ਹੈਰੋਇਨ ਸਮੇਤ 1 ਖ਼ਾਲੀ ਗਲੋਕ ਮੈਗਜ਼ੀਨ ਬਰਾਮਦ
ਅਜੀਤ ਡੈਸਕ
17-10-2025
ਜਲਾਲਾਬਾਦ, 16 ਅਕਤੂਬਰ (ਕਰਨ ਚੁਚਰਾ)- ਥਾਣਾ ਅਮੀਰਖਾਸ ਪੁਲਿਸ ਨੇ ਹੈਰੋਇਨ ਸਮੇਤ 1 ਖ਼ਾਲੀ ਗਲੋਕ ਮੈਗਜ਼ੀਨ ਬਰਾਮਦ ਕਰਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਇੰਸਪੈਕਟਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀ.ਐੱਸ.ਐੱਫ. ਅਧਿਕਾਰੀਆਂ ਦਾ ਫ਼ੋਨ ਆਇਆ ਕਿ ਪਿੰਡ ਪੀਰੇ ਕੇ ਉਤਾੜ ਦੇ ਖੇਤਾਂ 'ਚ ਇੱਕ ਪੈਕਟ ਹੈਰੋਇਨ ਸਮੇਤ ਖ਼ਾਲੀ ਪਲਾਸਟਿਕ ਦੀ ਗਲੋਕ ਮੈਗਜ਼ੀਨ ਬਰਾਮਦ ਹੋਈ ਹੈ ਤੇ ਉਸ ਦੇ ਬਾਹਰ ਉਰਦੂ 'ਚ ਕੁੱਝ ਲਿਖਿਆ ਹੋਇਆ ਹੈ | ਤੁਸੀਂ ਮੌਕੇ 'ਤੇ ਪੁੱਜੋ | ਉਸ ਨੇ ਮੌਕੇ 'ਤੇ ਪੁੱਜ ਕੇ ਪੈਕਟ ਨੂੰ ਖ਼ੋਲ ਕੇ ਚੈੱਕ ਕੀਤਾ ਤਾਂ ਉਸ ਵਿਚੋਂ 505 ਗਰਾਮ ਹੈਰੋਇਨ ਤੇ ਇੱਕ ਖ਼ਾਲੀ ਪਲਾਸਟਿਕ ਦੀ ਗਲੋਕ ਮੈਗਜ਼ੀਨ ਬਰਾਮਦ ਹੋਈ ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ |