੁਜ ਦਰਿਆ ਦੇ ਕੰਡੇ ਵੱਸਦੇ ਜ਼ਿਆਦਾਤਰ ਗ਼ਰੀਬ ਪਰਿਵਾਰਾਂ ਦੇ ਬੱਚੇ ਹਨ, ਉਨ੍ਹਾਂ ਦੇ ਮਾਪੇ ਹੜ੍ਹਾਂ ਕਾਰਨ ਬਣੇ ਹਾਲਾਤ ਵਿਚ ਬੱਚਿਆਂ ਦੀ ਫ਼ੀਸਾਂ ਭਰਨ ਤੋਂ ਅਸਮਰਥ ਹਨ | ਪੰਜਾਬ ਸਰਕਾਰ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਹਰੇਕ ਪ੍ਰਕਾਰ ਦੀਆਂ ਫ਼ੀਸਾਂ ਨਾ ਲੈਣ ਲਈ ਆਦੇਸ਼ ਜਾਰੀ ਕਰੇ | ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਇਸ ਖੇਤਰ ਦੇ ਬਹੁਤੇ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਸਨ, ਇਸ ਲਈ ਸਰਕਾਰ ਸਕੂਲਾਂ ਦੀਆਂ ਇਮਾਰਤਾਂ ਦੀ ਜਾਂਚ ਕਰਵਾਏ ਤੇ ਜਿਨ੍ਹਾਂ ਸਕੂਲਾਂ ਦੀਆਂ ਇਮਾਰਤਾਂ ਕਮਜ਼ੋਰ ਹੋ ਗਈਆਂ ਹਨ, ਉਨ੍ਹਾਂ ਦੀਆਂ ਇਮਾਰਤਾਂ ਦੀ ਮੁਰੰਮਤ ਕਰਵਾਈ ਜਾਵੇ |

ਪਿਛਲੀ ਖ਼ਬਰ ਝੁਰੜ ਖੇੜਾ ਜ਼ੋਨ ਦੀਆਂ ਖੇਡਾਂ 'ਚ ਬਹਾਦਰ ਖੇੜਾ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ <br/> ਅਗਲੀ ਖ਼ਬਰ ਮਿੱਟੀ ਪਰਖ-ਅਧਾਰਤ ਸਲਾਹਕਾਰ ਸੇਵਾਵਾਂ ਲਈ ਤਕਨਾਲੋਜੀ ਤੇ ਵਿਸਥਾਰ ਪ੍ਰਬੰਧਨ 'ਤੇ ਪੰਜ-ਦਿਨਾਂ ਸਿਖਲਾਈ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।