ਗੁਰੂਹਰਸਹਾਏ, 21 ਸਤੰਬਰ (ਹਰਚਰਨ ਸਿੰਘ ਸੰਧੂ)- ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਕਮਲਜੀਤ ਸਿੰਘ ਰਾਜਾ ਪਿੰਡ ਝਾੜੀ ਵਾਲਾ ਨੇ ਦੱਸਿਆ ਕਿ ਲੜਕੀਆਂ ਦੇ ਕਬੱਡੀ ਨੈਸ਼ਨਲ ਸਟਾਈਲ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਰਿਫ਼ ਕੇ ਵਿਖੇ ਕਰਵਾਏ ਗਏ ਜਿਸ ਵਿਚ ਬਲਜਿੰਦਰ ਪਾਲ ਸਿੰਘ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ, ਗੁਰਪ੍ਰੀਤ ਕੌਰ, ਅਵਤਾਰ ਕੌਰ ਕਬੱਡੀ ਕੋਚ, ਮੈਡਮ ਪੂਨਮ ਰਾਣੀ, ਅਮਨ ਪੰਜੇ ਕੇ, ਬਲਜਿੰਦਰ ਕੁਮਾਰ ਸੋਹਣਗੜ੍ਹ, ਬਲਜਿੰਦਰ ਸਿੰਘ ਲੱਲੇ, ਰਾਜਵੀਰ ਸਿੰਘ ਤੂੰਬੜ ਭੰਨ, ਜਸਪ੍ਰੀਤ ਸਿੰਘ ਬਸਤੀ ਬੇਲਾ ਸਿੰਘ, ਮਨਿੰਦਰ ਸਿੰਘ ਤਲਵੰਡੀ ਭਾਈ, ਚੱਤਰਪਾਲ ਸਿੰਘ ਨਿਜ਼ਾਮ ਵਾਲਾ, ਕੁਲਦੀਪ ਕੌਰ ਨਿਜ਼ਾਮ ਵਾਲਾ, ਗੁਰਸੇਵਕ ਸਿੰਘ ਅਟਾਰੀ, ਸੁਖਰਾਜ ਸਿੰਘ ਜ਼ੀਰਾ, ਮੈਡਮ ਅਨੀਤਾ ਰਾਣੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਰਿਫ਼ ਕੇ, ਮਨਦੀਪ ਸਿੰਘ ਫੱਤੇ ਵਾਲਾ, ਕਮਲਜੀਤ ਸਿੰਘ ਰਾਜਾ ਝਾੜੀ ਵਾਲਾ ਜੁਆਇੰਟ ਸੈਕਟਰੀ ਪੰਜਾਬ ਕਬੱਡੀ ਐਸੋਸੀਏਸ਼ਨ ਪੰਜਾਬ, ਰਣਜੀਤ ਸਿੰਘ ਚੁਗੱਤੇ ਵਾਲਾ ਤੇ ਸਮੂਹ ਹਾਜ਼ਰ ਸਰੀਰਕ ਸਿੱਖਿਆ ਅਧਿਆਪਕਾਂ ਨੇ ਆਫੀਸ਼ੀਅਲ ਡਿਊਟੀ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ ਤੇ ਟੂਰਨਾਮੈਂਟ ਨੂੰ ਸਫਲ ਬਣਾਉਣ 'ਚ ਯੋਗਦਾਨ ਪਾਇਆ | ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਤੌਰ 'ਤੇ ਜਸਵਿੰਦਰ ਸਿੰਘ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਨੇ ਆਪਣੀ ਟੀਮ ਨਾਲ ਪਹੁੰਚ ਕੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਤੇ ਇਨਾਮ ਤਕਸੀਮ ਕੀਤੇ | ਅੰਡਰ-17 ਲੜਕੀਆਂ ਦੇ ਮੁਕਾਬਲਿਆਂ 'ਚ ਸ਼ੇਖ ਫਰੀਦ ਪਬਲਿਕ ਸਕੂਲ ਝਾੜੀਵਾਲਾ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਅੰਡਰ-19 ਲੜਕੀਆਂ ਦੇ ਮੁਕਾਬਲਿਆਂ 'ਚ ਵੀ ਸ਼ੇਖ ਫਰੀਦ ਪਬਲਿਕ ਸਕੂਲ ਝਾੜੀ ਵਾਲਾ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਪ੍ਰਕਾਰ ਓਵਰਆਲ ਟੂਰਨਾਮੈਂਟ ਲੜਕੀਆਂ ਦੇ ਮੁਕਾਬਲੇ ਵਿਚ ਸ਼ੇਖ ਫਰੀਦ ਪਬਲਿਕ ਸਕੂਲ ਝਾੜੀਵਾਲਾ ਹੀ ਜੇਤੂ ਰਿਹਾ | ਆਪਣੇ ਸਕੂਲ ਦੀ ਅਕੈਡਮੀ ਦੇ ਖਿਡਾਰੀਆਂ ਵਲੋਂ ਪਹਿਲਾਂ ਸਥਾਨ ਪ੍ਰਾਪਤ ਕਰਨ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਸਕੂਲ ਪਿ੍ੰਸੀਪਲ ਗੁਰਮੀਤ ਕੌਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਬੱਚਿਆਂ ਦੇ ਅਣਥੱਕ ਮਿਹਨਤ ਦਾ ਇਹ ਨਤੀਜਾ ਹੈ | ਉਨ੍ਹਾਂ ਵਲੋਂ ਆਉਣ ਵਾਲੇ