10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਬਲਾਕ ਜਲਾਲਾਬਾਦ-2 ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ <br/>

ਬਲਾਕ ਪੱਧਰੀ ਖੇਡਾਂ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਦੇਵਰਾਜ ਸ਼ਰਮਾ ਬੱਚਿਆਂ ਨੂੰ ਇਨਾਮ ਵੰਡਦੇ ਅਤੇ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ | ਤਸਵੀਰਾਂ-ਹਰਪ੍ਰੀਤ ਸਿੰਘ ਪਰੂਥੀ <br/> 20-10-2025
ਜਲਾਲਾਬਾਦ, 19 ਅਕਤੂਬਰ (ਹਰਪ੍ਰੀਤ ਸਿੰਘ ਪਰੂਥੀ)- ਬਲਾਕ ਜਲਾਲਾਬਾਦ-2 ਦੀਆਂ ਨਿੱਕੇ ਨਿਆਣਿਆਂ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦਾ 3 ਰੋਜ਼ਾ ਟੂਰਨਾਮੈਂਟ ਅੱਜ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ ਹੈ | ਇਨ੍ਹਾਂ ਖੇਡ ਮੁਕਾਬਲਿਆਂ ਦੇ ਆਖ਼ਰੀ ਦਿਨ ਵਿਸ਼ੇਸ਼ ਤੌਰ 'ਤੇ ਪਹੁੰਚੇ ਮੁੱਖ ਮਹਿਮਾਨ ਦੇਵ ਰਾਜ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਜਲਾਲਾਬਾਦ ਅਤੇ ਨਰਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਲਾਲਾਬਾਦ-2 ਨੇ ਖੇਡਾਂ ਦੇ ਖੇਤਰ ਵਿਚ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਨੂੰ ਇਨਾਮ ਵੰਡ ਕੇ ਸਮਾਪਤੀ ਕਰਵਾਈ | ਖੇਡ ਕਮੇਟੀ ਵੱਲੋਂ ਸਮਾਰੋਹ 'ਚ ਆਏ ਮੁੱਖ ਮਹਿਮਾਨਾਂ ਨੂੰ 'ਜੀ ਆਇਆਂ ਆਖਿਆ' ਤੇ ਉਨ੍ਹਾਂ ਤੋਂ ਰਿਬਨ ਕਟਾ ਕੇ ਸਰਕਲ ਸਟਾਈਲ ਕਬੱਡੀ ਫਾਈਨਲ ਮੈਚ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਮੁੱਖ ਮਹਿਮਾਨ ਦੇਵ ਰਾਜ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡਾਂ ਸਾਡੇ ਲਈ ਬਹੁਤ ਜ਼ਰੂਰੀ ਹਨ | ਜਿਵੇਂ ਕਿ ਇੱਕ ਸਿਹਤਮੰਦ ਸਰੀਰ ਵਿਚ ਤੰਦਰੁਸਤ ਦਿਮਾਗ਼ ਹੁੰਦਾ ਹੈ | ਬੀ.ਪੀ.ਈ.ਓ. ਨਰਿੰਦਰ ਸਿੰਘ, ਅਸ਼ੋਕ ਸਰਾਰੀ ਸੀ.ਐੱਚ.ਟੀ., ਦਲੀਪ ਸਿੰਘ ਸੈਣੀ, ਤਿਲਕ ਰਾਜ ਸੀ.ਐੱਚ.ਟੀ., ਰਮੇਸ਼ ਜੁਨੇਜਾ ਜੀ.ਐੱਚ.ਟੀ. ਨੇ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਬਹੁਤ ਜ਼ਰੂਰੀ ਹਨ | ਖੇਡਾਂ ਸਾਡੇ ਤਨ ਮਨ ਨੂੰ ਤੰਦਰੁਸਤ ਤੇ ਸਿਹਤਮੰਦ ਰੱਖਦੀਆਂ ਹਨ | ਇਸ ਮੌਕੇ ਰੈਫ਼ਰੀ ਦੀ ਜ਼ਿੰਮੇਵਾਰੀ ਸ.ਸਤਿੰਦਰਪਾਲ ਸਿੰਘ ਨੇ ਬਾਖ਼ੂਬੀ ਨਿਭਾਈ | ਹਰਭਜਨ ਲਾਲ ਨੇ ਟਾਈਮ ਕੀਪਰ ਦੀ ਭੂਮਿਕਾ ਬਹੁਤ ਵਧੀਆ ਨਿਭਾਈ | ਗੁਰਮੀਤ ਸਿੰਘ ਹੈੱਡ ਟੀਚਰ ਤੇ ਸਤਨਾਮ ਸਿੰਘ ਹੈੱਡ ਟੀਚਰ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ | ਇਸ ਤੋਂ ਇਲਾਵਾ ਮੈਡਮ ਸੁਖਵਿੰਦਰ ਕੌਰ, ਮੁਕੇਸ਼ ਕੁਮਾਰ ਬਲਾਕ ਖੇਡ ਅਫ਼ਸਰ, ਜਤਿੰਦਰ ਸਿੰਘ ਬੀ.ਆਰ.ਸੀ., ਬਚਨ ਸਿੰਘ ਹੈੱਡ ਟੀਚਰ ਸੂਰਘੁਰੀ, ਬਲਜੀਤ ਸਿੰਘ, ਸੁਰਜੀਤ ਸਿੰਘ, ਅਸ਼ੋਕ ਸਰਾਰੀ, ਰਮਨ ਮਾਨ, ਸੁਰਜੀਤ ਪਰਮਾਰ, ਸੁਖਵਿੰਦਰ ਸਿੰਘ, ਹਰਦੀਪ ਸਿੰਘ, ਗੁਰਵਿੰਦਰ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ ਡਿੱਬੀਪੁਰਾ, ਜਗਦੀਸ਼ ਸਿੰਘ ਡਿੱਬੀਪੁਰਾ, ਸਾਹਿਲ ਗਾਂਧੀ, ਬਲਜਿੰਦਰ ਸਿੰਘ, ਸਾਹਿਬ ਸਿੰਘ, ਸੰਦੇਸ਼ ਕੁਮਾਰ, ਮੈਡਮ ਸ਼ਮਾ ਰਾਣੀ, ਮੈਡਮ ਰੀਨਾ ਹੈੱਡ ਟੀਚਰ, ਮੈਡਮ ਹਰਮੀਤ ਕੌਰ ਹੈੱਡ ਟੀਚਰ, ਮੈਡਮ ਸ਼ਾਜ਼ੀਆ ਮੋਂਗਾ, ਮੈਡਮ ਰਮਨਦੀਪ ਕੌਰ, ਮੈਡਮ ਸਵਰਨਾ ਰਾਣੀ, ਮੈਡਮ ਰਿਤੂ ਰਾਗਿਨੀ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਆਓ ਰਲ-ਮਿਲ ਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਪ੍ਰਣ ਕਰੀਏ ਅਗਲੀ ਖ਼ਬਰ ਰੇਡੀਐਂਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੈਂਟਰ ਪੱਧਰੀ ਮੁਕਾਬਲਿਆਂ 'ਚ ਮਾਰੀਆਂ ਮੱਲਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।