04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪਿੰਡ ਰਟੌਲ ਬੇਟ ਵਿਖੇ 32 ਏਕੜ ਜ਼ਮੀਨ ਦੀ ਕੋਈ ਬੋਲੀ ਨਹੀਂ ਹੋਈ-ਸਰਪੰਚ ਅਤੇ ਨੰਬਰਦਾਰ ਨੇ ਕੀਤਾ ਸਪੱਸ਼ਟ

ਅਜੀਤ ਡੈਸਕ 22-10-2025
ਜ਼ੀਰਾ, 21 ਅਕਤੂਬਰ (ਰਜਨੀਸ਼ ਕਥੂਰੀਆ)-ਬਲਾਕ ਜ਼ੀਰਾ ਦੇ ਪਿੰਡ ਰਟੌਲ ਬੇਟ ਦੀ ਮਹਿਲਾ ਸਰਪੰਚ ਜਸਪਾਲ ਕੌਰ ਅਤੇ ਨੰਬਰਦਾਰ ਪਰਮਜੀਤ ਸਿੰਘ ਢਿੱਲੋਂ ਨੇ ਇਕ ਹਲਫ਼ੀਆ ਬਿਆਨ ਜਾਰੀ ਕਰਕੇ ਸਪਸ਼ਟ ਕੀਤਾ ਹੈ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਮਿਤੀ 18 ਅਕਤੂਬਰ 2025 ਨੂੰ ਪਿੰਡ ਰਟੌਲ ਬੇਟ ਵਿਖੇ 32 ਏਕੜ ਜ਼ਮੀਨ ਦੀ ਨਿਰਧਾਰਿਤ ਕੀਤੀ ਗਈ ਬੋਲੀ ਨਹੀਂ ਕਰਵਾਈ ਗਈ | ਸਰਪੰਚ ਜਸਪਾਲ ਕੌਰ ਨੇ ਹਲਫ਼ੀਆ ਬਿਆਨ ਵਿਚ ਦੱਸਿਆ ਕਿ ਉਹ ਪਿੰਡ ਰਟੌਲ ਬੇਟ ਦੀ ਰਹਿਣ ਵਾਲੀ ਹੈ ਅਤੇ ਪਿੰਡ ਦੀ ਮੌਜੂਦਾ ਸਰਪੰਚ ਹੈ | ਉਹਨਾਂ ਦੱਸਿਆ ਕਿ ਮਾਨਯੋਗ ਅਦਾਲਤ ਮਿਸ. ਨੀਲਮ ਅਰੋੜਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਵਲੋਂ ਕੇਸ ਟਾਈਟਲ Tਪਨਸਪ ਬਨਾਮ ਮੈਸਰਜ਼ ਸਤਿਗੁਰੂ ਰਾਈਸ ਮਿਲU ਵਿਚ 32 ਏਕੜ ਜ਼ਮੀਨ ਦੀ ਬੋਲੀ ਕਰਵਾਉਣ ਦੇ ਹੁਕਮ ਜਾਰੀ ਹੋਏ ਸਨ | ਇਹ ਬੋਲੀ ਤਹਿਸੀਲਦਾਰ ਜ਼ੀਰਾ ਵਲੋਂ ਪਿੰਡ ਰਟੌਲ ਬੇਟ ਵਿਖਾ ਮਿਤੀ 18-10-2025 ਨੂੰ ਕਰਵਾਉਣੀ ਸੀ | ਮਹਿਲਾ ਸਰਪੰਚ ਨੇ ਸਪਸ਼ਟ ਕੀਤਾ ਕਿ ਤਹਿਸੀਲਦਾਰ ਸਾਹਿਬ ਜ਼ੀਰਾ ਪਿੰਡ ਵਿਚ ਨਹੀਂ ਆਏ ਅਤੇ ਨਾ ਹੀ ਉਕਤ ਜ਼ਮੀਨ ਦੀ ਕੋਈ ਬੋਲੀ ਕਰਵਾਈ ਗਈ ਹੈ | ਇਸ ਦੇ ਬਾਵਜੂਦ ਕਈ ਵਿਅਕਤੀ ਬੋਲੀ ਦੇਣ ਲਈ ਪਿੰਡ ਵਿਚ ਪਹੁੰਚੇ ਅਤੇ ਪੁੱਛਦੇ ਰਹੇ ਕਿ ਬੋਲੀ ਕਦੋਂ ਹੋਈ | ਜਸਪਾਲ ਕੌਰ ਨੇ ਦੱਸਿਆ ਕਿ ਕੋਈ ਵੀ ਸਰਕਾਰੀ ਅਧਿਕਾਰੀ ਪਿੰਡ ਸਾਡੇ ਵਿਚ ਨਹੀਂ ਪਹੁੰਚਿਆ ਅਤੇ ਨਾ ਹੀ ਜ਼ਮੀਨ ਸਬੰਧੀ ਬੋਲੀ ਕਰਵਾਈ ਗਈ | ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬੋਲੀ ਬਾਰੇ ਕੋਈ ਦਸਤਾਵੇਜ਼ ਤਿਆਰ ਕੀਤੇ ਹਨ, ਤਾਂ ਉਹ ਗ਼ਲਤ ਤਰੀਕੇ ਨਾਲ ਬਣਾਏ ਗਏ ਹਨ ਅਤੇ ਉਹਨਾਂ ਨੂੰ ਸਹੀ ਨਹੀਂ ਮੰਨਿਆ ਜਾ ਸਕਦਾ | ਇਸੇ ਤਰ੍ਹਾਂ ਪਿੰਡ ਰਟੌਲ ਬੇਟ ਦੇ ਨੰਬਰਦਾਰ ਪਰਮਜੀਤ ਸਿੰਘ ਢਿੱਲੋਂ ਨੇ ਵੀ ਇਕ ਵੱਖਰੇ ਤਸਦੀਕਸ਼ੁਦਾ ਹਲਫ਼ੀਆ ਬਿਆਨ ਦੇ ਰਾਹੀਂ ਪਿੰਡ ਦੀ ਮਹਿਲਾ ਸਰਪੰਚ ਵਲੋਂ ਹਲਫ਼ੀਆ ਬਿਆਨ ਰਾਹੀਂ ਜਾਰੀ ਕੀਤੀ ਗਈ ਸਟੇਟਮੈਂਟ ਦੀ ਪੁਸ਼ਟੀ ਕੀਤੀ ਹੈ | ਦੋਵਾਂ ਪਿੰਡ ਵਾਸੀਆਂ ਨੇ ਮਾਲ ਵਿਭਾਗ ਦੇ ਮੰਤਰੀ ਅਤੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਸਚਾਈ ਸਾਹਮਣੇ ਲਿਆਂਦੀ ਜਾਵੇ ਤਾਂ ਜੋ ਪਿੰਡ ਦੇ ਨਾਮ 'ਤੇ ਕੋਈ ਜਾਲ੍ਹਸਾਜ਼ੀ ਨਾ ਹੋ ਸਕੇ | ਉੱਧਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਤਹਿਸੀਲਦਾਰ ਜ਼ੀਰਾ ਨੇ ਮਾਨਯੋਗ ਅਦਾਲਤ ਵਲੋਂ ਪਿੰਡ ਰਟੌਲ ਬੇਟ ਦੀ ਉਕਤ ਜ਼ਮੀਨ ਲਈ ਨਿਰਧਾਰਿਤ ਕੀਤੀ ਗਈ ਬੋਲੀ ਦੀ ਮਿਤੀ 18-10-2025 ਤੋਂ ਇਕ ਦਿਨ ਪਹਿਲਾਂ ਹੀ ਮਿਤੀ 17-10-2025 ਮਹਿਕਮਾ ਪਨਸਪ ਦੀ ਕਥਿਤ ਮਿਲੀਭੁਗਤ ਨਾਲ ਕਰਵਾ ਦਿੱਤੀ ਹੈ | ਜਿਸ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਬੋਲੀ ਕੈਂਸਲ ਨਾ ਕੀਤੀ ਗਈ ਤਾਂ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲੱਗੇਗਾ | ਇਸ ਸਬੰਧ ਵਿਚ ਜਦੋਂ ਪੱਖ ਜਾਣਨ ਲਈ ਤਹਿਸੀਲਦਾਰ ਜ਼ੀਰਾ ਨਾਲ ਫੋਨ 'ਤੇ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਫੋਨ ਅਟੈਂਡ ਕਰਨਾ ਮੁਨਾਸਬ ਨਹੀਂ ਸਮਝਿਆ |
ਪਿਛਲੀ ਖ਼ਬਰ ਦੀਵਾਲੀ ਵਾਲੇ ਦਿਨ ਚੱਲੀ ਗੋਲੀ, 2 ਗੰਭੀਰ ਜ਼ਖਮੀ <br/> ਅਗਲੀ ਖ਼ਬਰ ਰੋਟਰੀ ਕਲੱਬ ਨੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।