10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਰੇਡੀਐਂਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੈਂਟਰ ਪੱਧਰੀ ਮੁਕਾਬਲਿਆਂ 'ਚ ਮਾਰੀਆਂ ਮੱਲਾਂ <br/>

ਸੈਂਟਰ ਪੱਧਰੀ ਵੱਖ-ਵੱਖ ਮੁਕਾਬਲਿਆਂ 'ਚ ਜੇਤੂ ਰੇਡੀਐਂਟ ਪਬਲਿਕ ਸਕੂਲ ਦੇ ਵਿਦਿਆਰਥੀ | ਅਜੀਤ ਤਸਵੀਰ <br/> 20-10-2025
ਮੰਡੀ ਅਰਨੀਵਾਲਾ,19 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਸੈਂਟਰ ਮਾਹੂਆਣਾ ਦੇ ਅਧੀਨ ਪੈਂਦੇ ਵੱਖ-ਵੱਖ ਸਕੂਲਾਂ ਦੇ ਅੰਡਰ-11 ਖੇਡ ਮੁਕਾਬਲੇ ਸੈਂਟਰ (ਕਲਸਟਰ) ਪੱਧਰ 'ਤੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਰੇਡੀਐਂਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਗਮੇ ਜਿੱਤੇ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਟੀਮ ਹੈਂਡਬਾਲ (ਲੜਕੇ) ਨੇ ਪਹਿਲਾ ਸਥਾਨ, ਟੀਮ ਹੈਂਡਬਾਲ (ਲੜਕੀਆਂ) ਨੇ ਪਹਿਲਾ ਸਥਾਨ, ਟੀਮ ਫੁੱਟਬਾਲ (ਲੜਕੇ) ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਵਿਅਕਤੀਗਤ ਪ੍ਰਾਪਤੀਆਂ ਕਰਾਟੇ ਖੇਡ ਵਿਚ ਅਵੀਨਵਪ੍ਰੀਤ ਨੇ ਸੋਨ ਤਗਮਾ, ਨਵਰਾਜ ਗੁਲ੍ਹਾਟੀ ਨੇ ਗੋਲਡ ਮੈਡਲ, ਤਨੁਸ਼ ਸ਼ਰਮਾ ਨੇ ਸੋਨ ਤਗਮਾ ਪ੍ਰਾਪਤ ਕੀਤਾ | ਐਥਲੈਟਿਕਸ ਮੁਕਾਬਲਿਆਂ 'ਚ ਅਵੀਨਵਪ੍ਰੀਤ ਨੇ ਲੰਬੀ ਛਾਲ ਮੁਕਾਬਲੇ ਵਿਚ ਸੋਨ ਤਗਮਾ ਅਤੇ 200 ਮੀਟਰ ਦੌੜ 'ਚ ਵੀ ਸੋਨ ਤਗਮਾ, ਏਕਮਜੋਤ ਸਿੰਘ ਨੇ 400 ਮੀਟਰ ਦੌੜ ਵਿਚ ਸੋਨ ਤਗਮਾ, ਰਹਿਮਤਪ੍ਰੀਤ ਕੋਰ ਨੇ ਚਾਂਦੀ ਦਾ ਤਗਮਾ, ਰਿਲੇਅ ਟੀਮ ਨੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਵਲੋਂ ਡੀ.ਪੀ.ਈ. ਹਰਦੀਪ ਬਤਰਾ, ਡੀ.ਪੀ.ਈ. ਪਿ੍ਅੰਕਾ ਤੇ ਅਮਨ ਕੋਚ ਦੀ ਮਿਹਨਤ ਨੂੰ ਮੁਬਾਰਕਬਾਦ ਦਿੱਤੀ ਗਈ | ਐਗਜ਼ੈਕਟਿਵ ਡਾਇਰੈਕਟਰ ਡਾ. ਪੰਕਜ ਧਮੀਜਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਰੇਡੀਐਂਟ ਸਕੂਲ ਦੇ ਬੱਚੇ ਹਰ ਖੇਤਰ 'ਚ ਆਪਣਾ ਲੋਹਾ ਮਨਵਾ ਰਹੇ ਹਨ | ਇਹ ਉਨ੍ਹਾਂ ਦੀ ਮਿਹਨਤ, ਅਧਿਆਪਕਾਂ ਦੇ ਮਾਰਗਦਰਸ਼ਨ ਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ | ਪਿ੍ੰਸੀਪਲ ਸ਼੍ਰੀਮਤੀ ਨੀਤੀ ਸਿੰਘ ਨੇ ਕਿਹਾ ਕਿ ਸਕੂਲ ਸਿਰਫ਼ ਪੜ੍ਹਾਈ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਹਰ ਵਿਦਿਆਰਥੀ ਦੇ ਸਮੂਹਿਕ ਵਿਕਾਸ ਤੇ ਧਿਆਨ ਦਿੰਦਾ ਹੈ | ਵਿਦਿਆਰਥੀਆਂ ਦੀ ਇਹ ਪ੍ਰਾਪਤੀ ਸਾਰੇ ਰੇਡੀਐਂਟ ਪਰਿਵਾਰ ਲਈ ਗਰਵ ਦਾ ਵਿਸ਼ਾ ਹੈ | ਅਕਾਦਮਿਕ ਮੁਖੀ ਡਾ. ਗੁਰਵੀਨ ਕੌਰ ਨੇ ਵੀ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਅਸੀਂ ਭਵਿੱਖ ਵਿਚ ਹੋਰ ਉਚਾਈਆਂ ਛੂਹਣ ਦੀ ਆਸ ਰੱਖਦੇ ਹਾਂ |

ਪਿਛਲੀ ਖ਼ਬਰ ਬਲਾਕ ਜਲਾਲਾਬਾਦ-2 ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ <br/> ਅਗਲੀ ਖ਼ਬਰ ਮੈਡੀਕਲ ਚੈੱਕਅਪ ਕੈਂਪ 'ਚ 69 ਮਰੀਜ਼ਾਂ ਦੀ ਜਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।