22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਕੇਂਦਰੀ ਰਾਜ ਮੰਤਰੀ ਵਲੋਂ ਹਲਕਾ ਜ਼ੀਰਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ <br/>

ਅਜੀਤ ਡੈਸਕ 17-10-2025
ਮੱਖੂ/ਮੱਲਾਂਵਾਲਾ, 16 ਅਕਤੂਬਰ (ਕੁਲਵਿੰਦਰ ਸਿੰਘ ਸੰਧੂ/ਬਲਵੀਰ ਸਿੰਘ ਜੋਸ਼ਨ/ਵਰਿੰਦਰ ਮਨਚੰਦਾ)-ਭਾਰਤ ਸਰਕਾਰ ਦੇ ਕੇਂਦਰੀ ਮੱਛੀ, ਪਸ਼ੂ ਪਾਲਣ ਅਤੇ ਪੰਚਾਇਤੀ ਰਾਜ ਮੰਤਰਾਲੇ ਦੇ ਰਾਜ ਮੰਤਰੀ ਸਤਿਆਪਾਲ ਸਿੰਘ ਬਘੇਲ ਵਲੋਂ ਅੱਜ ਹਲਕਾ ਜ਼ੀਰਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ | ਉਨ੍ਹਾਂ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਹਰਮਿੰਦਰ ਸਿੰਘ ਜੱਸੀ, ਸੀਨੀਅਰ ਬੀਜੇਪੀ ਆਗੂ ਅਵਤਾਰ ਸਿੰਘ ਜ਼ੀਰਾ, ਅਤੇ ਸਾਬਕਾ ਸੂਚਨਾ ਕਮਿਸ਼ਨਰ ਹੀਰਾ ਸੋਢੀ ਅਤੇ ਸਰਬਜੀਤ ਬੋਨੀ ਬਾਠ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਵੀ ਮੌਜੂਦ ਸਨ | ਦੌਰੇ ਦੀ ਸ਼ੁਰੂਆਤ ਇਤਿਹਾਸਿਕ ਗੁਰਦੁਆਰਾ ਸ਼ਹੀਦ ਸ਼ਾਮ ਸਿੰਘ ਅਟਾਰੀ ਵਾਲਾ ਵਿਖੇ ਹੋਈ | ਜਿੱਥੇ ਕੇਂਦਰੀ ਰਾਜ ਮੰਤਰੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਗੁਰੂ ਘਰ ਦਾ ਲੰਗਰ ਛਕਿਆ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸ਼ਿੰਦਰ ਸਿੰਘ ਸਭਰਾਵਾਂ ਵਾਲਿਆਂ ਨੇ ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤਾ | ਜਦਕਿ ਮੁੱਖ ਪ੍ਰਚਾਰਕ ਗਿਆਨੀ ਆਤਮਾ ਸਿੰਘ ਨੇ ਇਸ ਪਵਿੱਤਰ ਅਸਥਾਨ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ | ਸ਼੍ਰੀ ਬਘੇਲ ਨੇ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਕਿਹਾ ਕਿ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ ਲਈ ਬੇਮਿਸਾਲ ਬਲੀਦਾਨ ਦਿੱਤੇ ਹਨ | ਇਸ ਤੋਂ ਬਾਅਦ ਉਨ੍ਹਾਂ ਨੇ ਫ਼ਤਿਹਗੜ੍ਹ ਸਭਰਾ, ਅਰਾਜੀ ਸਭਰਾ, ਰੋਡੇਵਾਲਾ, ਗੱਟਾ ਬਾਦਸ਼ਾਹ, ਦੀਨੇ ਕੇ, ਨਿਜ਼ਾਮਦੀਨ ਵਾਲਾ, ਰੁਕਨੇ ਵਾਲਾ, ਵਾੜਾ ਕਾਲੀ ਰਾਉਣ ਆਦਿ ਪਿੰਡਾਂ ਦਾ ਦੌਰਾ ਕਰਕੇ ਹੜ੍ਹ ਪੀੜਤ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ | ਸਾਬਕਾ ਚੇਅਰਮੈਨ ਮਨਜੀਤ ਸਿੰਘ ਗੱਟਾ ਬਾਦਸ਼ਾਹ ਵਲੋਂ ਕੇਂਦਰੀ ਮੰਤਰੀ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਗਿਆ ਕਿ ਦਰਿਆ ਨੂੰ ਨਹਿਰੀ ਕੀਤਾ ਜਾਵੇ ਅਤੇ ਬੰਨ੍ਹਾਂ ਤੇ ਨੋਚਾਂ ਨੂੰ ਪੱਕਾ ਕੀਤਾ ਜਾਵੇ, ਮੱਛੀ ਅਤੇ ਰੇਤ ਵੇਚਣ ਦੇ ਅਧਿਕਾਰ ਕਿਸਾਨਾਂ ਨੂੰ ਦਿੱਤੇ ਜਾਣ, ਪੰਜਾਬ ਸਰਕਾਰ ਵੱਲੋਂ ਐਲਾਨਿਆ ਮੁਆਵਜ਼ਾ ਤੁਰੰਤ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚਾਇਆ ਜਾਵੇ | ਇਸ ਮੌਕੇ ਕੇਂਦਰੀ ਰਾਜ ਮੰਤਰੀ ਸਤਿਆਪਾਲ ਸਿੰਘ ਬਘੇਲ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੱਕ ਪਹੁੰਚਾਈਆਂ ਜਾਣਗੀਆਂ | ਇਸ ਮੌਕੇ ਹਰਮਿੰਦਰ ਸਿੰਘ ਜੱਸੀ ਸਾਬਕਾ ਕੈਬਨਿਟ ਮੰਤਰੀ ਹੜ੍ਹ ਪੀੜਤ ਸਹਿ ਇੰਚਾਰਜ ਜ਼ਿਲ੍ਹਾ ਫ਼ਿਰੋਜ਼ਪੁਰ,ਅਵਤਾਰ ਸਿੰਘ ਜ਼ੀਰਾ ਹਲਕਾ ਇੰਚਾਰਜ ਸਾਬਕਾ ਚੇਅਰਮੈਨ ਕੋਆਪਰੇਟਿਵ ਸੁਸਾਇਟੀ ਬੈਂਕ ਪੰਜਾਬ,ਹੀਰਾ ਸੋਢੀ ਸਾਬਕਾ ਸੂਚਨਾ ਕਮਿਸ਼ਨ ਪੰਜਾਬ,ਸਰਬਜੀਤ ਸਿੰਘ ਬੋਬੀ ਬਾਠ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ,ਸੰਦੀਪ ਸਚਦੇਵਾ ਜ਼ਿਲ੍ਹਾ ਮੀਤ ਪ੍ਰਧਾਨ ਫ਼ਿਰੋਜ਼ਪੁਰ, ਜਥੇਦਾਰ ਕਾਰਜ ਸਿੰਘ ਆਹਲਾ ਮੰਡਲ ਪ੍ਰਧਾਨ ਮੱਖੂ, ਜਸਵਿੰਦਰ ਸਿੰਘ ਸ਼ਹੀਦ ਸੀਨੀਅਰ ਬੀਜੇਪੀ ਆਗੂ,ਜਤਿਨ ਸ਼ਰਮਾ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ,ਦਵਿੰਦਰ ਸਿੰਘ ਜੰਗ ਪ੍ਰਧਾਨ ਕਿਸਾਨ ਮੋਰਚਾ ਜ਼ਿਲ੍ਹਾ ਫ਼ਿਰੋਜ਼ਪੁਰ,ਕੈਪਟਨ ਸਵਰਨ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਵਿਸ਼ਾਲ ਸੂਦ ਮੰਡਲ ਪ੍ਰਧਾਨ ਜ਼ੀਰਾ ਸ਼ਹਿਰੀ,ਹਰਪਾਲ ਸਿੰਘ ਚਾਬ ਜਨਰਲ ਸਕੱਤਰ,ਰਜੀਵ ਕਪੂਰ ਇੰਚਾਰਜ ਨਮੋ ਐਪ,ਹਰਬੰਸ ਸਿੰਘ, ਕਾਲਾ ਲਹੌਰੀਆ,ਮਨਮੋਹਨ ਸਿੰਘ ਖ਼ੁਰਮਾ ਮੰਡਲ ਪ੍ਰਧਾਨ ਮੱਲਾਂਵਾਲਾ, ਡਾਕਟਰ ਜੋਗਾ ਸਿੰਘ,ਹਰਬੰਸ ਸਿੰਘ ਕਾਲਾ ਯੁਵਾ ਮੋਰਚਾ, ਸ਼ਾਮ ਸੁੰਦਰ ਕੱਕੜ,ਮਨਜੀਤ ਸਿੰਘ ਗੱਟਾ ਸਾਬਕਾ ਚੇਅਰਮੈਨ,ਜਸ਼ਨਦੀਪ ਸਿੰਘ ਦਾਤੇਵਾਲ,ਗੁਰਚਰਨ ਸਿੰਘ ਕਿਸਾਨ ਮੋਰਚਾ,ਪਰਮਜੀਤ ਸਿੰਘ ਰੱਖੜਾ,ਸੰਚਿਤ ਸਚਦੇਵਾ,ਲਕਸ਼ੇ ਕਪੂਰ,ਮਨਜੀਤ ਸਿੰਘ ਸਾਬਕਾ ਸਰਪੰਚ ਵਾੜਾ ਕਾਲੀ ਰਾਉਣ , ਜੋਗਿੰਦਰ ਸਿੰਘ ਰਿੰਕੂ ਖੰਨਾ,ਗੁਰਦੇਵ ਸਿੰਘ ਨੰਬਰਦਾਰ ਚੱਕ ਖੰਨਾ,ਸਤਪਾਲ ਦੂਆ, ਨਿਸ਼ਾਨ ਸਿੰਘ ਨੰਬਰਦਾਰ,ਸੁਖਚੈਨ ਸਿੰਘ ਲੱਲੇ,ਮੁਨੀਸ਼ ਸਚਦੇਵਾ ਲੱਡਾ,ਗੁਰਚਰਨ ਸਿੰਘ ਸਾਬਕਾ ਸਰਪੰਚ ਅਕਬਰ ਵਾਲਾ, ਸੌਦਾਗਰ ਸਿੰਘ ਵਿਕੀ,ਗੁਰਜੰਟ ਸਿੰਘ ਵਾੜਾ ਕਾਲੀ ਰਾਊਾਣ,ਵਿਕਾਸ ਮਾਣਕਟਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੜ੍ਹ ਪ੍ਰਭਾਵਿਤ ਕਿਸਾਨ ਅਤੇ ਬੀਜੇਪੀ ਦੇ ਆਗੂ ਤੇ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਬਲੱਡ ਗਰੁੱਪ ਚੈੱਕਅਪ ਕੈਂਪ ਲਗਾਇਆ <br/> ਅਗਲੀ ਖ਼ਬਰ ਪਿ੍ੰਸੀਪਲ ਪ੍ਰੇਮ ਸਿੰਘ ਨੂੰ ਚੇਅਰਮੈਨ ਕਾਮਰੇਡ ਹੰਸਾ ਸਿੰਘ ਨੇ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।