ਫ਼ਿਰੋਜ਼ਪੁਰ, 16 ਅਕਤੂਬਰ (ਰਾਕੇਸ਼ ਚਾਵਲਾ)- ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਨੇ ਗਸ਼ਤ ਤੇ ਚੈਕਿੰਗ ਦੌਰਾਨ 6 ਵਿਅਕਤੀਆਂ ਨੂੰ ਇਕ ਦੇਸੀ ਪਿਸਟਲ 32 ਬੋਰ, 2 ਜਿੰਦਾ ਰੋਂਦ 7.65 ਐੱਮ.ਐੱਮ. ਸਮੇਤ ਗਿ੍ਫ਼ਤਾਰ ਕਰਕੇ 304 (2) ਬੀ.ਐਨ.ਐੱਸ. ਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਜੋੜੀ ਨਹਿਰ ਪਿੰਡ ਖਾਈ ਫੇਮੇ ਕੀ ਪੁੱਜੀ ਤਾਂ ਮੁਲਜ਼ਮ ਸ਼ਿਵਾ ਪੁੱਤਰ ਅਸ਼ੋਕ, ਅਜੈ ਪੁੱਤਰ ਮੋਹਨ, ਵਿਸ਼ਾਲ ਪੁੱਤਰ ਜਤਿੰਦਰ, ਵਿਨੈ ਪੁੱਤਰ ਜਿੰਦਰ, ਰਣਬੀਰ ਪੁੱਤਰ ਮਹਿੰਦਰ, ਰਾਜਵੀਰ ਪੁੱਤਰ ਸੁਰਜੀਤ ਵਾਸੀਆਨ ਪਿੰਡ ਲੂਥੜ ਦਰਖ਼ਤ ਦੇ ਕੋਲ ਬੈਠੇ ਵਿਖਾਈ ਦਿੱਤੇ, ਜੋ ਪੁਲਿਸ ਪਾਰਟੀ ਨੂੰ ਵੇਖ ਕੇ ਤੁਰ ਪਏ, ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਤੇ ਉਨ੍ਹਾਂ ਕੋਲੋਂ ਇਕ ਦੇਸੀ ਪਿਸਟਲ 32 ਬੋਰ, 2 ਜਿੰਦਾ ਰੌਂਦ 7.65 ਐੱਮ.ਐੱਮ. ਬਰਾਮਦ ਹੋਇਆ | ਪੁਲਿਸ ਨੇ ਦੱਸਿਆ ਕਿ ਸਖ਼ਤੀ ਨਾਲ ਪੁੱਛਣ 'ਤੇ ਦੱਸਿਆ ਕਿ ਉਹ ਆਉਂਦੇ ਜਾਂਦੇ ਰਾਹਗੀਰਾਂ ਨੂੰ ਲੁੱਟਦੇ ਹਨ |