ਅਬੋਹਰ, 17 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਸਥਾਨਕ ਟਾਂਕ ਕਸ਼ਤਰੀ ਸਭਾ ਅਬੋਹਰ ਵਲੋਂ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਪ੍ਰਬੰਧਕ ਕਮੇਟੀ ਤੇ ਬਾਬਾ ਨਾਮਦੇਵ ਯੋਗਾ ਕਮੇਟੀ ਅਬੋਹਰ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਜਨਮ ਦਿਹਾੜਾ ਨਾਮਦੇਵ ਭਵਨ ਗਲੀ ਨੰਬਰ 5 ਪੁਰਾਣੀ ਸੂਰਜ ਨਗਰੀ ਅਬੋਹਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਅਖੰਡ ਪਾਠ ਸਾਹਿਬ 24 ਅਕਤੂਬਰ ਨੂੰ ਸ਼ੁਰੂ ਕੀਤੇ ਜਾਣਗੇ ਜਦਕਿ ਭੋਗ 26 ਅਕਤੂਬਰ ਐਤਵਾਰ ਸਵੇਰੇ 10:30 ਪਾਏ ਜਾਣਗੇ ਜਿਸ ਵਿਚ ਰਾਗੀ ਜਥੇ ਭਾਈ ਸੁਖਵੀਰ ਸਿੰਘ ਤੇ ਭਾਈ ਨਿਰਮਲ ਸਿੰਘ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ | ਪ੍ਰਬੰਧਕ ਇੰਦਰਪਾਲ ਸਿੰਘ, ਹਰਿੰਦਰ ਸਿੰਘ ਕੈਂਥ, ਜੀਤ ਸਿੰਘ ਕੈਂਥ, ਗੁਰਪ੍ਰੀਤ ਸਿੰਘ ਕੈਂਥ ਆਦਿ ਨੇ ਸੰਗਤਾਂ ਨੂੰ ਉਕਤ ਸਮਾਗਮ 'ਚ ਪਹੁੰਚਣ ਦੀ ਅਪੀਲ ਕੀਤੀ |