22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਖੇਤੀਬਾੜੀ ਸੰਦਾਂ ਦੀ ਸਬਸਿਡੀ ਦੇ ਘੁਟਾਲੇ ਤਹਿਤ ਮੁਅੱਤਲ ਤੇ ਵਿਵਾਦਿਤ ਖੇਤੀਬਾੜੀ ਅਫਸਰ ਨੂੰ ਦਿੱਤੀ ਜਾ ਰਹੀ ਹੈ ਤਰੱਕੀ

ਅਜੀਤ ਡੈਸਕ 17-10-2025
ਗੁਰੂਹਰਸਹਾਏ, 16 ਅਕਤੂਬਰ (ਹਰਚਰਨ ਸਿੰਘ ਸੰਧੂ)- ਜ਼ਿਲ੍ਹਾ ਫਿਰੋਜ਼ਪੁਰ ਦੇ ਅਧੀਨ ਪੈਂਦੇ ਖੇਤੀਬਾੜੀ ਬਲਾਕ ਗੁਰੂ ਹਰਸਹਾਏ ਵਿਚ ਕਰੋੜਾਂ ਰੁਪਈਆਂ ਦੀ ਖੇਤੀਬਾੜੀ ਸੰਦਾਂ ਦੀ ਸਬਸਿਡੀ ਦੇ ਘੁਟਾਲੇ ਕਰਨ ਵਾਲਾ ਖੇਤੀਬਾੜੀ ਅਫਸਰ ਜਸਵਿੰਦਰ ਸਿੰਘ ਇਕ ਕਿਸਾਨ ਵਲੋਂ ਕੀਤੀ ਗਈ ਸ਼ਿਕਾਇਤ ਦੀ ਲੰਬੀ ਚੱਲੀ ਜਾਂਚ ਮਗਰੋਂ ਮਿਤੀ 1/08/2025 ਨੂੰ ਮੁਅੱਤਲ ਕਰ ਦਿੱਤਾ ਗਿਆ ਸੀ | ਇਸ ਸੰਬੰਧੀ ਕਿਸਾਨ ਸਾਹਿਬ ਸਿੰਘ ਵਾਸੀ ਪਿੰਡ ਕੋਹਰ ਸਿੰਘ ਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਵਿੰਦਰ ਸਿੰਘ ਖੇਤੀਬਾੜੀ ਬਲਾਕ ਅਫਸਰ ਗੁਰੂਹਰਸਹਾਏ ਨੂੰ ਖੇਤੀਬਾੜੀ ਵਿਭਾਗ ਦੇ ਪ੍ਰਬੰਧਕੀ ਸਕੱਤਰ ਬਸੰਤ ਗਰਗ ਦੀ ਅਗਵਾਈ ਵਿਚ ਬਣੀ ਕਮੇਟੀ ਨੇ ਜਸਵਿੰਦਰ ਸਿੰਘ ਦਾ ਨਾਮ ਪਦਉਨਤੀ ਵਿਚ ਸ਼ਾਮਿਲ ਕਰਕੇ ਮਿਤੀ 14/10/25 ਨੂੰ ਆਰਡਰ ਜਾਰੀ ਕਰ ਦਿੱਤੇ ਹਨ | ਸਾਲ 2023 ਵਿਚ ਸਮਾਜਿਕ ਨਿਆਂ ਤੇ ਘੱਟ ਗਿਣਤੀ ਵਿਭਾਗ ਪੰਜਾਬ ਵਲੋਂ ਇਸ ਅਫਸਰ ਦਾ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਦ ਕਰਕੇ ਇਸ ਦੀਆਂ ਸੇਵਾਵਾਂ ਨੂੰ ਖ਼ਤਮ ਕਰ ਦਿੱਤਾ ਗਿਆ ਸੀ ਪਰ ਹਾਈਕੋਰਟ ਦਾ ਸਹਾਰਾ ਲੈਂਦਿਆਂ ਹੋਇਆ ਅੰਤਰਿਮ ਸਟੇ ਮਿਲਣਸਾਰ ਇਸ ਵਲੋਂ ਫਿਰ ਆਪਣੀ ਸਰਵਿਸ ਸ਼ੁਰੂ ਕਰ ਦਿੱਤੀ ਗਈ ਸੀ | ਆਪਣੀ ਨੌਕਰੀ ਨੂੰ ਅਸੁਰੱਖਿਅਤ ਮਹਿਸੂਸ ਕਰਦਿਆਂ ਹੋਇਆਂ ਸਾਹਿਬ ਸਿੰਘ ਨੇ ਦੱਸਿਆ ਕਿ ਇਸ ਅਫਸਰ ਨੇ ਭਾਰਤ ਤੇ ਪੰਜਾਬ ਸਰਕਾਰ ਦੁਆਰਾ ਦਿੱਤੇ ਜਾਂਦੇ ਸਬਸਿਡੀ ਵਾਲੇ ਖੇਤੀਬਾੜੀ ਸੰਦਾਂ ਨੂੰ ਡੀਲਰਾਂ ਨਾਲ ਮਿਲ ਕੇ ਕਰੋੜਾਂ ਰੁਪਈਆਂ ਦਾ ਘੁਟਾਲਾ ਕੀਤਾ ਹੈ ਜਿਸ ਦੇ ਦੋਸ਼ ਡੀ.ਸੀ. ਫਿਰੋਜ਼ਪੁਰ ਵਲੋਂ ਬਣਾਈ ਗਈ ਕਮੇਟੀ ਨੇ ਤੈਅ ਕਰਕੇ ਪ੍ਰਬੰਧਕੀ ਸਕੱਤਰ ਬਸੰਤ ਗਰਗ ਕੋਲ ਭੇਜੇ ਸਨ ਅਤੇ ਉਸ ਤੋਂ ਉਪਰੰਤ ਇਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ | ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਇਹ ਸੋਚਣਾ ਹੋਵੇਗਾ ਕਿ ਇਹੋ ਜਿਹੇ ਭਿ੍ਸ਼ਟ ਅਫਸਰ ਦੀ ਮੁੜ ਬਹਾਲੀ ਕਰਕੇ ਕਿਸਾਨਾਂ ਨਾਲ ਧੋਖਾ ਕਰਨਾ ਜਾਂ ਫਿਰ ਪੰਜਾਬ ਦੇ ਅੰਨਦਾਤਾ ਦਾ ਹੱਕ ਖਾਣ ਵਾਲਾ ਤੇ ਪਰਚਾ ਦਰਜ ਕਰਕੇ ਇਸ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ | ਇਸ ਤੋਂ ਇਲਾਵਾ ਸਾਹਿਬ ਸਿੰਘ ਨੇ ਦੱਸਿਆ ਕਿ ਉਕਤ ਮੁਅੱਤਲ ਅਫਸਰ ਨਾਲ ਜੂਨੀਅਰ ਤਕਨੀਸੀਅਨ ਵੀ ਘੁਟਾਲੇ ਵਿਚ ਸ਼ਾਮਿਲ ਸਨ | ਉਹਨਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ | ਇਸ ਜੂਨੀਅਰ ਤਕਨੀਸ਼ੀਅਨ ਤੇ ਮੁਅੱਤਲ ਚਲ ਰਹੇ ਬਲਾਕ ਅਫਸਰ ਜਸਵਿੰਦਰ ਸਿੰਘ ਨਾਲ ਹੋਰ ਜਾਣਕਾਰੀ ਲਈ ਸੰਪਰਕ ਕਰਨਾ ਚਾਹਿਆ ਤਾਂ ਸੰਪਰਕ ਨਹੀਂ ਹੋ ਸਕਿਆ |
ਪਿਛਲੀ ਖ਼ਬਰ ਪੁਲਿਸ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਅੱਜ ਦਾ ਧਰਨਾ ਮੁਲਤਵੀ <br/> ਅਗਲੀ ਖ਼ਬਰ ਬਲੱਡ ਗਰੁੱਪ ਚੈੱਕਅਪ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।