ਜ਼ੀਰਾ, 16 ਅਕਤੂਬਰ(ਪ੍ਰਤਾਪ ਸਿੰਘ ਹੀਰਾ)-ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਬਰਾਚ ਜ਼ੀਰਾ ਦੀ ਇਕ ਵਿਸ਼ੇਸ਼ ਮੀਟਿੰਗ ਮਜ਼ਦੂਰ ਦਫਤਰ ਜ਼ੀਰਾ ਵਿਖੇ ਹੋਈ | ਇਸ ਮੌਕੇ ਸਮੂਹ ਵਰਕਰਾਂ ਅਤੇ ਅਹੁਦੇਦਾਰਾਂ ਨੇ ਭਾਗ ਲਿਆ | ਇਸ ਮੌਕੇ ਝੋਨੇ ਦੀ ਲੋਡਿੰਗ ਅਤੇ ਕੰਮ ਕਰਨ ਸਬੰਧੀ ਵਿਚਾਰ ਚਰਚਾ ਹੋਈ | ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਜਿੰਨੀ ਦੇਰ ਤੱਕ ਠੇਕੇਦਾਰ ਸਾਡੇ ਨਾਲ ਨਵੇਂ ਰੇਟਾਂ ਦਾ ਐਗਰੀਮੈਂਟ ਨਹੀਂ ਕਰਦਾ ਉਦੋਂ ਤੱਕ ਮੰਡੀਆਂ ਵਿੱਚ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਆਰਜ਼ੀ ਠੇਕੇਦਾਰ ਦਾ ਕੋਈ ਵੀ ਕੰਮ ਕੀਤਾ ਜਾਵੇਗਾ | ਉਹਨਾਂ ਕਿਹਾ ਕਿ ਪੱਲੇਦਾਰ ਯੂਨੀਅਨ ਪੁਰਾਣੇ ਰੇਟਾਂ ਤੇ ਕੰਮ ਨਹੀਂ ਕਰੇਗੀ | ਉਨ੍ਹਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਨਵੇਂ ਟੈਂਡਰ ਜਲਦੀ ਤੋਂ ਜਲਦੀ ਲਗਾਏ ਜਾਣ ਤਾਂ ਜੋ ਝੋਨੇ ਦੇ ਸਟਰੈਗ ਦਾ ਕੰਮ ਚੱਲ ਸਕੇ | ਇਸ ਮੌਕੇ ਫੂਡ ਗ੍ਰੇਨ ਐਂਡ ਲੈਜ ਵਰਕਰ ਯੂਨੀਅਨ ਦੇ ਆਗੂ ਸੁਖਦੇਵ ਸਿੰਘ, ਬਖਸ਼ੀਸ਼ ਸਿੰਘ ,ਛਿੰਦਰ ਸਿੰਘ, ਹਰਦੇਵ ਸਿੰਘ, ਬਿੰਦਰ ਸਿੰਘ, ਰਣਜੀਤ ਸਿੰਘ, ਚੰਦ ਸਿੰਘ, ਬੱਬੂ ਸਿੰਘ ਤੋਂ ਇਲਾਵਾ ਬਲਵੀਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ, ਗੁਰਸੇਵ ਸਿੰਘ ਸੈਕਟਰੀ, ਵਾਈਸ ਪ੍ਰਧਾਨ ਮਲਕੀਤ ਸਿੰਘ, ਹਰਜਿੰਦਰ ਸਿੰਘ, ਰਸਾਲ ਸਿੰਘ, ਲੱਖਾ ਸਿੰਘ, ਮਲਕੀਤ ਸਿੰਘ ਸੁਰਜੀਤ ਸਿੰਘ, ਸੁਖਦੇਵ ਸਿੰਘ, ਹਰਨੇਕ ਸਿੰਘ,ਨਿਰਮਲ ਸਿੰਘ, ਪ੍ਰਕਾਸ਼ ਸਿੰਘ, ਬਲਵਿੰਦਰ ਸਿੰਘ ਆਦਿ ਵਰਕਰ ਮੌਜੂਦ ਸਨ |