08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਡੀ. ਸੀ. ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਦੂਸ਼ਣ ਮੁਕਤ ਹਰੀ ਦੀਵਾਲੀ ਮਨਾਉਣ ਦਾ ਦਿੱਤਾ ਸੰਦੇਸ਼ <br/>

ਸੱਭਿਆਚਾਰਕ ਪ੍ਰੋਗਰਾਮ 'ਚ ਪੇਸ਼ਕਾਰੀ ਕਰਨ ਵਾਲੇ ਬੱਚੇ ਸਕੂਲ ਅਧਿਆਪਕਾਂ ਤੇ ਸਥਾਨਕ ਲੋਕਾਂ ਨਾਲ | ਅਜੀਤ ਤਸਵੀਰ <br/> 20-10-2025
ਫ਼ਿਰੋਜ਼ਪੁਰ, 19 ਅਕਤੂਬਰ (ਗੁਰਿੰਦਰ ਸਿੰਘ)- ਪ੍ਰਦੂਸ਼ਣ ਮੁਕਤ ਤੇ ਹਰੀ ਦੀਵਾਲੀ ਮਨਾਉਣ ਦੇ ਉਦੇਸ਼ ਨਾਲ ਡੀ.ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਮਦਨ ਲਾਲ ਢੀਂਗਰਾ ਪਾਰਕ ਵਿਖੇ ਨੁੱਕੜ ਨਾਟਕ ਸਮੇਤ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ ਤੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਲਾਘਾ ਕੀਤੀ | ਡਿਪਟੀ ਪਿ੍ੰਸੀਪਲ ਮਨੀਸ਼ ਬੰਗਾ ਨੇ ਦੱਸਿਆ ਕਿ ਸਕੂਲ ਦੀ ਮਿਊਜ਼ਿਕ ਟੀਮ ਨੇ ਜਿੱਥੇ ਗੀਤਾਂ ਰਾਹੀਂ ਸਾਰਿਆਂ ਨੂੰ ਬੰਨਿ੍ਹਆ ਉੱਥੇ ਉਨ੍ਹਾਂ ਨੇ ਨਾਟਕ ਰਾਹੀਂ ਵੱਖ-ਵੱਖ ਵਿਸ਼ਿਆਂ 'ਤੇ ਸੁਨੇਹੇ ਵੀ ਦਿੱਤੇ | ਮੁੱਖ ਅਧਿਆਪਕਾ ਰਿਤਿਕਾ ਸੋਨੀ ਨੇ ਕਿਹਾ ਕਿ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੰਦੇਸ਼ ਦੇਣ ਦੇ ਨਾਲ-ਨਾਲ ਵਿਦਿਆਰਥੀਆਂ ਨੇ ਇਸ ਤਿਉਹਾਰ ਨੂੰ ਆਪਸੀ ਭਾਈਚਾਰੇ, ਸਦਭਾਵਨਾ ਅਤੇ ਪਿਆਰ ਨਾਲ ਜਿਊਣ ਤੇ ਬੁਰਾਈਆਂ ਨੂੰ ਤਿਆਗਣ ਦਾ ਸੰਕਲਪ ਵੀ ਲਿਆ | ਛੋਟੇ ਵਿਦਿਆਰਥੀਆਂ ਨੇ ਪਾਣੀ ਬਚਾਉਣ 'ਤੇ ਅਤੇ ਏ.ਪੀ.ਜੇ. ਅਬਦੁਲ ਕਲਾਮ ਦੇ ਜਨਮ ਦਿਨ ਨੂੰ ਸਮਰਪਿਤ ਨਾਟਕ ਵੀ ਪੇਸ਼ ਕੀਤਾ ਗਿਆ | ਰਿਤਿਕਾ ਸੋਨੀ ਨੇ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਹਰ ਤਿਉਹਾਰ ਸ਼ਰਧਾ ਨਾਲ ਮਨਾਉਣ ਲਈ ਪ੍ਰੇਰਿਤ ਕਰਦਾ ਹੈ ਤੇ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਨਾਟਕ ਪੇਸ਼ ਕਰਕੇ ਜਾਗਰੂਕਤਾ ਵੀ ਫੈਲਾਉਂਦਾ ਹੈ | ਡਾ. ਗੁਰਨਾਮ ਸਿੰਘ ਫਰਮਾਹ, ਡਾ. ਅਮਰਿੰਦਰ ਸਿੰਘ, ਸੁਰਜੀਤ ਸੇਠੀ ਨੇ ਦੱਸਿਆ ਕਿ ਸਕੂਲ ਪ੍ਰਸ਼ਾਸਨ ਨੇ ਦੀਵਾਲੀ ਤੋਂ ਪਹਿਲਾਂ ਚੰਗੀ ਪਹਿਲ ਕੀਤੀ ਹੈ | ਉਨ੍ਹਾਂ ਨੇ ਸਾਰੇ ਬੱਚਿਆਂ ਨੂੰ ਅਸ਼ੀਰਵਾਦ ਵੀ ਦਿੱਤਾ ਹੈ | ਇਸ ਮੌਕੇ ਡੀ.ਜੀ.ਐੱਮ. ਐਡਮਿਨ ਅਨੂ ਸ਼ਰਮਾ, ਏ.ਜੀ.ਐੱਮ. ਹਿਨਾ ਅਰੋੜਾ, ਕੋਆਰਡੀਨੇਟਰ ਨੀਰੂ ਅਰੋੜਾ, ਸ਼ਿਖਾ, ਗੀਤੂ, ਹਰਪ੍ਰੀਤ, ਦਿਵਿਆ, ਸਾਨੀਆ ਕਾਲਰਾ ਵੀ ਮੌਜੂਦ ਸਨ |

ਪਿਛਲੀ ਖ਼ਬਰ ਪ੍ਰਾਇਮਰੀ ਸਕੂਲੀ ਬਲਾਕ ਪੱਧਰੀ ਖੇਡਾਂ ਹੋਈਆਂ ਸਮਾਪਤ <br/> ਅਗਲੀ ਖ਼ਬਰ 21 ਨੂੰ ਪੁਲਿਸ ਲਾਈਨ ਫ਼ਾਜ਼ਿਲਕਾ ਵਿਖੇ ਪੁਲਿਸ ਸਮਿ੍ਤੀ ਦਿਵਸ ਵਜੋਂ ਮਨਾਇਆ ਜਾਵੇਗਾ-ਜ਼ਿਲ੍ਹਾ ਪੁਲਿਸ ਮੁਖੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।