22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਐਸ.ਡੀ.ਐਮ. ਵਲੋਂ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ

ਅਜੀਤ ਡੈਸਕ 17-10-2025
ਜ਼ੀਰਾ, 16 ਅਕਤੂਬਰ (ਪ੍ਰਤਾਪ ਸਿੰਘ ਹੀਰਾ)-ਮੰਡੀਆਂ 'ਚ ਝੋਨੇ ਦੀ ਆਮਦ ਨੂੰ ਮੁੱਖ ਰੱਖਦਿਆਂ ਅਰਵਿੰਦਰ ਪਾਲ ਸਿੰਘ ਐੱਸ.ਡੀ.ਐਮ ਜ਼ੀਰਾ ਵਲੋਂ ਖ਼ਰੀਦ ਪ੍ਰਬੰਧਾਂ ਅਤੇ ਮਾਲ ਦੀ ਢੋਆ ਢੁਆਈ ਸਬੰਧੀ ਮਾਰਕੀਟ ਕਮੇਟੀ ਦਫਤਰ ਜ਼ੀਰਾ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਦੌਰਾਨ ਉਪ ਮੰਡਲ ਮਜਿਸਟ੍ਰੇਟ ਵਲੋਂ ਦਾਣਾ ਮੰਡੀ ਜ਼ੀਰਾ ਤੋਂ ਇਲਾਵਾ ਇਲਾਕੇ ਦੇ ਹੋਰ ਖ਼ਰੀਦ ਕੇਂਦਰਾਂ ਵਿਚ ਕੀਤੇ ਗਏ ਪ੍ਰਬੰਧਾਂ ਦੀ ਜਾਣਕਾਰੀ ਹਾਸਿਲ ਕੀਤੀ | ਇਸ ਮੌਕੇ ਉਹਨਾਂ ਕਿਹਾ ਕਿ ਮੰਡੀਆਂ ਵਿਚ ਬਿਜਲੀ ਪਾਣੀ ਅਤੇ ਝੋਨੇ ਵਿਚ ਨਵੀਂ ਦੀ ਮਾਤਰਾ ਨੂੰ ਮਾਪਣ ਵਾਲੇ ਜੰਤਰਾਂ ਝੋਨੇ ਦੀ ਸਾਫ ਸਫ਼ਾਈ ਅਤੇ ਭਰਾਈ ਅਤੇ ਮੰਡੀਆਂ ਵਿਚ ਜਮਾਂ ਹੁੰਦੀਆਂ ਬੋਰੀਆਂ ਨੂੰ ਨਾਲ ਦੀ ਨਾਲ ਲਿਫ਼ਟਿੰਗ ਕਰਾਉਣ ਸੰਬੰਧੀ ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ | ਇਸ ਮੌਕੇ ਉਹਨਾਂ ਕਿਹਾ ਕਿ ਚੱਲ ਰਹੇ ਸੀਜ਼ਨ ਦੌਰਾਨ ਪ੍ਰਬੰਧਾਂ ਵਿਚ ਘਾਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਹਨਾਂ ਸਮੂਹ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣੀ ਚਾਹੀਦੀ | ਇਸ ਮੌਕੇ ਮੀਟਿੰਗ ਵਿਚ ਸ਼ਮੀ ਜੈਨ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਰਜੇਸ਼ ਢੰਡ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਧਰਮਪਾਲ ਚੁੱਘ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਬਸੰਤ ਸਿੰਘ ਧੰਜੂ ਜਨਰਲ ਸੈਕਟਰੀ ਆੜ੍ਹਤੀ ਐਸੋਸੀਏਸ਼ਨ, ਅਮਰੀਕ ਸਿੰਘ ਪੰਜਾਬ ਰਾਈਸ ਮਿਲ, ਭੁਪਿੰਦਰ ਸਿੰਘ ਗੋਲਡੀ ਵਿਰਕ, ਹਰਪਾਲ ਸਿੰਘ ਦਰਗਨ, ਸਤਵੰਤ ਸਿੰਘ ਗਿੱਲ, ਗੁਰਦੀਪ ਸਿੰਘ ਕਾਲਾ ਬਾਸੀ, ਹਰਦੀਪ ਸਿੰਘ ਬਰਸਾਲ ਸੈਕਟਰੀ ਮਾਰਕੀਟ ਕਮੇਟੀ ਜ਼ੀਰਾ, ਅੰਗਰੇਜ਼ ਸਿੰਘ ਸਨੇਰ, ਪਾਲਾ ਸਿੰਘ ਸਨੇਰ, ਹਰਜਿੰਦਰ ਸਿੰਘ ਭਿੰਡਰ ਤੋਂ ਇਲਾਵਾ ਜਸਪਾਲ ਸਿੰਘ ਇੰਸਪੈਕਟਰ ਪਨਗਰੇਨ, ਬਲਜੀਤ ਸਿੰਘ ਇੰਸਪੈਕਟਰ ਫੂਡ ਸਪਲਾਈ, ਅਜੇ ਕੁਮਾਰ ਮੈਨੇਜਰ ਵੇਅਰ ਹਾਊਸ, ਜਗਮੋਹਨ ਸਿੰਘ ਮੰਡੀ ਸੁਪਰਵਾਈਜ਼ਰ, ਜਪਿੰਦਰ ਸਿੰਘ ਸਿੱਧੂ ਮੰਡੀ ਸੁਪਰਵਾਈਜ਼ਰ, ਗੁਰਭੇਜ ਸਿੰਘ ਇੰਸਪੈਕਟਰ ਮਾਰਕਫੈੱਡ, ਹਰਪ੍ਰੀਤ ਸ਼ਰਮਾ ਇੰਸਪੈਕਟਰ ਪਨਗ੍ਰੇਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਜ਼ਦੂਰਾਂ ਨੇ ਪੁਰਾਣੇ ਰੇਟਾਂ 'ਤੇ ਮੰਡੀਆਂ 'ਚ ਕੰਮ ਕਰਨ ਤੋਂ ਕੀਤੀ ਕੋਰੀ ਨਾਂਹ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਰੋਹ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।