ਗੋਲੂ ਕਾ ਮੋੜ, 16 ਅਕਤੂਬਰ ( ਸੁਰਿੰਦਰ ਸਿੰਘ ਪੁਪਨੇਜਾ)- ਬਲਾਕ ਗੁਰੂਹਰਸਹਾਏ-2 ਦੀਆ ਬਲਾਕ ਪੱਧਰੀ ਖੇਡਾਂ ਦੋ ਰੋਜ਼ਾ ਖੇਡਾਂ ਦੀ ਸ਼ੁਰੂਆਤ ਸਰਕਾਰੀ ਪ੍ਰਾਇਮਰੀ ਸਕੂਲ ਨੋਨਾਰੀ ਖੋਖਰ ਵਿਖੇ ਹੋਈ | ਖੇਡਾਂ ਦਾ ਉਦਘਾਟਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਸਵਿੰਦਰ ਸਿੰਘ ਵਲੋਂ ਕੀਤਾ ਗਿਆ | ਇਹਨਾਂ ਖੇਡਾਂ ਵਿਚ ਬਲਾਕ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਪਹਿਲੇ ਦਿਨ ਕਬੱਡੀ, ਖੋ-ਖੋ, ਸ਼ਤਰੰਜ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਬਲਾਕ ਸਿੱਖਿਆ ਅਫਸਰ ਜਸਵਿੰਦਰ ਸਿੰਘ ਨੇ ਕਿਹਾ ਕਿ ਖੇਡਾਂ ਨਾਲ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ | ਖੇਡਾਂ ਨਾਲ ਜੁੜ ਕੇ ਬੱਚੇ ਨਸ਼ਿਆਂ ਤੋਂ ਦੂਰ ਰਹਿੰਦੇ ਹਨ ਅਤੇ ਅਨੁਸ਼ਾਸਨ, ਸਹਿਯੋਗ ਆਦਿ ਗੁਣ ਸਿੱਖਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਕੂਲ ਪੱਧਰ 'ਤੇ ਖੇਡਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਹਰ ਬੱਚੇ ਨੂੰ ਆਪਣੀ ਖੇਡਾਂ ਦੀ ਸਮਰੱਥਾ ਵਿਖਾਉਣ ਦਾ ਮੌਕਾ ਮਿਲ ਸਕੇ | ਇਸ ਮੌਕੇ ਸੈਂਟਰ ਹੈੱਡ ਟੀਚਰ ਮਨਪ੍ਰੀਤ ਕੌਰ, ਸੈਂਟਰ ਹੈੱਡ ਵਿਨੇ ਸ਼ਰਮਾ, ਟੀਚਰ ਰਾਜ ਕੁਮਾਰ, ਸੈਂਟਰ ਹੈੱਡ ਟੀਚਰ ਬਲਦੇਵ ਸਿੰਘ, ਸੈਂਟਰ ਹੈੱਡ ਟੀਚਰ ਇਕਬਾਲ ਸਿੰਘ, ਸੈਂਟਰ ਹੈੱਡ ਟੀਚਰ ਰਜਿੰਦਰ ਸਿੰਘ, ਬਲਾਕ ਖੇਡ ਅਫਸਰ ਹਰਪ੍ਰੀਤ ਕੌਰ, ਸਤਨਾਮ ਚਾਂਦੀ, ਸੰਪੂਰਨ ਵਿਰਕ, ਰਮਨ ਦਰੋਗ਼ਾ, ਗੋਲਡੀ ਸੋਢੀ, ਵਿਸ਼ਵਦੀਪ, ਦੀਪਾ ਸਿੰਘ, ਵਿਸ਼ਪਿੰਦਰ ਸਿੰਘ ਆਦਿ ਅਧਿਆਪਕ ਹਾਜ਼ਰ ਸਨ |