22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਬਲੱਡ ਗਰੁੱਪ ਚੈੱਕਅਪ ਕੈਂਪ ਲਗਾਇਆ <br/>

ਜ਼ੀਰਾ ਵਿਖੇ ਲਗਾਏ ਗਏ ਬਲੱਡ ਗਰੁੱਪ ਚੈੱਕਅਪ ਦੌਰਾਨ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਪਤਵੰਤੇ | ਤਸਵੀਰ-ਪ੍ਰਤਾਪ ਸਿੰਘ ਹੀਰਾ <br/> 17-10-2025
ਜ਼ੀਰਾ, 16 ਅਕਤੂਬਰ (ਪ੍ਰਤਾਪ ਸਿੰਘ ਹੀਰਾ)- ਜ਼ੀਰਾ ਦੀ ਐਨ.ਜੀ.ਓ. ਜ਼ੀਰਾ ਵੈਲਫੇਅਰ ਕਲੱਬ ਵੱਲੋਂ ਰਵਿੰਦਰ ਦਲਜੀਤ ਵੈੱਲਫੇਅਰ ਐਂਡ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਜ਼ੀਰਾ ਵਿਖੇ ਇਕ ਮੁਫ਼ਤ ਬਲੱਡ ਗਰੁੱਪ ਚੈੱਕਅਪ ਜਾਗਰੂਕਤਾ ਕੈਂਪ ਲਗਾਇਆ ਗਿਆ | ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਕਰਵਾਏ ਗਏ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਸਮਾਜ ਸੇਵੀ ਰਘੁਬੀਰ ਸਿੰਘ ਬੌਬੀ ਵਿਸ਼ੇਸ਼ ਤੌਰ 'ਤੇ ਪੁੱਜੇ | ਬਾਬਾ ਫ਼ਰੀਦ ਲੈਬੋਰੇਟਰੀ ਦੇ ਚੇਅਰਮੈਨ ਪਰਮਪ੍ਰੀਤ ਸਿੰਘ ਸ਼ੇਖ਼ਾ ਦੀ ਟੀਮ ਵਲੋਂ ਵਿਦਿਆਰਥਣਾਂ ਦੇ ਬਲੱਡ ਗਰੁੱਪ ਟੈੱਸਟ ਕੀਤੇ ਗਏ | ਇਸ ਮੌਕੇ ਕਲੱਬ ਪ੍ਰਧਾਨ ਨੇ ਦੱਸਿਆ ਕਿ ਇਸ ਕੈਂਪ 'ਚ 250 ਦੇ ਕਰੀਬ ਵਿਦਿਆਰਥੀਆਂ ਦੇ ਬਲੱਡ ਗਰੁੱਪ ਚੈੱਕ ਕੀਤੇ ਗਏ ਹਨ | ਇਸ ਦੌਰਾਨ ਆਏ ਹੋਏ ਪਤਵੰਤਿਆਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਪਿ੍ੰਸੀਪਲ ਰਕੇਸ਼ ਸ਼ਰਮਾ, ਮੈਡਮ ਅਮਰਜੀਤ ਕੌਰ ਛਾਬੜਾ ਜ਼ਿਲ੍ਹਾ ਪ੍ਰਧਾਨ ਸਰਬੱਤ ਦਾ ਭਲਾ, ਭੁਪਿੰਦਰ ਸਿੰਘ ਜੋਸ਼ਨ ਬੀ.ਪੀ.ਓ. ਨੇ ਖ਼ੂਨ ਦੀ ਮਹੱਤਤਾ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਖ਼ੂਨ ਨੂੰ ਪੈਦਾ ਨਹੀਂ ਕੀਤਾ ਜਾ ਸਕਦਾ | ਇਹ ਸਿਰਫ਼ ਇਕ ਤੰਦਰੁਸਤ ਸਰੀਰ ਵਿਚੋਂ ਹੀ ਲਿਆ ਜਾ ਸਕਦਾ ਹੈ | ਉਹਨਾਂ ਕਿਹਾ ਕਿ ਹਰੇਕ ਵਿਅਕਤੀ ਨੂੰ 6 ਮਹੀਨੇ ਬਾਅਦ ਖ਼ੂਨਦਾਨ ਕਰਨਾ ਚਾਹੀਦਾ ਹੈ | ਇਸ ਦੌਰਾਨ ਆਏ ਹੋਏ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਜੋਗਿੰਦਰ ਸਿੰਘ ਕਡਿਆਲ ਵਲੋਂ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਪ੍ਰੋਗਰਾਮ ਵਿਚ ਪ੍ਰਦੀਪ ਸਿੰਘ ਜੋਸ਼ਨ, ਵਾਤਾਵਰਨ ਪ੍ਰੇਮੀ ਰਾਜ ਕੁਮਾਰ ਕੱਕੜ, ਅਸ਼ੋਕ ਕੁਮਾਰ ਕਥੂਰੀਆ, ਪਿ੍ੰਸ ਘੁਰਕੀ ਪ੍ਰਧਾਨ ਟੈਲੀਕਾਮ ਯੂਨੀਅਨ, ਅਧਿਆਪਕ ਨਰੇਸ਼ ਕੁਮਾਰ ਸਿਡਾਨਾ, ਬਲਰਾਜ ਸਿੰਘ, ਓਾਕਾਰ ਸਿੰਘ, ਲੈਕਚਰਾਰ ਅਜੈ ਕੁਮਾਰ, ਨਵਜੋਤ ਸ਼ਰਮਾ ਨੀਲੇਵਾਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਖੇਤੀਬਾੜੀ ਸੰਦਾਂ ਦੀ ਸਬਸਿਡੀ ਦੇ ਘੁਟਾਲੇ ਤਹਿਤ ਮੁਅੱਤਲ ਤੇ ਵਿਵਾਦਿਤ ਖੇਤੀਬਾੜੀ ਅਫਸਰ ਨੂੰ ਦਿੱਤੀ ਜਾ ਰਹੀ ਹੈ ਤਰੱਕੀ ਅਗਲੀ ਖ਼ਬਰ ਕੇਂਦਰੀ ਰਾਜ ਮੰਤਰੀ ਵਲੋਂ ਹਲਕਾ ਜ਼ੀਰਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।