21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪਖੰਡੀ ਬਾਬਿਆਂ ਦਾ ਪਖੰਡ ਬੰਦ ਕਰਵਾਉਣ ਲਈ ਸਿੱਖ ਜਥੇਬੰਦੀਆਂ ਨੇ ਕੀਤਾ ਕਮਰਕੱਸਾ <br/>

ਅਜੀਤ ਡੈਸਕ 17-10-2025
ਫ਼ਿਰੋਜ਼ਪੁਰ, 16 ਅਕਤੂਬਰ (ਸੁਖਵਿੰਦਰ ਸਿੰਘ)- ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿਚ ਮਤਾ ਪਾਇਆ ਕਿ ਅਸੀਂ ਸਾਰੇ ਰਲ ਕੇ ਪਖੰਡੀ ਤਾਂਤਰਿਕਾਂ ਦੀਆਂ ਦੁਕਾਨਾਂ ਬੰਦ ਕਰਵਾਵਾਂਗੇ | ਜਿਹੜੇ ਪਖੰਡੀ ਤਾਂਤਰਿਕ ਬਾਬੇ ਪੁੱਛਾਂ ਕੱਢਦੇ ਹਨ | ਭੋਲੇ ਭਾਲੇ ਲੋਕਾਂ ਦਾ ਹਰ ਤਰ੍ਹਾਂ ਨਾਲ ਸੋਸ਼ਣ ਕਰਦੇ ਹਨ, ਲੁੱਟਦੇ ਹਨ ਉਨ੍ਹਾਂ ਦੀਆਂ ਝੂਠੀਆਂ ਦੁਕਾਨਾਂ ਬੰਦ ਕਰਵਾ ਕੇ ਉਨ੍ਹਾਂ ਉੱਪਰ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ | ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਭਾਈ ਲਖਵੀਰ ਸਿੰਘ ਮਹਾਲਮ ਨੇ ਜਥੇਬੰਦੀਆਂ ਵਲੋਂ ਹਿੰਦੂ ਸੰਗਠਨਾਂ, ਮੁਸਲਿਮ ਭਾਈਚਾਰੇ, ਕਿਸਾਨ ਜਥੇਬੰਦੀਆਂ ਤੇ ਹਰ ਉਸ ਇਨਸਾਨ ਨੂੰ ਅਪੀਲ ਕੀਤੀ ਜੋ ਪੰਜਾਬ ਵਿਚੋਂ ਪਾਖੰਡ ਖ਼ਤਮ ਕਰਨਾ ਚਾਹੁੰਦੇ ਹਨ, ਇਸ ਮੁਹਿੰਮ ਵਿਚ ਸਾਡਾ ਸਾਥ ਦਿਓ | ਮਹਾਲਮ ਸਾਹਿਬ ਨੇ ਅਪੀਲ ਕੀਤੀ ਕਿ ਭਾਈ ਮਨਪ੍ਰੀਤ ਸਿੰਘ ਖ਼ਾਲਸਾ ਜੋ ਇਸ ਪਖੰਡਵਾਦ ਦੇ ਖ਼ਿਲਾਫ਼ ਲੜਾਈ ਲੜ ਰਹੇ ਹਨ 18 ਤਰੀਕ ਨੂੰ ਦੁਪਹਿਰ 2 ਵਜੇ ਖ਼ਾਲਸਾ ਗੁਰਦੁਆਰਾ ਸਾਹਿਬ ਛਾਉਣੀ ਪਹੁੰਚ ਰਹੇ ਹਨ | ਸਾਰੀਆਂ ਜਥੇਬੰਦੀਆਂ ਵੱਧ ਤੋਂ ਵੱਧ ਉੱਥੇ ਪਹੁੰਚ ਕੇ ਉਨ੍ਹਾਂ ਦਾ ਸਾਥ ਦੇਈਏ | ਇਸ ਮੌਕੇ ਭਾਈ ਲਖਵੀਰ ਸਿੰਘ ਪੰਜਾਬ ਪ੍ਰਧਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਸੇਵਾ ਸਿੰਘ, ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਕੌਮੀ ਸੀਨੀਅਰ ਪ੍ਰਧਾਨ ਭਾਈ ਜਸਪਾਲ ਸਿੰਘ, ਸ਼ਹਿਰੀ ਪ੍ਰਧਾਨ ਕੁਲਦੀਪ ਸਿੰਘ ਨੱਢਾ, ਮਨਜੀਤ ਸਿੰਘ ਅÏਲਖ, ਗਗਨਦੀਪ ਚਾਵਲਾ ਤੇ ਹੋਰ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਮੁਸਲਿਮ ਫ਼ਰੰਟ ਪੰਜਾਬ ਨੇ ਹੜ੍ਹ ਪ੍ਰਭਾਵਿਤ ਸਰਹੱਦੀ ਸਕੂਲਾਂ ਦੇ ਬੱਚਿਆਂ ਨੂੰ ਵੰਡੀਆਂ ਵਰਦੀਆਂ ਤੇ ਬੂਟ <br/> ਅਗਲੀ ਖ਼ਬਰ ਜੂਆ ਖੇਡਦੇ 10 ਵਿਅਕਤੀ ਰੰਗੇ ਹੱਥੀਂ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।