04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਬਲਾਕ ਮੱਖੂ ਦੇ ਹੜ੍ਹ ਪੀੜਤਾਂ ਨੂੰ ਇਕ ਲੱਖ ਰੁਪਏ ਦਾ ਡੀਜ਼ਲ ਮਿਲਿਆ

ਅਜੀਤ ਡੈਸਕ 22-09-2025
ਮੱਖੂ, 21 ਸਤੰਬਰ (ਕੁਲਵਿੰਦਰ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਜਲੰਧਰ ਦੇ ਬਲਾਕ ਆਦਮਪੁਰ ਦੇ ਹਰਵਿੰਦਰ ਸਿੰਘ ਮਾਹਲ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਜਲੰਧਰ, ਰਣਜੀਤ ਸਿੰਘ ਢੰਡੋਰ ਖ਼ਜ਼ਾਨਚੀ, ਹਰਪਾਲ ਸਿੰਘ ਜਨਰਲ ਸਕੱਤਰ, ਰਣਜੀਤ ਸਿੰਘ ਯੂਥ ਪ੍ਰਧਾਨ ਬਲਾਕ, ਅਵਤਾਰ ਸਿੰਘ ਸੀਨੀਅਰ ਵਾਈਸ ਪ੍ਰਧਾਨ ਬਲਾਕ ਤੇ ਸਾਥੀਆਂ ਨਾਲ ਮਿਲ ਕੇ ਭਾਰਤ ਕਿਸਾਨ ਯੂਨੀਅਨ ਰਾਜੇਵਾਲ ਦੇ ਪੰਜਾਬ ਆਗੂ ਲਖਵਿੰਦਰ ਸਿੰਘ ਪੀਰਮੁਹੰਮਦ, ਪ੍ਰਗਟ ਸਿੰਘ ਤਲਵੰਡੀ ਸੂਬਾਈ ਸਕੱਤਰ ਤੇ ਮੱਖੂ ਬਲਾਕ ਦੇ ਕਿਸਾਨ ਆਗੂਆਂ ਦੀ ਮੌਜੂਦਗੀ ਵਿਚ ਹੜ੍ਹ ਪੀੜਤਾਂ ਕਿਸਾਨਾਂ ਨੂੰ ਖ਼ਰਾਬ ਹੋਈਆਂ ਜ਼ਮੀਨਾਂ ਨੂੰ ਪੱਧਰਾ ਕਰਨ ਲਈ ਸਤਪਾਲ ਦੇ ਪੈਟਰੋਲ ਪੰਪ 'ਤੇ ਤੇਲ ਦੀਆਂ ਪਰਚੀਆਂ ਵੰਡੀਆਂ | ਕਿਸਾਨ ਆਗੂਆਂ ਨੇ ਪਹਿਲਾਂ ਹੀ ਲੋੜਵੰਦ ਕਿਸਾਨਾਂ ਦੀਆਂ ਲਿਸਟਾਂ ਬਣਾ ਕੇ ਪਿੰਡ ਗੱਟਾ ਬਾਦਸ਼ਾਹ ਦੇ ਪੰਜ ਕਿਸਾਨਾਂ ਨੂੰ 25 ਹਜ਼ਾਰ, ਫਤਿਹਗੜ੍ਹ ਸਭਰਾ ਦੇ 7 ਕਿਸਾਨਾਂ ਨੂੰ 37250 ਰੁਪਏ, ਆਰਜੀ ਸਭਰਾ ਦੇ ਤਿੰਨ ਕਿਸਾਨਾਂ ਨੂੰ 12750 ਰੁਪਏ, ਦੀਨੇ ਕੇ ਦੇ ਪੰਜ ਕਿਸਾਨਾਂ ਨੂੰ 25000 ਹਜ਼ਾਰ ਦੀਆਂ ਡੀਜ਼ਲ ਤੇਲ ਦੀਆਂ ਪਰਚੀਆਂ ਦਿੱਤੀਆਂ ਗਈਆਂ ਜਦ ਕਿਸਾਨਾਂ ਨੂੰ ਜ਼ਰੂਰਤ ਹੋਵੇਗੀ ਤਾਂ ਉਹ ਆਪਣੀ ਮਰਜ਼ੀ ਨਾਲ ਆਪਣੇ ਟਰੈਕਟਰਾਂ 'ਚ ਤੇਲ ਪਵਾ ਸਕਣਗੇ ਜਿਸ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮੱਖੂ 'ਤੇ ਆਏ ਹੋਏ ਹੜ੍ਹ ਪੀੜਤ ਕਿਸਾਨਾਂ ਨੇ ਦਿਲ ਦੀਆਂ ਗਹਿਰਾਈਆਂ ਤੋਂ ਸੇਵਾ ਕਰਨ ਆਏ ਕਿਸਾਨ ਸਾਥੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੀ ਸੇਵਾ ਕਮਾਈ 'ਚੋਂ ਦਸਵੰਧ ਕੱਢ ਕੇ ਕਿਸਾਨਾਂ ਦੀ ਬਾਂਹ ਫੜੀ | ਇਸ ਮੌਕੇ ਗੁਰਵਿੰਦਰ ਸਿੰਘ ਮਾਨ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਡਾ. ਗੁਰਦੇਵ ਸਿੰਘ ਤਲਵੰਡੀ ਖ਼ਜ਼ਾਨਚੀ, ਭਗਵਾਨ ਸਿੰਘ ਗੱਟਾ ਸੰਧੂ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਕੁਲਬੀਰ ਸਿੰਘ ਪੀਰ ਮੁਹੰਮਦ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਫ਼ਿਰੋਜ਼ਪੁਰ, ਬਹਾਦਰ ਸਿੰਘ ਮੀਤ ਪ੍ਰਧਾਨ ਆਦਮਪੁਰ, ਅਮਰਜੀਤ ਸਿੰਘ ਵਾਇਸ ਪ੍ਰਧਾਨ ਆਦਮਪੁਰ, ਜਸਵਿੰਦਰ ਸਿੰਘ ਢੰਡੇਰ, ਜਤਿੰਦਰ ਸਿੰਘ ਢੰਡੇਰ, ਸੁਖਦੇਵ ਸਿੰਘ ਪਲਾਹੀ, ਜਸਵੀਰ ਸਿੰਘ ਪਲਾਹੀ, ਮੱਖਣ ਸਿੰਘ ਸਰਪੰਚ, ਸਤਨਾਮ ਸਿੰਘ ਵਾਇਸ ਪ੍ਰਧਾਨ, ਸੁਖਵਿੰਦਰ ਸਿੰਘ ਸ਼ਾਹਕੋਟ, ਅਮਰਿੰਦਰ ਸਿੰਘ, ਰਣਜੀਤ ਸਿੰਘ ਮੀਤ ਪ੍ਰਧਾਨ, ਹਰਜੀਤ ਸਿੰਘ, ਅਮਰੀਕ ਸਿੰਘ, ਰਸ਼ਪਾਲ ਸਿੰਘ ਉੱਚਾ, ਸਰਬਜੀਤ ਸਿੰਘ
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬਣਾਏ ਬਲਾਕ ਪ੍ਰਧਾਨਾਂ ਦੀ ਤਾਜਪੋਸ਼ੀ ਹੋਈ ਅਗਲੀ ਖ਼ਬਰ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਡੀ. ਏ. ਵੀ. ਕਾਲਜ ਅਬੋਹਰ ਵਿਖੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।