22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸਰਪੰਚ ਖ਼ਾਲਸਾ ਨੇ ਆਪਣੇ ਪਹਿਲੇ ਸਾਲ ਦੀ ਰਿਪੋਰਟ ਪੇਸ਼ ਕੀਤੀ <br/>

ਅਜੀਤ ਡੈਸਕ 17-10-2025
ਮੱਖੂ, 16 ਅਕਤੂਬਰ(ਕੁਲਵਿੰਦਰ ਸਿੰਘ ਸੰਧੂ)- ਪੰਚਾਇਤੀ ਚੋਣਾਂ ਨੂੰ ਪੂਰਾ ਇਕ ਸਾਲ ਹੋ ਗਿਆ ਹੈ ਤੇ ਸਮੁੱਚੇ ਪੰਜਾਬ ਦੀਆਂ ਗਰਾਮ ਪੰਚਾਇਤਾਂ ਆਪਣੀ ਪਹਿਲੀ ਵਰ੍ਹੇਗੰਢ ਮਨਾ ਰਹੀਆਂ ਹਨ | ਹਲਕਾ ਜ਼ੀਰਾ ਦੇ ਪਿੰਡ ਸ਼ਾਹ ਅੱਬੂ ਬੱਕਰ ਦੇ ਸਰਪੰਚ ਬਰਜਿੰਦਰ ਸਿੰਘ ਖ਼ਾਲਸਾ ਜਿੰਨ੍ਹਾ ਦੀ ਚੋਣ ਪਿਛਲੇ ਸਾਲ ਸਰਬਸੰਮਤੀ ਨਾਲ ਹੋਈ ਸੀ ਤੇ ਅੱਜ ਆਪਣੇ ਕਾਰਜਕਾਲ ਇਕ ਸਾਲ ਪੂਰਾ ਹੋਣ 'ਤੇ ਸਮੁੱਚੇ ਨਗਰ ਦਾ ਧੰਨਵਾਦ ਵੀ ਕੀਤਾ ਅਤੇ ਆਪਣਾ ਇਕ ਸਾਲ ਦੇ ਕੰਮਾਂ ਦਾ ਲੇਖਾ ਜੋਖਾ ਰਿਪੋਰਟ ਕਾਰਡ ਵੀ ਪੇਸ਼ ਕੀਤਾ | ਖ਼ਾਲਸਾ ਨੇ ਕਿਹਾ ਸਾਡੀ ਪੰਚਾਇਤ ਪਹਿਲੇ ਦਿਨ ਤੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਦੀ ਸੋਚ ਦੇ ਸਨਮੁੱਖ ਸਰਬਪੱਖੀ ਵਿਕਾਸ ਨੂੰ ਸਮਰਪਿਤ ਹੈ ਜਿਸ ਦੇ ਚੱਲਦਿਆਂ ਗ੍ਰਾਮ ਪੰਚਾਇਤ ਸ਼ਾਹ ਅੱਬੂ ਬੱਕਰ ਨੂੰ 26 ਜਨਵਰੀ 2025 ਨੂੰ ਬਲਾਕ ਪੱਧਰ ਅਤੇ 15 ਅਗਸਤ 2025 ਨੂੰ ਜ਼ਿਲ੍ਹਾ ਪੱਧਰ 'ਤੇ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ | ਸਰਪੰਚ ਖ਼ਾਲਸਾ ਨੇ ਦੱਸਿਆ ਕਿ ਉਨ੍ਹਾਂ ਦੀ ਪੰਚਾਇਤ ਨੇ ਹੁਣ ਤੱਕ ਦੇ ਕੰਮ ਇਸ ਪ੍ਰਕਾਰ ਹਨ ਲਿੰਕ ਰੋਡ ਤੋਂ ਅਵਤਾਰ ਸਿੰਘ ਦੇ ਘਰ ਤੱਕ ਇੰਟਰਲਾਕ ਖ਼ਰਚਾ ਲਗਭਗ ਦੋ ਲੱਖ ਰੁਪਏ, ਲਿੰਕ ਰੋਡ ਤੋਂ ਬਿੰਦਰ ਸਿੰਘ ਦੇ ਘਰ ਤੱਕ ਇੰਟਰਲਾਕ ਖ਼ਰਚਾ ਲਗਭਗ ਤਿੰਨ ਲੱਖ ਰੁਪਏ, ਜੀ.ਟੀ. ਰੋਡ ਤੋਂ ਬਿੱਲੂ ਮਿਸਤਰੀ ਦੇ ਘਰ ਤੱਕ ਇੰਟਰਲਾਕ ਖ਼ਰਚਾ ਲਗਭਗ ਸਵਾ ਲੱਖ ਰੁਪਏ, ਬਾਬੇ ਸ਼ਿੰਦੇ ਦੇ ਘਰ ਤੋਂ ਕਿੱਕਰ ਸਿੰਘ ਦੇ ਘਰ ਤੱਕ ਇੰਟਰਲਾਕ ਖ਼ਰਚਾ ਲਗਭਗ ਢਾਈ ਲੱਖ ਰੁਪਏ, ਮੱਲੂਬਾਣੀਆ ਹੱਦ ਤੇ ਬਲਜੀਤ ਸਿੰਘ ਦੇ ਘਰ ਤੱਕ ਖੜਵੰਜਾ ਖ਼ਰਚਾ ਲਗਭਗ ਚਾਰ ਲੱਖ ਰੁਪਏ, ਕਟੋਰਾ ਲਿੰਕ ਰੋਡ ਤੋਂ ਮੇਜਰ ਸਿੰਘ ਦੇ ਘਰ ਤੱਕ ਖੜਵੰਜਾ ਖ਼ਰਚਾ ਲਗਭਗ ਛੇ ਲੱਖ ਰੁਪਏ, ਸਮੁੱਚੇ ਪਿੰਡ ਤੇ ਹਵੇਲੀਆਂ 'ਤੇ ਸਟਰੀਟ ਲਾਈਟਾਂ ਖ਼ਰਚਾ ਲਗਭਗ ਸਵਾ ਲੱਖ ਰੁਪਏ, ਗੁਰਪ੍ਰੀਤ ਸਿੰਘ ਰਾਏ ਦੇ ਘਰ ਤੋਂ ਬਿੱਟੂ ਵਪਾਰੀ ਦੇ ਘਰ ਤੱਕ ਗਲੀ ਤੇ ਨਾਲੀ ਦੀ ਮੁਕੰਮਲ ਰਿਪੇਅਰ, ਹਰਜੀਤ ਸਿੰਘ ਦੇ ਘਰ ਤੋਂ ਬਲਵੀਰ ਸਿੰਘ ਦੇ ਘਰ ਤੱਕ ਗਲੀ ਤੇ ਨਾਲੀ ਦੀ ਮੁਕੰਮਲ ਰਿਪੇਅਰ, ਅਜੈਬ ਸਿੰਘ ਰਾਏ ਵਾਲੀ ਗਲੀ ਤੇ ਨਾਲੀ ਦੀ ਮੁਕੰਮਲ ਰਿਪੇਅਰ, ਜ਼ਰੂਰੀ ਥਾਵਾਂ 'ਤੇ ਰਾਹਗੀਰਾਂ ਲਈ ਬੈਂਚ ਰਖਵਾਏ, ਮਜ਼੍ਹਬੀ ਸਿੱਖਾਂ ਲਈ ਵੱਖਰਾ ਟਰਾਂਸਫਰਮਰ ਲਵਾ ਕੇ ਉਨ੍ਹਾਂ ਦੀ ਬਿਜਲੀ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ | ਇਸ ਤੋਂ ਇਲਾਵਾ ਪਿੰਡ ਦੇ ਨੌਜਵਾਨਾਂ ਲਈ ਵਾਲੀਬਾਲ ਗਰਾਊਾਡ ਅਤੇ ਬੈਡਮਿੰਟਨ ਗਰਾਊਾਡ ਵੀ ਪਾਸ ਹੋ ਚੁੱਕੇ ਹਨ, ਜੋ ਕਿ ਜਲਦੀ ਸ਼ੁਰੂ ਕਰਵਾਏ ਜਾਣਗੇ | ਸਰਪੰਚ ਖ਼ਾਲਸਾ ਨੇ ਦੱਸਿਆ ਕਿ ਉਨ੍ਹਾਂ ਦੀ ਪੰਚਾਇਤ ਨੇ ਜੋ ਵੀ ਕੰਮ ਕੀਤਾ ਹੈ ਬਿਨਾ ਕਿਸੇ ਭੇਦਭਾਵ ਤੋਂ ਕੀਤਾ ਹੈ | ਖ਼ਾਲਸਾ ਨੇ ਦੱਸਿਆ ਕਿ ਬਹੁਤ ਜਲਦੀ ਪਿੰਡ ਦੇ ਸ਼ਮਸ਼ਾਨਘਾਟ ਤੇ ਪਿੰਡ ਦੇ ਹੋਰ ਰਾਹਾਂ 'ਤੇ ਇੰਟਰਲਾਕ ਦਾ ਕੰਮ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਸੁਰਜੀਤ ਸਿੰਘ, ਕੁਲਦੀਪ ਸਿੰਘ, ਗੁਰਜੰਟ ਸਿੰਘ, ਗੁਰਭਾਗ ਸਿੰਘ ਸਮੂਹ ਮੈਂਬਰ ਪੰਚਾਇਤ, ਹਰਪ੍ਰੀਤ ਸਿੰਘ, ਗੁਰਦੇਵ ਸਿੰਘ, ਬਲਜਿੰਦਰ ਸਿੰਘ ਰਾਣਾ, ਸਰਵਨ ਸਿੰਘ ਸੋਨੂੰ, ਰਣਜੀਤ ਸਿੰਘ ਖ਼ਾਲਸਾ, ਸੁਰਿੰਦਰ ਸਿੰਘ, ਅਵਤਾਰ ਸਿੰਘ ਰਾਏ, ਜਸਵਿੰਦਰ ਸਿੰਘ ਰਾਏ, ਅਰਸ਼ਦੀਪ ਸਿੰਘ, ਮੇਹਰ ਸਿੰਘ ਰਾਏ ਸਾਬਕਾ ਸਰਪੰਚ, ਗੁਰਜੰਟ ਸਿੰਘ ਰਾਏ, ਅੰਮਿ੍ਤਪਾਲ ਸਿੰਘ ਰਿੰਕਾ, ਹਰਦਿਆਲ ਸਿੰਘ ਰਾਏ, ਗੁਰਪ੍ਰੀਤ ਸਿੰਘ ਰਾਏ, ਮਹਿੰਦਰ ਸਿੰਘ ਰਾਏ ਆਦਿ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰਦੂਸ਼ਿਤ ਵਾਤਾਵਰਨ 'ਚ ਤੰਦਰੁਸਤੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ-ਗੁਰਚਰਨ ਸਿੰਘ ਨੂਰਪੁਰ <br/> ਅਗਲੀ ਖ਼ਬਰ ਸਰਪੰਚ ਖ਼ਾਲਸਾ ਨੇ ਆਪਣੇ ਪਹਿਲੇ ਸਾਲ ਦੀ ਰਿਪੋਰਟ ਪੇਸ਼ ਕੀਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।