22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਮੱਲਾਂਵਾਲਾ ਦੀ ਸੰਘਣੀ ਆਬਾਦੀ 'ਚ ਸਟੋਰ ਕੀਤੇ ਪਟਾਕਿਆਂ ਕਾਰਨ ਹੋ ਸਕਦੈ ਵੱਡਾ ਹਾਦਸਾ

ਅਜੀਤ ਡੈਸਕ 17-10-2025

ਮੱਲਾਂਵਾਲਾ, 16 ਅਕਤੂਬਰ (ਬਲਬੀਰ ਸਿੰਘ ਜੋਸਨ)- ਕਸਬਾ ਮੱਲਾਂਵਾਲਾ ਵਿਚ ਵੱਡੇ ਪਟਾਕਾ ਵਪਾਰੀਆਂ ਨੇ ਸੰਘਣੀ ਆਬਾਦੀ ਵਿਚ ਸਟੋਰੇਜ ਕੀਤੇ ਗਏ ਪਟਾਕੇ ਕਾਰਨ ਜਿੱਥੇ ਲੋਕਾਂ ਦੀ ਜਾਨ ਨੂੰ ਜੋਖ਼ਮ ਵਿਚ ਪਾ ਰੱਖਿਆ ਹੈ ਉੱਥੇ ਹੀ ਕਿਸੇ ਵੀ ਸਮੇਂ ਇਨ੍ਹਾਂ ਪਟਾਕਿਆਂ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਹੈ | ਦੂਜੇ ਪਾਸੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਅਮਿੱਤ ਸਰੀਨ ਪੀ.ਸੀ.ਐੱਸ. ਵਲੋਂ ਬੀਤੇ ਦਿਨ ਪਟਾਕੇ ਵੇਚਣ ਵਾਸਤੇ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ ਅਤੇ ਸੰਘਣੀ ਆਬਾਦੀ, ਭੀੜ ਭੜਕੇ ਵਾਲੀਆਂ ਥਾਵਾਂ 'ਤੇ ਪਟਾਕਾ ਸਟੋਰੇਜ ਕਰਨ, ਪਟਾਕਾ ਬਣਾਉਣ ਅਤੇ ਖੁੱਲ੍ਹਾ ਪਟਾਕਾ ਵੇਚਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਹੈ | ਕਸਬਾ ਮੱਲਾਂਵਾਲਾ ਵਿਚ ਸੰਘਣੀ ਆਬਾਦੀ ਵਾਲੀਆਂ ਥਾਵਾਂ 'ਤੇ ਪਟਾਕਾ ਸਟੋਰੇਜ ਕਰਨ ਤੇ ਬਿਨਾਂ ਲਾਇਸੰਸ ਦੁਕਾਨਦਾਰਾਂ ਵਲੋਂ ਖੁੱਲ੍ਹਾ ਪਟਾਕਾ ਵੇਚਣ ਕਾਰਨ ਵਧੀਕ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਣਾਈਆਂ ਜਾ ਰਹੀਆਂ ਹਨ | ਦੀਵਾਲੀ ਸਮੇਤ ਹੋਰ ਤਿਉਹਾਰਾਂ ਕਾਰਨ ਕਸਬਾ ਮੱਲਾਂਵਾਲਾ ਦੇ ਬਾਜ਼ਾਰਾਂ 'ਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ | ਕੁੱਝ ਕੁ ਦਿਨਾਂ ਤੱਕ ਦੀਵਾਲ਼ੀ ਦਾ ਤਿਉਹਾਰ ਆ ਰਿਹਾ ਹੈ ਤੇ ਕਸਬੇ ਦੇ ਅੰਦਰ ਦੁਕਾਨਦਾਰਾਂ ਵਲੋਂ ਬਿਨਾਂ ਲਾਇਸੰਸ ਖੁੱਲੇ੍ਹ ਪਟਾਕਿਆਂ ਨੂੰ ਵੇਚਣਾ ਲਗਾਤਾਰ ਜਾਰੀ ਹੈ | ਸੰਘਣੀ ਆਬਾਦੀ 'ਚ ਸਟੋਰੇਜ ਕਰਕੇ ਇਕੱਠੇ ਕੀਤੇ ਗਏ ਪਟਾਕਿਆਂ ਦੇ ਰੂਪ ਵਿਚ ਬਰੂਦ ਕਾਰਨ ਲੋਕਾਂ ਦੀ ਜਾਨ ਨੂੰ ਜੋਖ਼ਮ ਵਿਚ ਪਾਇਆ ਹੋਇਆ ਹੈ | ਮੱਲਾਂਵਾਲਾ ਦੇ ਭੀੜ ਭੜਕੇ ਬਾਜ਼ਾਰਾਂ 'ਚ ਤੁਰ ਕੇ ਲੰਘਣਾ ਔਖਾ ਹੈ | ਜੇਕਰ ਸਟੋਰੇਜ ਤੇ ਖੁੱਲੇ੍ਹ ਪਟਾਕਿਆਂ ਕਾਰਨ ਕੋਈ ਵੱਡੀ ਘਟਨਾ ਵਾਪਰਦੀ ਹੈ ਤਾਂ ਫਾਇਰ ਬਿ੍ਗੇਡ ਦੀ ਗੱਡੀ ਨੂੰ ਘਟਨਾ ਸਥਾਨ 'ਤੇ ਜਾਣਾ ਸੰਭਵ ਨਹੀਂ ਜਿਸ ਕਾਰਨ ਵੱਡਾ ਨੁਕਸਾਨ ਹੋ ਸਕਦਾ ਹੈ | ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਪਟਾਕਾ ਵਿਕਰੇਤਾ ਲਈ ਜਾਰੀ ਕੀਤੇ ਗਏ ਹੁਕਮਾਂ ਦੀਆਂ ਸ਼ਰੇਆਮ ਮੱਲਾਂਵਾਲਾ 'ਚ ਧੱਜੀਆਂ ਉੱਡ ਰਹੀਆਂ ਹਨ ਤੇ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਸੰਬੰਧੀ ਸੁੱਤਾ ਪਿਆ ਹੈ |

ਪਿਛਲੀ ਖ਼ਬਰ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ 'ਸਿਫ਼ਰ' 'ਤੇ ਲਿਆਉਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ- ਡਿਪਟੀ ਕਮਿਸ਼ਨਰ ਅਗਲੀ ਖ਼ਬਰ 50 ਲੱਖ ਦੀ ਫਿਰੌਤੀ ਮੰਗਣ ਵਾਲੇ ਚੜ੍ਹੇ ਪੁਲਿਸ ਅੜਿੱਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।