21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਮੁਸਲਿਮ ਫ਼ਰੰਟ ਪੰਜਾਬ ਨੇ ਹੜ੍ਹ ਪ੍ਰਭਾਵਿਤ ਸਰਹੱਦੀ ਸਕੂਲਾਂ ਦੇ ਬੱਚਿਆਂ ਨੂੰ ਵੰਡੀਆਂ ਵਰਦੀਆਂ ਤੇ ਬੂਟ <br/>

ਅਜੀਤ ਡੈਸਕ 17-10-2025
ਫ਼ਿਰੋਜ਼ਪੁਰ, 16 ਸਤੰਬਰ (ਗੁਰਿੰਦਰ ਸਿੰਘ)- ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਲਗਾਤਾਰ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਮਦਦ ਲਈ ਅੱਗੇ ਆ ਰਹੀਆਂ ਹਨ | ਮੁਸਲਿਮ ਫ਼ਰੰਟ ਪੰਜਾਬ ਵਲੋਂ ਵੀ ਹੜ੍ਹ ਪੀੜਤਾਂ ਦੀ ਮਦਦ ਕਰਦਿਆਂ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਦੇ ਸਕੂਲਾਂ ਵਿਚ ਪੁੱਜ ਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀਆਂ ਤੇ ਬੂਟ ਵੰਡ ਗਏ | ਹੰਭਲਾ ਫਾਉਂਡੇਸ਼ਨ ਪੰਜਾਬ ਰਾਹੀਂ ਮੁਸਲਿਮ ਫ਼ਰੰਟ ਪੰਜਾਬ ਦੀ ਟੀਮ ਜਿਸ ਵਿਚ ਡਾ. ਫ਼ਕੀਰ ਮੁਹੰਮਦ ਸਟੇਟ ਚੇਅਰਮੈਨ ਤੇ ਐੱਚ.ਆਰ. ਮੋਫ਼ਰ ਸੂਬਾ ਪ੍ਰਧਾਨ ਦੀ ਅਗਵਾਈ ਵਿਚ ਨੂਰ ਮੁਹੰਮਦ ਲੰਡੇ ਸਟੇਟ ਕੈਸ਼ੀਅਰ, ਸਵਰਨ ਗੋਰੀਆ ਸਟੇਟ ਅਸਿਸਟੈਂਟ ਜਨਰਲ ਸੈਕਟਰੀ, ਜਮਾਲ ਮੁਹੰਮਦ ਜ਼ਿਲ੍ਹਾ ਚੇਅਰਮੈਨ ਮੋਗਾ, ਮੁਹੰਮਦ ਵਿਕੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਬੂਟਾ ਖ਼ਾਨ ਜ਼ਿਲ੍ਹਾ ਕੈਸ਼ੀਅਰ ਮੋਗਾ, ਐਡਵੋਕੇਟ ਮੁਹੰਮਦ ਸ਼ਬਾਨ ਸਦੀਕੀ ਜ਼ਿਲ੍ਹਾ ਲੀਗਲ ਐਡਵਾਈਜ਼ਰ ਫ਼ਿਰੋਜ਼ਪੁਰ, ਇਕਬਾਲ ਦੀਨ ਕੈਸ਼ੀਅਰ ਹਲਕਾ ਬਾਘਾ ਪੁਰਾਣਾ ਸ਼ਾਮਿਲ ਸਨ, ਵਲੋਂ ਸਰਹੱਦੀ ਪਿੰਡ ਖੁੰਦਰ ਗੱਟੀ ਤੇ ਚਾਂਦੀ ਵਾਲਾ ਦੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਗਰਮ ਕੋਟੀਆਂ, ਜੁਰਾਬਾਂ ਤੇ ਬੂਟ ਭੇਟ ਕੀਤੇ ਗਏ | ਉਨ੍ਹਾਂ ਕਿਹਾ ਕਿ ਮੁਸਲਿਮ ਫ਼ਰੰਟ ਪੰਜਾਬ ਹੜ੍ਹ ਪੀੜਤਾਂ ਲਈ ਅੱਗੇ ਵੀ ਮਦਦ ਕਰਦੀ ਰਹੇਗੀ | ਪਿੰਡਾਂ ਦੇ ਸਰਪੰਚਾਂ ਤੇ ਸਕੂਲ ਸਟਾਫ਼ ਵਲੋਂ ਮੁਸਲਿਮ ਫ਼ਰੰਟ ਪੰਜਾਬ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਹੰਭਲਾ ਫਾਊਾਡੇਸ਼ਨ ਦੇ ਪ੍ਰਧਾਨ ਡਾਕਟਰ ਸੁਰਜੀਤ ਸਿੰਘ ਸਿੱਧੂ, ਗਾਮਾ ਸਿੱਧੂ, ਜਗਦੀਪ ਵੜਿੰਗ, ਪੀ.ਕੇ., ਤਰਲੋਚਨ ਲੋਚੀ, ਕੰਵਲਜੀਤ ਕੌਰ, ਰਿਸ਼ੀ ਰਾਹੀ, ਗੁਰਪ੍ਰੀਤ ਭੰਬਾ ਲੰਡਾ, ਅਮਰੀਕ ਸੰਧੂ, ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਕੇਸਰ, ਅਸ਼ੋਕ ਕੁਮਾਰ, ਸਰਪੰਚ ਬਗ਼ੀਚਾ ਸਿੰਘ ਚਾਂਦੀ ਵਾਲਾ, ਭਜਨ ਸਿੰਘ ਖੁੰਦਰ ਗੱਟੀ ਤੇ ਸਕੂਲਾਂ ਦਾ ਸਮੂਹ ਸਟਾਫ਼ ਹਾਜ਼ਰ ਸੀ |

ਪਿਛਲੀ ਖ਼ਬਰ ਜੱਟ ਮਹਾਂਸੰਮੇਲਨ 19 ਨੂੰ ਅਗਲੀ ਖ਼ਬਰ ਪਖੰਡੀ ਬਾਬਿਆਂ ਦਾ ਪਖੰਡ ਬੰਦ ਕਰਵਾਉਣ ਲਈ ਸਿੱਖ ਜਥੇਬੰਦੀਆਂ ਨੇ ਕੀਤਾ ਕਮਰਕੱਸਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।