08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪ੍ਰਾਇਮਰੀ ਸਕੂਲੀ ਬਲਾਕ ਪੱਧਰੀ ਖੇਡਾਂ ਹੋਈਆਂ ਸਮਾਪਤ <br/>

ਜੇਤੂ ਬੱਚਿਆਂ ਨੂੰ ਇਨਾਮ ਦਿੰਦੇ ਹੋਏ ਬੀ.ਪੀ.ਈ.ਓ. ਮੈਡਮ ਹਰਜੀਤ ਕੌਰ ਤੇ ਸਕੂਲ ਸਟਾਫ਼ ਅਤੇ ਭੰਗੜੇ ਦੀ ਪੇਸ਼ਕਾਰੀ ਕਰਦੇ ਸਕੂਲ ਦੇ ਵਿਦਿਆਰਥੀ | ਅਜੀਤ ਤਸਵੀਰ <br/> 20-10-2025
ਮੱਲਾਂਵਾਲਾ, 19 ਅਕਤੂਬਰ (ਬਲਬੀਰ ਸਿੰਘ ਜੋਸਨ)- ਬਲਾਕ ਮੱਲਾਂਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀਆਂ ਬਲਾਕ ਪੱਧਰ ਦੀਆਂ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਭੜਾਣਾ ਦੇ ਗਰਾਊਾਡ 'ਚ ਕਰਵਾਈਆਂ ਗਈਆਂ | ਇਹ ਖੇਡਾਂ ਪਹਿਲਾਂ ਸਕੂਲ ਵਿਚ ਸ਼ੁਰੂ ਹੋਈਆਂ | ਫਿਰ ਸੈਂਟਰ ਤੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਭੜਾਣਾ ਦੀ ਗਰਾਊਾਡ ਵਿਚ ਬਲਾਕ ਪੱਧਰ ਦੀਆਂ ਖੇਡਾਂ ਸਮਾਪਤ ਹੋਈਆਂ | ਲਗਭਗ 20 ਤਰ੍ਹਾਂ ਦੀਆਂ ਖੇਡਾਂ ਵਿਚ ਬਲਾਕ ਮੱਲਾਂਵਾਲਾ ਦੇ ਤਕਰੀਬਨ ਹੀ ਸਾਰੇ ਸਕੂਲਾਂ ਨੇ ਭਾਗ ਲਿਆ | ਇਹਨਾਂ ਖੇਡਾਂ ਨੂੰ ਲੈ ਕੇ ਆਪਣੇ ਆਪਣੇ ਬੱਚਿਆਂ ਦੀ ਤਿਆਰੀ ਪ੍ਰਤੀ ਅਧਿਆਪਕਾਂ 'ਚ ਭਾਰੀ ਉਤਸ਼ਾਹ ਸੀ | ਇਹਨਾਂ ਖੇਡਾਂ ਵਿਚ ਬਲਾਕ ਮੱਲਾਂਵਾਲਾ ਖ਼ਾਸ ਦੇ ਬੀ.ਪੀ.ਓ. ਮੈਡਮ ਹਰਜੀਤ ਕੌਰ ਮੁੱਖ ਮਹਿਮਾਨ ਵਜੋਂ ਪਹੁੰਚੇ | ਇਹ ਸਾਰੀਆਂ ਖੇਡਾਂ ਉਨ੍ਹਾਂ ਦੀ ਦੇਖ-ਰੇਖ ਹੇਠ ਹੋਈਆਂ | ਬਸਤੀ ਅਮਰ ਸਿੰਘ ਦੇ ਸਰਕਾਰੀ ਸਕੂਲ ਦੇ ਅਧਿਆਪਕ ਜੈਪਾਲ ਉੱਪਲ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਇਹ ਬਲਾਕ ਪੱਧਰੀ ਖੇਡਾਂ ਚੱਲ ਰਹੀਆਂ ਸਨ ਜਿਨ੍ਹਾਂ ਦਾ ਅੱਜ ਫਾਈਨਲ ਸੀ | ਇਹਨਾਂ ਖੇਡਾਂ ਵਿਚ ਕਬੱਡੀ ਨੈਸ਼ਨਲ ਸਟਾਈਲ, ਖੋ-ਖੋ, ਕਬੱਡੀ ਪੰਜਾਬ ਸਟਾਈਲ, ਮਿੰਨੀ ਹੈਂਡਬਾਲ, ਫੁੱਟਬਾਲ ਹਾਕੀ 6 ਸਾਈਡ, ਕੁਸ਼ਤੀ ਵਰਗ 25, 28, 30, 32 ਤੇ 34 ਦੌੜਾਂ ਮੀਟਰ 200 ਮੀਟਰ 400 ਮੀਟਰ 600 ਮੀਟਰ, ਸ਼ਾਟ ਪੁੱਟ, ਲੰਮੀ ਛਾਲ, ਕਰਾਟੇ, ਬੈਡਮਿੰਟਨ ਡਬਲ, ਬੈਡਮਿੰਟਨ ਸਿੰਗਲ, ਯੋਗਾ, ਸ਼ਤਰੰਜ ਤੇ ਰਿਲੇਅ ਆਦਿ ਖੇਡਾਂ ਕਰਵਾਈਆਂ ਗਈਆਂ | ਮੁੱਖ ਮਹਿਮਾਨ ਸ੍ਰੀਮਤੀ ਹਰਜੀਤ ਕੌਰ ਬੀ.ਪੀ.ਈ.ਓ ਮੱਲਾਂਵਾਲਾ, ਸਾਰੇ ਸੈਂਟਰ ਹੈੱਡ ਟੀਚਰ, ਜਿਨ੍ਹਾਂ ਵਿਚ ਸੈਂਟਰ ਹੈੱਡ ਲਹੁਕੇ ਖ਼ੁਰਦ ਭਾਰਤ ਪ੍ਰਤਾਪ, ਸੈਂਟਰ ਹੈੱਡ ਨਾੜੇ ਸੁਨੀਲ ਕੁਮਾਰ, ਸੈਂਟਰ ਹੈੱਡ ਰੋਡੇ ਜੱਲੇ ਵਾਲਾ ਹਰਜੀਤ ਸਿੰਘ, ਸੈਂਟਰ ਭੜਾਣਾ ਤੋਂ ਸੰਦੀਪ ਸ਼ਰਮਾ, ਸੈਂਟਰ ਹੈੱਡ ਬਹਿਕ ਗੁੱਜਰਾਂ ਨਿਰਮਲ ਕੌਰ ਅਤੇ ਸਕੂਲਾਂ ਦੇ ਅਧਿਆਪਕਾਂ ਵਲੋਂ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ | ਖੇਡਾਂ ਦੇ ਨਾਲ ਨਾਲ ਰੰਗਾਂ ਰੰਗ ਪ੍ਰੋਗਰਾਮ ਵੀ ਹੋਇਆ | ਜਿਸ ਵਿਚ ਬੱਚਿਆਂ ਦੀ ਵਧੀਆ ਪੇਸ਼ਕਾਰੀ ਨੇ ਖ਼ਾਸਾ ਰੰਗ ਬੰਨਿ੍ਹਆ | ਮੁੱਖ ਮਹਿਮਾਨ ਵਲੋਂ ਭੰਗੜੇ ਵਾਲੇ ਬੱਚਿਆਂ ਨੂੰ ਨਗਦ ਇਨਾਮ ਵੀ ਦਿੱਤਾ ਗਿਆ | ਤਿੰਨ ਦਿਨ ਲੰਗਰ, ਚਾਹ, ਪਾਣੀ ਦੀ ਵਿਵਸਥਾ ਬਹੁਤ ਵਧੀਆ ਸੀ | ਇਸ ਮੌਕੇ ਲੰਗਰ ਦੀ ਦੇਖ ਰੇਖ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਸਾਰੇ ਪ੍ਰੋਗਰਾਮ 'ਚ ਪ੍ਰਵੀਨ ਕੁਮਾਰ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਜੌੜਾ ਨੇ ਸਟੇਜ ਦੀ ਭੂਮਿਕਾ ਬਖ਼ੂਬੀ ਨਿਭਾਈ |

ਪਿਛਲੀ ਖ਼ਬਰ ਨਿਊ ਪੈਰਾਡਾਈਜ਼ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਅਗਲੀ ਖ਼ਬਰ ਡੀ. ਸੀ. ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਦੂਸ਼ਣ ਮੁਕਤ ਹਰੀ ਦੀਵਾਲੀ ਮਨਾਉਣ ਦਾ ਦਿੱਤਾ ਸੰਦੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।