ਮੱਲਾਂਵਾਲਾ, 16 ਅਕਤੂਬਰ (ਗੁਰਦੇਵ ਸਿੰਘ, ਬਲਬੀਰ ਸਿੰਘ ਜੋਸਨ)- ਮੱਲਾਂਵਾਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਦੇਵ ਸਿੰਘ ਸੰਧੂ, ਜ਼ਿਲ੍ਹਾ ਮੰਡੀ ਅਫ਼ਸਰ ਫ਼ਿਰੋਜ਼ਪੁਰ ਜਸ਼ਨਪ੍ਰੀਤ ਸਿੰਘ, ਡੀ.ਐੱਫ.ਐੱਸ.ਸੀ. ਫ਼ਿਰੋਜ਼ਪੁਰ, ਡੀ.ਐਮ. ਮਾਰਕਫੈੱਡ, ਡੀ.ਐਮ. ਪਨਸਪ, ਡੀ.ਐਮ.ਵੇਅਰ ਹਾਊਸ, ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀ, ਆੜ੍ਹਤੀਆਂ ਐਸੋਸੀਏਸ਼ਨ ਮੱਲਾਂਵਾਲਾ ਦੇ ਆਗੂ ਦੀ ਇਕ ਅਹਿਮ ਮੀਟਿੰਗ ਹੋਈ | ਜਿਸ ਵਿਚ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਨੇ ਮੰਗ ਕੀਤੀ ਕਿ ਸ਼ੈਲਰ ਮਾਲਕ ਆਪਣੇ ਨੁਮਾਇੰਦੇ (ਮੁਲਾਜ਼ਮ) ਮੰਡੀ ਵਿਚ ਭੇਜ ਕੇ ਝੋਨੇ ਦੀ ਚੁਕਵਾਈ ਕਰਵਾਉਣ ਤਾਂ ਜੋ ਸ਼ੈਲਰ ਵਿਚ ਝੋਨੇ ਦੀ ਉਤਰਾਈ ਸਮੇਂ ਟਰੱਕ ਵਾਲਿਆਂ ਅਤੇ ਆੜ੍ਹਤੀਆਂ ਦੀ ਖੱਜਲ-ਖ਼ੁਆਰੀ ਬੰਦ ਹੋ ਸਕੇ | ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਸ਼ੈਲਰ ਮਾਲਕਾਂ ਨੂੰ ਕਿਹਾ ਕਿ ਉਹ ਸਰਕਾਰ ਖ਼ਰੀਦ ਕੀਤੇ ਝੋਨੇ ਦੀ ਸਹੀ ਢੰਗ ਨਾਲ ਲਿਫ਼ਟਿੰਗ ਕਰਨ ਅਤੇ ਕਿਸੇ ਨੂੰ ਵੀ ਖੱਜਲ-ਖ਼ੁਆਰ ਨਾ ਕੀਤਾ ਜਾਵੇ | ਸਕੱਤਰ ਮਾਰਕੀਟ ਕਮੇਟੀ ਨੇ ਸ਼ਿਕਾਇਤ ਨਿਵਾਰਨ ਕਮੇਟੀ ਦਾ ਗਠਨ ਕਰ ਦਿੱਤਾ | ਇਸ ਮੌਕੇ ਬਿਕਰਮਜੀਤ ਸਿੰਘ ਸਕੱਤਰ ਮਾਰਕੀਟ ਕਮੇਟੀ ਮੱਲਾਂਵਾਲਾ, ਕੁਲਭੂਸ਼ਨ ਧਵਨ ਪ੍ਰਧਾਨ ਸ਼ੈਲਰ ਯੂਨੀਅਨ, ਬਲਵਿੰਦਰ ਸਿੰਘ ਭੁੱਲਰ, ਜਿਤਿਨ, ਜਸਪਾਲ ਸਿੰਘ, ਸੁਰਿੰਦਰ ਸਿੰਘ, ਭਗਵੰਤ ਸਿੰਘ, ਅੰਗਰੇਜ਼ ਸਿੰਘ, ਪ੍ਰਗਟ ਸਿੰਘ ਭੁੱਲਰ, ਪੇ੍ਰਮ ਸਿੰਘ, ਮੰਗਤ ਰਾਮ, ਪਿੱਪਲ ਸਿੰਘ, ਸਤਨਾਮ ਸਿੰਘ ਢਿੱਲੋਂ, ਰੌਸ਼ਨ ਲਾਲ ਬਿੱਟਾ, ਬਲਦੇਵ ਸਿੰਘ, ਦੀਪਕ ਲਾਡੀ, ਧਰਮਪਾਲ ਸਿੰਘ, ਗੁਰਮੁਖ ਸਿੰਘ, ਵੇਦ ਪ੍ਰਕਾਸ਼, ਦਰਬਾਰਾ ਸਿੰਘ, ਦੀਪਕ ਗਰੋਵਰ, ਰਵੀ ਸੇਠੀ, ਦਿਨੇਸ਼ ਬਾਂਸਲ ਆਦਿ ਹਾਜ਼ਰ ਸਨ |