ਪਟਵਾਰੀਆਂ ਦੀ ਹੜਤਾਲ ਕਾਰਨ ਕੰਮ-ਕਾਜ ਠੱਪ
ਮਮਦੋਟ, 23 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਪਟਵਾਰ ਯੂਨੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਮੁੱਚੇ ਰਾਜ ਵਿਚ ਦੋ ਦਿਨਾਂ ਦੀ ਹੜ੍ਹਤਾਲ ਦਾ ਐਲਾਨ ਕੀਤਾ ਗਿਆ ਸੀ। ਸਬ ਤਹਿਸੀਲ ਮਮਦੋਟ ਨਾਲ ਸਬੰਧਤ ਸਾਰੇ ਪਟਵਾਰੀਆਂ ਵਲੋਂ ਹੜ੍ਹਤਾਲ ਦੇ ਅੱਜ ਪਹਿਲੇ ਦਿਨ ਡਿਪਟੀ ਕਮਿਸ਼ਨਰ ਦਫਤਰ ਫ਼ਿਰੋਜਪੁਰ ਵਿਖੇ ਰੋਸ ਧਰਨਾ ਦਿੱਤਾ ਗਿਆ ਜਿਸ ਕਾਰਨ ਸਾਰੇ ਪਟਵਾਰ ਸਰਕਲਾਂ ਵਿਚ ਕੰਮ-ਕਾਜ ਠੱਪ ਰਿਹਾ।
ਮਮਦੋਟ, 23 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਪਟਵਾਰ ਯੂਨੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਮੁੱਚੇ ਰਾਜ ਵਿਚ ਦੋ ਦਿਨਾਂ ਦੀ ਹੜ੍ਹਤਾਲ ਦਾ ਐਲਾਨ ਕੀਤਾ ਗਿਆ ਸੀ। ਸਬ ਤਹਿਸੀਲ ਮਮਦੋਟ ਨਾਲ ਸਬੰਧਤ ਸਾਰੇ ਪਟਵਾਰੀਆਂ ਵਲੋਂ ਹੜ੍ਹਤਾਲ ਦੇ ਅੱਜ ਪਹਿਲੇ ਦਿਨ ਡਿਪਟੀ ਕਮਿਸ਼ਨਰ ਦਫਤਰ ਫ਼ਿਰੋਜਪੁਰ ਵਿਖੇ ਰੋਸ ਧਰਨਾ ਦਿੱਤਾ ਗਿਆ ਜਿਸ ਕਾਰਨ ਸਾਰੇ ਪਟਵਾਰ ਸਰਕਲਾਂ ਵਿਚ ਕੰਮ-ਕਾਜ ਠੱਪ ਰਿਹਾ। ਪਿੰਡਾਂ ਵਿਚੋਂ ਲੋਕ ਆਪਣੀਆਂ ਜ਼ਮੀਨਾਂ-ਜਾਇਦਾਦਾਂ ਅਤੇ ਰੋਜ਼ਮਰਾ ਦੇ ਕੰਮਾਂ ਲਈ ਸਬ ਤਹਿਸੀਲ ਮਮਦੋਟ ਵਿਚ ਬਣੇ ਪਟਵਾਰਖਾਨੇ ਵਿਖੇ ਆਏ ਪਰ ਪਟਵਾਰੀਆਂ ਦੀ ਹੜ੍ਹਤਾਲ ਕਾਰਨ ਪਟਵਾਰਖਾਨੇ ਨੂੰ ਤਾਲੇ ਲੱਗੇ ਹੋਣ ਕਾਰਨ ਲੋਕਾਂ ਨੂੰ ਬਿਨ੍ਹਾਂ ਕੰਮ-ਕਾਜ਼ ਕਰਵਾਏ ਹੀ ਵਾਪਸ ਮੁੜਨਾ ਪਿਆ। ਨੰਬਰਦਾਰ ਯੂਨੀਅਨ ਦੇ ਪ੍ਰਧਾਨ ਵਰਿੰਦਰ ਸਿੰਘ ਵੈਰੜ, ਮਹਿਲ ਸਿੰਘ ਸਿੱਧੂ, ਚਮਕੌਰ ਸਿੰਘ ਟਿੱਬੀ, ਬਲਵੀਰ ਸਿੰਘ ਜੋਧਪੁਰ, ਸੁਖਚੈਨ ਕੁਮਾਰ ਮਮਦੋਟ ਸਮੇਤ ਸਮੁੱਚੇ ਨੰਬਰਦਾਰਾਂ ਅਤੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਪਟਵਾਰੀਆਂ ਦੀ ਹੱਕੀ ਮੰਗਾਂ ਜਿਨ੍ਹਾਂ ਵਿਚ ਪਟਵਾਰੀਆਂ ਦੀ ਨਵੀ ਭਰਤੀ ਤੇ ਮੁੱਢਲੀ ਤਨਖਾਹ ਤੇ ਕੰਮ ਕਰ ਰਹੇ ਪਟਵਾਰੀਆਂ ਨੂੰ ਪੂਰੀ ਤਨਖਾਹ ਦੇਣਾ ਸ਼ਾਮਿਲ ਹੈ। ਉਸਨੂੰ ਪਰਵਾਨ ਕਰਕੇ ਹੜ੍ਹਤਾਲ ਨੂੰ ਖਤਮ ਕਰਵਾ ਕੇ ਆਮ ਲੋਕਾਂ ਨੂੰ ਰਾਹਤ ਦਿਵਾਏ।